BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ ਟੀ ਰੋਡ ਤੋਂ ਹੱਥਿਆਰਾਂ ਦੀ ਨੋਕ 'ਤੇ ਬਾਸਮਤੀ ਦਾ ਭਰਿਆ ਟਰੱਕ ਖੋਹਿਆ

ਜੰਡਿਆਲਾ ਗੁਰੂ 8 ਨਵੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਇਥੋਂ ਨਜ਼ਦੀਕੀ ਮਾਨਾਂਵਾਲਾ ਜੀਟੀ ਰੋਡ ਰਾਜੇਵਾਲ ਮੋੜ ਤੋਂ ਬਾਸਮਤੀ ਦਾ ਭਰਿਆ ਟਰੱਕ ਪੀਬੀ 02 ਬੀਵੀ 9916 ਨੂੰ ਹੱਥਿਆਰਬੰਦ ਲੁਟੇਰਿਆਂ ਨੇ ਲੁੱਟ ਲਿਆ ਹੈ। ਮਿਲੀ ਜਾਣਕਾਰੀ ਅਨੂਸਾਰ ਰਾਤ ਕਰੀਬ ਅੱਠ ਵਜੇ ਅਜਨਾਲੇ ਤੋਂ ਆ ਰਿਹਾ ਬਾਸਮਤੀ ਦਾ ਭਰਿਆ ਟਰੱਕ ਧੁੰਦ ਕਾਰਨ ਹੌਲੀ ਰਫਤਾਰ ਵਿੱਚ ਆ ਰਿਹਾ ਸੀ ਜਦੋਂ ਇਹ ਜੀਟੀ ਰੋਡ ਮਾਨਾਂਵਾਲਾ ਦੇ ਰਾਜੇਵਾਲ ਮੋੜ 'ਤੇ ਪਹੁੰਚਿਆ ਤਾਂ ਉੱਥੇ ਖੜੀ ਇਕ ਚਿੱਟੇ ਰੰਗ ਦੀ ਕਾਰ ਵਿਚੋਂ ਅਣਪਛਾਤੇ ਕਾਰ ਸਵਾਰ ਉੱਤਰੇ ਅਤੇ ਟਰੱਕ ਨੂੰ ਰੋਕ ਕਿ ਆਪਣੇ ਆਪ ਨੂੰ ਸੇਲ ਟੈਕਸ ਮਹਿਕਮੇ ਤੋਂ ਦੱਸ ਕਿ ਕਾਗਜ਼ ਵਿਖਾਉਣ ਲਈ ਕਿਹਾ। ਜੱਦ ਟਰੱਕ ਡਰਾਈਵਰ ਨੂੰ ਉਨ੍ਹਾਂ 'ਤੇ ਕੁਝ ਸ਼ੱਕ ਹੋਇਆ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਪਿਸਤੌਲ, ਦਤਾਰ ਅਤੇ ਹੋਰ ਹੱਥਿਅਰਾਂ ਦੀ ਨੋਕ ਉਪਰ ਟਰੱਕ ਖੋਹ ਲਿਆ। ਇਸ ਸਬੰਧੀ ਥਾਣਾ ਚਾਟੀਵਿੰਡ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ 'ਤੇ ਛਾਣ ਬੀਣ ਸ਼ੁਰੂ ਕਰ ਦਿੱਤੀ ਗਈ ਹੈ।

No comments: