BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ, ਜੰਡਿਆਲਾ ਗੁਰੂ ਦੇ ਬੱਚਿਆਂ ਨੇ ਪੰਜਾਬੀ ਮਾਂ ਬੋਲੀ ਮੁਕਾਬਲੇ ਵਿੱਚ ਜਿੱਤਿਆ ਸਭ ਦਾ ਦਿਲ

ਜੰਡਿਆਲਾ ਗੁਰੂ 30 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪੁਨਰਜੋਤ ਸੋਸਾਇਟੀ ਪੰਜਾਬੀ ਸੱਭਿਆਚਾਰ, ਵਿਰਸਾ ਤੇ ਸਹਿਤਕ ਸੰਭਾਲ ਕੇਂਦਰ ਵੱਲੋ ਪੰਜਾਬੀ ਸਹਿਤ ਕਲਾ ਦੀ ਅਹਿਮ ਸਖਸ਼ੀਅਤ ਨਾਨਕ ਸਿੰਘ ਨੂੰ ਸਮਰਪਿਤ 10ਵਾਂ ਪੰਜਾਬੀ ਮਾਂ ਬੋਲੀ ਮੇਲਾ ਨਾਨਕ ਸਿੰਘ ਫਾਊਡੇਸ਼ਨ ਪ੍ਰੀਤ ਨਗਰ ਵਿਖੇ ਸਪਰਿੰਗ ਡੇਲ ਸਕੂਲ, ਅਮ੍ਰਿਤਸਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਸਹੋਦਿਆ ਦੇ ਸੀ.ਬੀ.ਐਸ.ਸੀ ਦੇ ਲਗਭਗ 20 ਸਕੂਲਾਂ ਨੇ ਭਾਗ ਲਿਆ। ਇਸ ਮੇਲੇ ਵਿੱਚ ਬੱਚਿਆਂ ਦੇ ਸੂਫੀ ਗੀਤ, ਲੋਕ ਗੀਤ ਆਦਿ ਦੇ ਮੁਕਾਬਲੇ ਕਰਵਾਏ ਗਏ। ਸੇਂਟ ਸੋਲਜਰ ਇਲੀਟ ਕਾਂਨਵੈਟ ਸਕੂਲ ਦੇ ਬੱਚਿਆਂ ਨੇ ਇਸ ਮੇਲੇ ਵਿੱਚ ਬਹੁਤ ਵਧੀਆਂ ਪ੍ਰੋਫਾਰਮੈਸ ਕੀਤੀ। ਜਿਸ ਵਿੱਚ ਸਕੂਲ ਦੇ ਬੱਚੇ ਅੰਕੁਸ਼ਦੀਪ ਸਿੰਘ ਨੇ ਸੂਫੀ ਗਾਇਕੀ ਵਿੱਚ ਬੁਲੇ ਸ਼ਾਹ ਦੀ ਕਾਫੀ ਗਾ ਕੇ ਸਭ ਦਾ ਮਨ ਮੋਹ ਲਿਆ ਅਤੇ ਸਾਰੇ ਸਕੂਲਾਂ ਨੂੰ ਪਛਾੜਦਿਆ ਹੋਇਆ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਲੋਕ ਗਾਇਕੀ ਦੇ ਵਿੱਚ ਛੋਟੀ ਜਿਹੀ ਬੱਚੀ ਜੈਸਮੀਨ ਕੌਰ (ਕਲਾਸ ਤੀਸਰੀ) ਨੇ “ਘੋੜੀ ਗਾਈ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਕੋਰਡੀਨੇਟਰ ਵਰਿਤੀ ਧੁੱਗਾ, ਕੋਰਡੀਨੇਟਰ ਸ਼ਿਲਪਾ ਸ਼ਰਮਾ, ਕੋਰਡੀਨੇਟਰ ਸਿਮਰਨ ਕੌਰ ਜੀ ਨੇ ਬੱਚਿਆਂ ਦਾ ਜੋਰਦਾਰ ਸਵਾਗਤ ਕੀਤਾ ਅਤੇ ਅਧਿਆਪਕਾ ਹਰਪ੍ਰਿਆ ਕੌਰ (ਮਿਉਜਿਕ ਟੀਚਰ), ਅਜੇ ਕੁਮਾਰ (ਰਿਧਮ ਪਲੇਅਰ), ਅਤੇ ਜਸਬੀਰ ਸਿੰਘ (ਐਕਟੀਵਿਟੀ ਕੋਅਰਡੀਨੇਟਰ) ਨੂੰ ਵਧਾਈ ਦਿੱਤੀ ਅਤੇ ਸ਼ਾਬਾਸ਼ੀ ਦੇ ਕੇ ਉਹਨਾਂ ਦਾ ਅਤੇ ਬੱਚਿਆਂ ਦਾ ਹੋਸਲਾ ਵਧਾਇਆ।

No comments: