BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਵਿੱਚ ਸੱਵਛ ਭਾਰਤ ਅਭਿਯਾਨ ਸੰਬੰਧਿਤ ਐਪ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ

ਜਲੰਧਰ 29 ਨਵੰਬਰ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕਲਬ ਵਲੋਂ ਅਲਫਾ ਮਹਿੰਦਰੂ ਐਨ. ਜੀ. ਉ. ਦੇ ਸਹਿਯੌਗ ਨਾਲ ਸੱਵਛ ਭਾਰਤ ਅਭਿਯਾਨ ਨਾਲ ਸੰਬੰਧਿਤ ਐਪ ਦੇ ਪ੍ਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਸਬੰਧ ਵਿੱਚ ਕਮਿਉਨਿਟੀ ਡਿਵਲਪਮੈਂਟ ਅਫਸਰ ਸ਼੍ਰੀ ਪ੍ਰਦੀਪ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਘਰ ਵਿੱਚ ਦੋ ਡਸਟਬਿਨਾਂ ਦਾ ਇਸਤੇਮਾਲ ਕਰਨ ਤੇ ਆਪਣੇ ਆਸ ਪਾਸ ਜਿਥੇ ਕਿਤੇ ਕੂੜੇ ਦੇ ਢੇਰ ਨਜਰ ਆਉਣ ਤਾਂ ਇਸ ਐਪ ਦਾ ਪ੍ਰਯੋਗ ਕਰਕੇ ਨਗਰ ਨਿਗਮ ਨੂੰ ਸੂਚਿਤ ਕਰਨ ਤਾਂ  ਕਿ ਸ਼ਹਿਰ ਨੂੰ ਸਵੱਛ ਸੁੰਦਰ ਤੇ ਸਮਾਰਟ ਸਿਟੀ ਬਣਾਇਆ ਜਾ ਸਕੇ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਇਸ ਐਪ ਦਾ ਜਿਆਦਾ ਤੋਂ ਜਿਆਦਾ ਪ੍ਰਯੋਗ ਕਰਨ ਦੀ ਪ੍ਰੇਰਣਾ ਦਿੱਤੀ ਤੇ ਕਮਿਊਨਿਟੀ ਡਿਵਲਪਮੈਂਟ ਅਫਸਰ ਦਾ ਧੰਨਵਾਦ ਕੀਤਾ।

No comments: