BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ੋਨਲ ਯੂਥ ਫੈਸਟੀਵਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੇਂਟ ਸੋਲਜਰ ਵਿਦਿਆਰਥੀ ਸਨਮਾਨਿਤ

ਜਲੰਧਰ 14 ਨਵੰਬਰ (ਜਸਵਿੰਦਰ ਆਜ਼ਾਦ)- ਆਈਕੇਜੀ ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ ਵਿੱਚ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਛਾਪ ਛੱਡੀ।ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਕਲਾਸਿਕਲ ਵੋਕਲ ਵਿੱਚ ਪਹਿਲਾ, ਲਾਇਟ ਇੰਡੀਅਨ ਵੋਕਲ ਵਿੱਚ ਦੂਸਰਾ, ਫੋਕ ਸਾਂਗ ਵਿੱਚ ਮਨਪ੍ਰੀਤ ਕੌਰ ਨੇ ਦੂਸਰਾ, ਮਿਮਿਕਰੀ ਵਿੱਚ ਵਰਿੰਦਰਜੀਤ ਕੌਰ ਨੇ ਦੂਸਰਾ, ਰੰਗੋਲੀ ਵਿੱਚ ਸ਼ਿਵਾਨੀ ਨੇ ਦੂਸਰਾ, ਵੈਸਟਰਨ ਵੋਕਲ ਸੋਲੋ ਵਿੱਚ ਕਿਰਣਦੀਪ ਕੌਰ ਨੇ ਤੀਸਰਾ, ਕਲਾਸਿਕਲ ਡਾਂਸ ਵਿੱਚ ਰਿੱਤੂ ਸਹੋਤਾ ਨੇ ਤੀਸਰਾ, ਗਰੁੱਪ ਸ਼ਬਦਫ਼ਭਜਨ ਵਿੱਚ ਦਿਲਬਾਗ ਸਿੰਘ, ਤਰਨਪ੍ਰੀਤ ਸਿੰਘ, ਪਵਨਪ੍ਰੀਤ ਸਿੰਘ, ਪ੍ਰਦੀਪ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ ਨੇ ਦੂਸਰਾ, ਵੈਸਟਰਨ ਵੋਕਲ ਗਰੁੱਪ ਵਿੱਚ ਕਿਰਣਦੀਪ ਕੌਰ, ਕਨਿਕਾ ਸ਼ਰਮਾ, ਵਰਿੰਦਰਜੀਤ ਕੌਰ, ਸਤਵਿੰਦਰਜੀਤ ਕੌਰ, ਰਿਤੀਕਾ ਨੇ ਦੂਸਰਾ, ਗਰੁੱਪ ਸਾਂਗ ਇੰਡੀਅਨ ਵਿੱਚ ਪ੍ਰਦੀਪ ਕੁਮਾਰ, ਸ਼ੁਭਮ, ਮੋਹਿਤ ਸ਼ਰਮਾ, ਹਰੀਸ਼, ਜਗਰੂਪ ਨੇ ਤੀਸਰਤ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਮੈਨੇਜਮੈਂਟ, ਕਲਚਰਲ ਕੋਆਰਡਿਨੇਟਰ ਈ.ਆਰ ਹਰਜੀਤ ਸਿੰਘ, ਮਿਊਜਿਕ ਟੀਚਰ ਪੀ.ਸੀ ਰਾਊਤ ਰਾਜਪੂਰ ਨੂੰ ਦਿੱਤਾ। ਚੇਅਰਮੈਨ ਸ਼੍ਰੀ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਉਨ੍ਹਾਂ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਹੀ ਮਿਹਨਤ ਕਰ ਸੇਂਟ ਸੋਲਜਰ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments: