BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ੧੮ ਸਾਲ ਤੋਂ ਉਪਰ ਦੇ ਵਿਦਿਆਰਥੀਆਂ ਦੀ ਵੋਟ ਬਨਾਉਣ ਦੀ ਅਪੀਲ, ਵਧੀਕ ਜ਼ਿਲਾ ਚੋਣ ਅਫ਼ਸਰ ਨੇ ਕੀਤੀ ਬੈਠਕ

1 ਜਨਵਰੀ 2017 ਦੀ ਯੋਗਤਾ ਦੇ ਆਧਾਰ 'ਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ
ਬਠਿੰਡਾ/ਤਲਵੰਡੀ ਸਾਬੋ, 22 ਨਵੰਬਰ (ਗੁਰਜੰਟ ਸਿੰਘ ਨਥੇਹਾ)- ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ, ਬਠਿੰਡਾ ਡਾ. ਸ਼ੇਨਾ ਅਗਰਵਾਲ ਨੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁੱਖੀਆਂ, ਪਿ੍ਰੰਸੀਪਲਾਂ, ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ। ਉਨਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਵਿਚ ਜਿਨਾਂ ਵਿਦਿਆਰਥੀ ਦੀ ਉਮਰ ੧ ਜਨਵਰੀ ੨੦੧੮ ਨੂੰ ੧੮ ਸਾਲ ਹੋ ਗਈ ਹੈ ਉਨਾਂ ਨੂੰ ਆਪਣੀ ਵੋਟ ਬਨਾਉਣ ਲਈ ਜਾਗਰੂਕ ਕੀਤਾ ਜਾਵੇ ਅਤੇ ਜਿਨਾਂ ਵਿਦਿਆਰਥੀਆਂ ਦੀ ਜਨਮ ਮਿਤੀ ੧ ਜਨਵਰੀ ੨੦੦੦ ਹੈ, ਉਹ ਵੀ ਆਪਣੀ ਵੋਟ ਬਨਾਉਣ ਦੇ ਹੱਕਦਾਰ ਹੋਣਗੇ। ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ੧ ਜਨਵਰੀ ੨੦੧੮ ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਕੀਤੀ ਜਾਣੀ ਹੈ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ੧੫ ਨਵੰਬਰ ਨੂੰ ਕੀਤੀ ਗਈ। ਇਹ ਵੋਟਰ ਸੂਚੀਆਂ ਜ਼ਿਲਾ ਚੋਣ ਦਫ਼ਰਤ/ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ/ਬੂਥ ਲੈਵਲ ਅਫ਼ਸਰਾਂ ਪਾਸ ਵੇਖਣ ਲਈ ਉਪਲਬਧ ਹਨ। ਜਿਨਾਂ ਵੋਟਰਾਂ ਦੀ ਉਮਰ ੧ ਜਨਵਰੀ ੨੦੧੮ ਨੂੰ ੧੮ ਸਾਲ ਜਾਂ ਇਸ ਤੋਂ ਵੱਧ ਹੈ, ਉਹ ਆਪਣੇ ਦਾਅਵੇ ਤੇ ਇਤਰਾਜ਼ ਫਾਰਮ ੬ ਵਿੱਚ ਭਰਕੇ ਸਬੰਧਤ ਚੋਣਕਾਰ/ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰਾਂ ਨੂੰ ੧੪ ਦਸੰਬਰ ੨੦੧੭ ਤੱਕ ਦੇ ਸਮੇਂ ਦੌਰਾਨ ਦੇ ਸਕਦੇ ਹਨ। ਬੂਥ ਲੈਵਲ ਅਫ਼ਸਰ ਸਬੰਧਤ ਬੂਥਾਂ ਦੀਆਂ ਵੋਟਰ ਸੂਚੀਆਂ ਗ੍ਰਾਂਮ ਸਭਾਵਾਂ/ਲੋਕਲ ਬਾਡੀਜ਼ ਅਤੇ ਮੁਹੱਲਾ ਸੁਧਾਰ ਕਮੇਟੀਆਂ ਵਿੱਚ ੨੫ ਨਵੰਬਰ ਨੂੰ ਪੜ ਕੇ ਸੁਣਾਉਣਗੇ। ਇਸ ਤੋਂ ਇਲਾਵਾ ੨੬ ਨਵੰਬਰ ਨੂੰ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਬੂਥਾਂ 'ਤੇ ਬੈਠ ਕੇ ਵੋਟਾਂ ਬਨਾਉਣ ਦੇ ਫਾਰਮ ਪ੍ਰਾਪਤ ਕਰਨਗੇ। ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ ੬ ਸਮੇਤ ਰੰਗਦਾਰ ਫੋਟੋ, ਪ੍ਰਵਾਸੀ ਭਾਰਤੀ ਦੁਆਰਾ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਫਾਰਮ ੬-ਏ, ਨਾਮ ਕਟਵਾਉਣ ਲਈ ਫਾਰਮ ਨੰ: ੭, ਵੋਟ ਵਿੱਚ ਕਿਸੇ ਕਿਸਮ ਦੀ ਸੋਧ ਵਾਸਤੇ ਫਾਰਮ ਨੰ: ੮ ਅਤੇ ਰਿਹਾਇਸ਼ੀ ਤਬਦੀਲੀ ਲਈ ਫਾਰਮ ਨੰ: ੮-ਏ, ਭਰਕੇ ਚੋਣਕਾਰ/ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਜਾਂ ਜ਼ਿਲਾ ਚੋਣ ਦਫ਼ਤਰ ਬਠਿੰਡਾ ਦੇ ਫੋਨ ਨੰਬਰ 0164-2211022 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਫਾਰਮ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਟ www.nvsp.in 'ਤੇ ਆਨਲਾਇਨ ਵੀ ਭੇਜੇ ਜਾ ਸਕਦੇ ਹਨ।

No comments: