BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜ਼ਰ ਸਕੂਲ ਵਿੱਚ ਕਿੰਡਰਗਾਰਟਨ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ

ਜੰਡਿਆਲਾ ਗੁਰੂ 20 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਵਿਹੜੇ ਵਿੱਚ ਕਿੰਡਰਗਾਰਟਨ ਵਿੰਗ ਦਾ ਸਲਾਨਾ ਇਨਾਮ ਵੰਡ ਸਮਾਗਮ “ਮੁਸਕੁਰਾਹਟ“ (ਸਮਾਇਲ ਆੱਫ ਲਾਇਫ) ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ । ਇਸ ਸਮਾਗਮ ਦੇ ਮੁੱਖ ਪ੍ਰਾਹੁਣੇ ਸਨ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਅਤੇ ਸ਼ਮਾ ਰੌਸ਼ਨ ਸ. ਸ਼ਿੰਦਰ ਸਿੰਘ (ਓਣ ਸਰਕਲ ਐਜੁਕੇਸ਼ਨ ਅਫਸਰ) ਨੇ ਆਪਣੇ ਕਰ ਕਮਲਾਂ ਨਾਲ ਕੀਤੀ । ਛੋਟੇ-ਛੋਟੇ ਬੱਚਿਆਂ ਨੇ 'ਮੁਸਕੁਰਾਹਟ' ਵਿਸ਼ੇ ਤੇ ਸ਼ਾਨਦਾਰ ਪੇਸ਼ਕਾਰੀ ਕੀਤੀ ਕਿ ਸਮਾਜ ਵਿਚੋਂ ਮੁਸਕੁਰਾਹਟ ਕਿਉਂ ਅਲੋਪ ਹੋ ਰਹੀ ਹੈ ਜਿਸ ਵਾਸਤੇ ਸਾਨੂੰ ਸਵੱਛਤਾ ਵੱਲ ਧਿਆਨ ਦੇਣਾ ਪਵੇਗਾ, ਰੁੱਖ ਵੱਧ ਤੋਂ ਵੱਧ ਲਾਉਣੇ ਪੈਣਗੇ, ਤੇ ਮੋਬਾਈਲ ਦੀ ਭੈੜੀ ਆਦਤ ਤੋਂ ਬਚਣਾ ਪਵੇਗਾ ਤਾਂ ਹੀ “ਮੁਸਕੁਰਾਹਟ“ ਵਾਪਸ ਆਵੇਗੀ । ਬੱਚਿਆਂ ਦੇ ਮਾਪਿਆਂ ਜੀ ਬੜੀ ਵੱਡੀ ਗਿਣਤੀ ਵਿੱਚ ਆਏ ਸਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਮੁੱਖ ਪ੍ਰਾਹੁਣੇ (ੀਘ) ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੱਚਿਆਂ ਦੇ ਪ੍ਰਦਰਸ਼ਨ ਨੂੰ ਬਹੁਤ ਸਰਾਹਿਆ ਅਤੇ ਆਪਣੇ ਵਿਰਸੇ ਨਾਲ ਜੁੜਣ ਲਈ ਪ੍ਰੇਰਤ ਕੀਤਾ । ਇਸ ਮੌਕੇ ਤੇ ਸਟੇਟ ਪੱਧਰ ਜੇਤੂ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ । ਅੰਤ ਤੇ ਸਕੂਲ ਮੈਨੇਜਿੰਗ ਕਮੇਟੀ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਆਏ ਹੋਏ ਪਤਵੰਤੇ ਸਜਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਸਮਾਗਮ ਵਿੱਚ ਪ੍ਰਿੰਸੀਪਲ ਅਮਨਦੀਪ ਕੌਰ, ਇੰਜ. ਤਨਵੀਰ ਕੌਰ, ਪ੍ਰਿੰਸੀਪਲ ਹਰਜਿੰਦਰ ਪਾਲ ਕੌਰ, ਚੇਅਰਮੈਨ ਜਸਪਿੰਦਰ ਸਿੰਘ ਕਾਹਲੋਂ, ਬਲਦੇਵ ਸਿੰਘ ਗਾਂਧੀ, ਪ੍ਰਿੰਸੀਪਲ ਜੇ.ਐੱਸ. ਰੰਧਾਵਾ, ਬਲਵਿੰਦਰ ਸਿੰਘ ਭੋਲਾ, ਹਰਚਰਨ ਸਿੰਘ ਬਰਾੜ (ਐਮ.ਸੀ.), ਅਵਤਾਰ ਸਿੰਘ ਕਾਲਾ (ਐਮ.ਸੀ.), ਰਾਜੂ ਜੈਨ, ਗੁਲਸ਼ਨ ਜੈਨ, ਪਸ਼ੌਰਾ ਸਿੰਘ ਹੁੰਦਲ, ਅੰਗਰੇਜ ਸਿੰਘ, ਸਾਹਿਬ ਸਿੰਘ ਦੇਵੀਦਾਸਪੁਰਾ ਸਾਹਿਬ ਧਾਰੜ ਉਚੇਚੇ ਤੌਰ ਤੇ ਸ਼ਾਮਲ ਹੋਏ । ਇਹ ਪ੍ਰੋਗਰਾਮ ਸਵੱਛ ਅਭਿਆਨ ਦਾ ਸੁਨੇਹਾ ਦਿੰਦਾ ਹੋਇਆ ਖਤਮ ਹੋਇਆ।

No comments: