BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰਿਨਿਟੀ ਕਾਲਜ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਜਲੰਧਰ 3 ਨਵੰਬਰ (ਜਸਵਿੰਦਰ ਆਜ਼ਾਦ)- ਅੱਜ 03 ਨਵੰਬਰ 2017 (ਸ਼ੁਕਰਵਾਰ) ਸਥਾਨਕ ਟ੍ਰਿਨਿਟੀ ਕਾਲਜ, ਜਲੰਧਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਅਨੰਦ ਸਾਹਿਬ ਦੇ ਪਾਠ ਉਪਰੰਤ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਭੋਗ ਉਪਰੰਤ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਖੇ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰੀਆ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆ, ਮਨੁੱਖਤਾ ਨੂੰ ਉਹਨਾ ਦੀ ਦੇਣ ਅਤੇ ਲੰਗਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਗਈ।ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਜੀ ਦੀ ਮਹਿਮਾਂ ਵਿਚ ਸ਼ਬਦ ਕੀਰਤਨ ਵੀ ਕੀਤਾ। ਪ੍ਰੋਗਰਾਮ ਵਿਚ ਇਸ ਮੌਕੇ ਐਮ. ਐਲ. ਏ ਸੁਸ਼ੀਲ ਰਿੰਕੂ ਜੀ ਦੀ ਧਰਮ ਪਤਨੀ ਸਾਬਕਾ ਪ੍ਰੋ ਸੁਨੀਤਾ ਜੀ ਅਤੇ ਗੁਰਦੁਆਰਾ ਦੁੱਖ ਨਿਵਾਰਨ ਚੱਕ ਹੁਸੈਨਾ, ਲੰਬਾ ਪਿੰਡ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਵੀ ਉਚੇਚੇ ਤੌਰ 'ਤੇ ਪਹੁੰਚੇ। ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਜੀ, ਰੈਵ.ਫਾਦਰ ਜੀਬਨ, ਰੈਵ.ਫਾਦਰ ਜੋਂਸਨ, ਰੈਵ.ਸਿਸਟਰ ਪ੍ਰੇਮਾਂ ਰੈਵ.ਸਿਸਟਰ ਰੀਟਾ ਜੀ ਆਰਟਸ ਵਿਭਾਗ ਦੇ ਮੁੱਖੀ ਬੱਲਜੀਤ ਕੌਰ,ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ, ਪ੍ਰੋ. ਨਿਧੀ ਸ਼ਰਮਾਂ, ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਮਲਕੀਅਤ ਸਿੰਘ, ਪ੍ਰੋ. ਕਰਨਵੀਰ ਦਿਵੇਦੀ, ਸ.ਸਤਪਾਲ ਸਿੰਘ  ਪ੍ਰੋ. ਦੱਲਜੀਤ ਕੌਰ, ਪ੍ਰੋ. ਪਰਮਿੰਦਰ ਕੌਰ, ਪ੍ਰੋ. ਰੌਸ਼ਨੀ, ਪ੍ਰੋ. ਪ੍ਰਤਿਭਾ,ਪ੍ਰੋ. ਨੇਨਸੀ ਅਤੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦੇ ਸੰਚਾਲਕ ਪ੍ਰੋ. ਮਲਕੀਅਤ ਸਿੰਘ, ਪ੍ਰੋ. ਕਰਨਵੀਰ ਦਿਵੇਦੀ ਜੀ ਸਨ।

No comments: