BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਜਾਂ

ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜੁਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਵਿਰਾਜਮਾਨ ਹੋਣ ਤੇ ਅਸ਼ੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ। ਮੈਂ ਵੀ ਕੰਮ ਲਈ ਬੈਠਾ ਉਡੀਕ ਕਰ ਰਿਹਾ ਸੀ। ਹੌਲੀਹੌਲੀ ਲੋੜਵੰਦਾਂ ਦੀ ਕਤਾਰ ਹੋਰ ਲੰਮੀ ਹੋਣ ਲਗੀ। ਅੱਜ ਕੱਲ ਸਰਦੀ ਦਾ ਮੋਸਮ ਸੀ ਕਈ ਬੁਕਲਾਂ ਮਾਰੀ ਸੋਟੀ ਦੇ ਸਹਾਰੇ ਖੜੇ ਸਨ। ਆਪਸ ਵਿੱਚ ਦੋ ਬਜੁਰਗ ਗੱਲਾਂ ਕਰਦੇ ਹੋਏ ਦੂਜੇ ਨੂੰ ਕਿਹਾ “ਬਈ ਪੈਨਸ਼ਨ ਨਹੀਂ ਆਈ ਬੜਾ ਚਿਰ ਹੋ ਗਿਆ, ਪੈਸੇ ਪੈਸੇ ਤੋਂ ਅਵਾਜ਼ਾਰ ਹੋਏ ਪਏ ਹਾਂ, ਪੁੱਤ ਆਖਦੇ ਨੇ ਸਾਡੇ ਤਾਂ ਬਾਪੂ ਪਹਿਲਾਂ ਹੀ ਬੜੇ ਖਰਚੇ ਨੇ ਤੈਨੂੰ ਰੋਜ਼ ਕਿੱਥੋਂ ਖਰਚਾ ਦਿੰਦੇ ਰਹਇਏ” ਪਿਛਲਾ ਬਜ਼ੁਰਗ ਜਿਸ ਦੇ ਚਿਹਰੇ ਤੇ ਲਾਲੀ ਝਲਕਦੀ ਸੀ ਕਹਿਣ ਲੱਗਾ “ਅਸੀਂ ਤਾਂ ਵਾਹਗੁਰੂ ਦੇ ਸੁyyਰਕਗੁਜਾਰ ਹਾਂ ਜਿਸ ਨੇ ਭਲੇ ਸਮੇਂ ਸਰਕਾਰੀ ਨੋਕਰ ਭਰਤੀ ਕਰਵਾ ਦਿੱਤਾ ਗਿਆ ਅੇਸੈ ਲਈ ਤਾਂ ਸਾਨੂੰ ਸਮੇਂ ਸਿਰ ਪੈਨਸ਼ਨ ਮਿਲ ਜਾਂਦੀ ਹੈ” ਉਸ ਦੀਆਂ ਅੱਖਾਂ ਵਿੱਚ ਚਮਕ ਸਾਫ਼ ਨਜ਼ਰ ਆ ਰਹੀ ਸੀ ਤੇ ਗੱਲ ਕਰਨ ਦੇ ਲਹਿਜੇ ਤੋਂ ਵੀ ਪਤਾ ਲਗਦਾ ਸੀ ਕਿ ਇਸ ਬਜੁਰਗ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ, ਅਤੇ ਪਹਿਲੇ ਵਾਲੇ ਦੀ ਵਾਲੇ ਦੀ ਹਾਲਤ ਤਰਸਯੋਗ ਜਹੀ ਜਾਪੀ।
ਐਨੇ ਨੂੰ ਬਾਬੂ ਆ ਕੇ ਬੈਠਿਆ ਤੇ ਕਹਿਣ ਲੱਗਾ “ਲਿਆਓ ਜੀ ਆਪਣੀਆਂ ਕਾਪੀਆਂ” ਹਰ ਇੱਕ ਨੂੰ ਕਾਹਲੀ ਜਹੀ ਪੈ ਗਈ ਹੱਥ ਅੱਗੇ ਵਧਾ ਕੇ ਕਾਪੀਆਂ ਫੜਾਉਣ ਲੱਗੇ ਤਾਂ ਬਾਬੂ ਨੇ ਕਿਹਾ “ਬਈ ਕੱਲਾ ਕੱਲਾ ਕਾਪੀ ਦੋਵੋ, ਇੰਝ ਕੁੱਝ ਨਹੀਂ ਪਤਾ ਲੱਗਣਾ”
ਮੇਰੇ ਕੰਮ ਨੂੰ ਹਾਲੇ ਥੋੜ੍ਹੀ ਦੇਰ ਲੱਗਣੀ ਸੀ ਦੇਖਦੇ ਹੀ ਦੇਖਦੇ ਬਾਬੂ ਨੇ ਬਾਬੇ ਦੀ ਕਾਪੀ ਚੈੱਕ ਕਰਕੇ ਸਿਰ ਫੇਰ ਦਿੱਤਾ ਤੇ ਕਿਹਾ “ਬਜੁਰਗੋ ਥੁਡੀ ਪੈਨਸ਼ਨ ਨਹੀਂ ਆਈ”,ਬਜੁਰਗ ਨੇ ਤਰਲਾ ਜਿਹਾ ਲੈ ਕੇ ਕਿਹਾ “ਬਾਓ ਜੀ ਇੱਕ ਵਾਰੀ ਹੋਰ ਨਿਗਾਹ ਮਾਰ ਲਵੋਂ ਬੜੇ ਗੇੜੇ ਮਾਰੇ ਨੇ ਆਖਦੇ ਸਨ ਕਿ ਇਸ ਬਾਰ ਆ ਜਾਓਗੀ” “ਬਾਬਾ ਜੀ ਨਹੀਂ ਆਈ ਮੈ ਚੰਗੀ ਤਰ੍ਹਾਂ ਵੇਖ ਲਿਆ ਹੈ ਫਿਰ ਜਾ ਕੇ ਦਫ਼ਤਰੋਂ ਪਤਾ ਕਰੋ” ਬਜੁਰਗ ਹੌਕਾ ਜਿਹਾ ਭਰ ਕੇ ਇੱਕ ਕੋਨੇ ਨਾਲ ਲੱਗ ਕੇ ਬੈਠ ਗਿਆ । ਮੇਰਾ ਦਿਲ ਤਾਂ ਕਰੇ ਇਸ ਦੀ ਕੋਈ ਮਾਲੀ ਸਹਾਇਤਾ ਕਰਾਂ ਇਹੋ ਸੋਚ ਮੈਂ ਕੋਲ ਜਾ ਕੇ ਕਿਹਾ “ਬਾਬਾ ਜੀ ਕੋਈ ਨਾ ਪਤਾ ਕਰਕੇ ਦੇਖ ਲਵੋ ਮਿਲ ਜਾਵੇਗੀ” ਜਦੋਂ ਬਜੁਰਗ ਨੇ ਆਪਣੀਆਂ ਸਿੱਲੀਆਂ ਅੱਖਾਂ ਨੂੰ ਉਪਰ ਨੂੰ ਚੁੱਕੀਆ ਤਾਂ ਭਰ ਹੋਏ ਮਨ ਨਾਲ ਲੜਖੜਾਉਂਦੀ ਅਵਾਜਵਿੱਚ ਕਹਿਣ ਲੱਗਾ “ਪੁੱਤਰਾ ਕਈ ਵਾਰ ਤਾਂ ਪੁੱਤਾਂ ਪੋਤਿਆਂ ਨੂੰ ਕਿਹਾ ਹੈ ਜਾ ਕੇ ਪਤਾ ਕਰ ਆਉਣ ਜਾਂ ਮੈਨੂੰ ਨਾਲ ਹੀ ਲੈ ਜਾਣ, ਅੱਗੋਂ ਖਾਣ ਨੂੰ ਪੇੈਦੇਂ ਹਨ ਲੈ ਕੇ ਤਾਂ ਗਏ ਪਰ ਨਾਲ ਹੀ ਆਖ ਦਿੰਦੇ ਹਨ। ਇਸੇ ਵਾਰੀ ਹੀ ਜਾਣਾ ਹੈ ਤੇਰੇ ਨਾਲ ਅਗਾਂਹ ਤੋਂ ਇਹੋ ਜਿਹਾ ਸਿਆਪਾ ਨਾ ਖੜ੍ਹਾ ਕਰੀਂ, ਹੋਰ ਮੈ ਕਿ ਕਰਾਂ ਕਾਕਾ” ਉਹ ਬਜੁਰਗ ਕਰੀਬ ਅੱਠ ਦਹਾਕੇ ਦੇ ਲਾਗੇ ਸੀ।ਉਸ ਦੀ ਇਹ ਗਲ ਸੁਣ ਕੇ ਮੇਰਾ ਮੰਨ ਸੋਚਾਂਵਿੱਚ ਡੁੱਬ ਗਿਆ ਕਿ  ਇਸ ਬਜੁਰਗ ਨੇ ਆਪਣੇ ਪੁੱਤਾਂ ਤੇ ਆਏ ਔਖੇ ਸਮੇਂ ਤੇ ਕਿਹਾ ਹੋਵੇਗਾ ਕਿ ਮੈਨੂੰ ਮੁੜ ਨਾ ਪਾਉਣਾ ਇਸ ਸਿਆਪੇਵਿੱਚ ਕਿੰਨੇ ਚਆ ਅਤੇ ਉਮੀਦਾਂ ਲਾਈਆ ਹੋਈਆਂ ਹੋਣੀਆਂ ਜਦੋਂ ਉਸ ਦੇ ਘਰੇ ਪੁੱਤਾਂ ਅਤੇ ਪੋਤਿਆਂ ਦਾ ਜਨਮ ਲਿਆ ਹੋਣਾ ਜਿੰਨੀ ਕੁ ਪੈਨਸ਼ਨ ਦੀ ਆਸਵਿੱਚ ਸਵੇਰੇ ਦਾ ਇਹ ਬਜੁਰਗ ਬੈਠਾ ਹੈ ਉਨ੍ਹੇ ਕੁ ਪੈਸ਼ੇ ਤਾਂ ਇਸ ਨੇ ਉਸ ਸਮੇਂ ਭੰਡਾਂ ਤੇ ਡੂਮਾਂ ਨੂੰ ਸ਼ਗਨਾ ਵਿੱਚ ਹੀ ਦਿੱਤੇ ਹੋਣੇ ਹਨ।
ਮੈਂ ਸਹਾਰਾ ਦੇ ਕੇ ਉਠਾਲਿਆ ਅਤੇ ਕਿਹਾ ਬਾਪੂ ਜੀ ਫ਼ਿਕਰ ਨਾ ਕਰੋ ਹੋਸਲਾ ਰੱਖੋ ਕਹਿੰਦੇ ਹੋਏ ਕੁੱਝ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਬਾਪੂ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਕਿਹਾ “ਕਾਕਾ ਜੀ ਤੁਸੀਂ ਹੋਸਲਾ ਰੱਖਣ ਲਈ ਕਿਹਾ ਹੈ, ਇਸ ਲਈ ਹੀ ਮੈਂ ਤੇਰਾ ਧੰਨਵਾਦੀ ਹਾਂ ਪੁੱਤਰਾ ਤੂੰ ਇਹ ਤਾਂ ਨਹੀਂ ਕਿਹਾ ਕਿਹੜੇ ਸਿਆਪੇਵਿੱਚ ਪਿਆ ਹੈਂ”
ਬਜੁਰਗ ਖੇਸ਼ੀ ਦੀ ਬੁਕਲ ਮਾਰੀ ਸੋਟੀ ਦੇ ਆਸਰੇ ਵਾਪਸ ਪਰਤਣ ਲੱਗਾ ਜਿਉਂ ਜਿਉਂ ਮੇਰੀਆਂ ਅੱਖਾਂ ਤੋਂ ਦੂਰ ਹੁੰਦਾ ਗਿਆ ਤਾਂ ਮੈਨੂੰ ਉਸ ਦੇ ਕਹੇ ਬੋਲ ਹੋਰ ਦਿਲ ਤੱਕ ਉਤਰਨ ਲੱਗੇ ਕਿ ਜਿਵੇ ਗੱਡੀਆਂ ਦੇ ਪਿੱਛੇ ਲਿਖਵਾਇਆ ਹੁੰਦਾ ਹੈ ਅਤੇ ਕਿਹਾ ਵੀ ਜਾਂਦਾ ਹੈ ਕਿ “ਨਹੀਂ ਭੁਲਣੀਆਂ ਮੋਜਾਂ ਜ਼ੋ ਬਾਪੂ ਦੇ ਸਿਰ ਤੇ ਮਾਣੀਆਂ”, ਇਸ ਤੋਂ ਇਹ ਜਾਪਦਾ ਹੈ ਕਿ ਮੋਜਾਂ ਮਾਣੀਆਂ ਤਾਂ ਸਦਾਂ ਯਾਦ ਰਹਿਣੀਆਂ ਹਨ ਪਰ ਬਾਪੂ ਦੇ ਕੰਮ ਬਿਰਧ ਅਵੱਸਥਾ ਵਿੱਚ ਸਿਆਪੇ ਜਾਪਣ ਲੱਗ ਪੈਂਦੇ ਹਨ। 
-ਵਿਨੋਦ ਫ਼ਕੀਰਾ,ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326

No comments: