BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਵਿੱਚ ਅੰਤਰ ਸਕੂਲ ਮੁਕਾਬਲੇ

ਕਪੂਰਥਲਾ 18 ਨਵੰਬਰ (ਜਸਵਿੰਦਰ ਆਜ਼ਾਦ)- ਵਿਦਿਆਰਥਣਾਂ ਦੀ ਬਹੁਮੁਖੀ ਪ੍ਰਤਿਭਾ ਨੂੰ ਨਿਖਾਰਨ ਲਈ ਸਥਾਨਕ ਹਿੰਦੂ ਕੰਨਿਆ ਕਾਲਜੀਏਟ ਸਕੂਲ ਵੱਲੋਂ ਇੰਟਰ ਸਕੂਲ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜਲੰਧਰ ਕਪੂਰਥਲਾ ਜ਼ਿਲ੍ਹਿਆਂ ਦੇ ੧੦੦ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਮੇਲੇ ਦਾ ਉਦਘਾਟਨ ਡੀਪਟੀ ਡੀ.ੳ.ਬਿਕਰਮਜੀਤ ਸਿੰਘ ਥਿੰਦ ਨੇ ਕੀਤਾ। ਉਨਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ, ਤੇ ਉਨ੍ਹਾਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ।ਇਸ ਤੋਂ ਪਹਿਲਾਂ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਤੇ ਹੋਰ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ।
ਇਸ ਵਿੱਚ ਕਿਊਜ, ਮੋਡਲ ਮੇਕਿਗ, ਕੋਲਾਰਜ ਮੇਕਿਗ,ਪਾਵਰ ਪੁਆਇੰਟ ਪ੍ਰਸਤੁਤਾ,ਰੇਡੀਓ ਜੌਕੀ, ਖਬਰਾਂ ਪੜ੍ਹਨ ਆਦਿ ਕਈ ਮੁਕਾਬਲੇ ਕਰਵਾਏ ਗਏ। ਇਸ ਦੁਰਾਨ ਹੋਏ ਮੁਕਾਬਲਿਆ ਵਿੱਚ ਦੇ ਪਲਾਟ ਸ਼ੋ, ਫੋਟੋਗ੍ਰਾਫੀ ਅਤੇ ਪੋਸਟਰ ਮੇਕਿੰਗ ਵਿੱਚ ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਕੋਲਾਰਜ ਮੇਕਿਗ ਅਤੇ ਖਬਰਾਂ ਪੜ੍ਹਨ ਵਿੱਚ ਐਚ.ਐਮ.ਵੀ ਕਾਲਜੀਏਟ ਸਕੂਲ ਜਲੰਧਰ ਨੇ ਪਹਿਲਾ ਸਥਾਨ ਹਾਸਲ ਕੀਤਾ ਮੋਡਲ ਮੇਕਿਗ ਵਿੱਚ ਹਿੰਦੂ ਪੁੱਤਰੀ ਪਾਠਸ਼ਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਬੈਸਟ ਆਉਟ ਆਫ ਵੇਸਟ, ਫੋਟੋਗ੍ਰਾਫੀ,ਕਵਿਤਾ ਉਚਾਰਣ  ਅਤੇ ਪਾਵਰ ਪੁਆਇੰਟ ਪ੍ਰਸਤੁਤਾ, ਹਿੰਦੂ ਕੰਨਿਆ ਕਾਲਜੀਏਟ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ।ਰੰਗੋਲੀ ਅਤੇ ਭਾਸ਼ਣਾ ਉਚਾਰਣ ਵਿੱਚ ਆਕਾਲ ਗੇਲੈਕਸੀ ਕੌਨਵੈਂਟ ਸਕੂਲ ਸੁਲਤਾਨਪੁਰ ਲੋਧੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜੱਜਮੈਟ ਦੀ ਭੂਮਿਕਾ ਰਜਨੀ ਸਭਰਵਾਲ, ਰੌਸ਼ਨ ਖੈੜਾ, ਗੀਤਾ ਘਈ,ਅਰਚਨਾ ਵਰਮਾ, ਰਾਜਨ ਟੰਡਨ, ਸਨਦੀਪ ੳਬਰਾਏ, ਸਾਰਿਕਾ ਸੂਰੀ, ਵਿਸ਼ਾਲ ਸ਼ਰਮਾ ਨੇ ਨਿਭਾਈ।
ਜੈਸਮੀਨ ਕੌਰੰ੨ ਦੀ ਵਿਦਿਆਰਥਣਾ, ਇਸ ਸੰਬੰਧੀ ਆਪਣੀਆਂ ਭਾਵਨਾਵਾਂ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਉਹ ਪਲੇਟਫਾਰਮ ਹੈ ਜਿੱਥੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਮੁਆਇਨਾਂ ਕਰਨ ਦਾ ਮੌਕਾ ਮਿਲਦਾ ਹੈ। ਜਿੱਤਣਾ ਹਾਰਨਾ ਕੋਈ ਮਹੱਤਵ ਨਹੀ ਰੱਖਦਾ ਮੁਕਾਬਲੇ ਵਿੱਚ ਹਿੱਸਾ ਲੈਣਾ ਮਹੱਤਵਪੂਰਨ ਹੈ। ਇਸ ਮੌਕੇ ਬੋਲਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ। ਮੁਕਾਬਲੇ ਵਿੱਚ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਤਿਲਕ ਰਾਜ ਅਗਰਵਾਲ ਨੇ ਕੀਤੀ।ਇਸ ਮੌਕੇ ਹਿੰਦੂ ਕੰਨਿਆ ਕਾਲਜ ਦੇ ਜਰਨਲ ਬੋਡੀ ਦੇ ਮੈਬਰ ਸ਼੍ਰੀ ਮੰਗਤ ਰਾਮ ਕਾਲਿਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਕਾਲਜ ਦੇ ਸਟਾਫ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments: