BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਨੀਕ ਸਾਂਝ ਕੇਂਦਰ ਸਕੂਲ ਨੇ ਬਾਲ ਦਿਵਸ ਮਨਾਇਆ

ਜਲੰਧਰ 14 ਨਵੰਬਰ (ਦਲਵੀਰ ਸਿੰਘ)- ਜਲੰਧਰ (ਦਲਵੀਰ ਸਿੰਘ )ਜਲੰਧਰ ਦੇ ਯੂਨੀਕ ਸਾਂਝ ਕੇਂਦਰ ਸਕੂਲ ਦੇ ਬੱਚਿਆਂ ਦੇ ਨਾਲ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਜਲੰਧਰ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਅਤੇ ਜਨਹਿੱਤ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਡੌਲੀ ਹਾਂਡਾ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਡੌਲੀ ਹਾਂਡਾ ਅਤੇ ਸੁਨੀਤਾ ਰਿੰਕੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਜੋਂ ਉਚ ਸਿਖਿਆ ਪ੍ਰਾਪਤ ਕਰਕੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਵੱਲ ਵਧਾਉਣਗੇ। ਉਨਾਂ ਨੇ ਕਿਹਾ ਕਿ ਬਾਲ ਮਜਦੂਰੀ ਤੇ ਪ੍ਰਸ਼ਾਸ਼ਨ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮੀਨਾ ਕਾਲੜਾ, ਡਾ. ਮਨਿੰਦਰ ਮਿਨਹਾਸ, ਕੁਲਵੰਤ ਪਾਲ, ਰੋਹਿਤ ਜੋਸ਼ੀ, ਪ੍ਰਵੀਨ, ਸੰਜੂ ਅਰੋੜਾ, ਡਾ. ਸੁਸ਼ਮਾ ਚਾਵਲਾ, ਪਰਵਿੰਦਰ ਕੌਰ ਸੋਨੀਆ, ਪ੍ਰੀਤਮ ਸਿੰਘ, ਗੁਰਦਿਆਲ ਸਿੰਘ, ਕੁਲਵੰਤ ਕੌਰ ਖੁਰਾਨਾ, ਅਮ੍ਰਿਤ ਬਜਾਜ, ਡਾ. ਰਾਜ ਸ਼ਰਮਾ, ਡਾ. ਅਰੁਣ ਸ਼ਰਮਾ, ਰਸ਼ਿਮ ਜੌਹਰੀ ਆਦਿ ਮੌਜੂਦ ਸਨ। ਅੰਤ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਕਵਿਤਾ ਵਿਜ ਨੇ ਧੰਨਵਾਦ ਕੀਤਾ।

No comments: