BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਸਾਲਾਨਾ ਐਥਲੈਟਿਕ ਮੀਟ ਦਾ ਸਫਲਤਾਪੂਰਵਕ ਆਯੋਜਨ

ਤਲਵੰਡੀ ਸਾਬੋ, 8 ਨਵੰਬਰ (ਗੁਰਜੰਟ ਸਿੰਘ ਨਥੇਹਾ)- ਇੰਜੀਨੀਅਰਿੰਗ ਖੇਤਰ ਦੇ ਮੋਹਰੀ ਵਿੱਦਿਅਕ ਸੰਸਥਾ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਤਲਵੰਡੀ ਸਾਬੋ ਵੱਲੋਂ ਕਰਵਾਈ ਜਾਂਦੀ ਸਲਾਨਾ ਐਥਲੈਟਿਕ ਮੀਟ ਦਾ ਅੱਜ ਕੈਂਪਸ ਦੇ ਸਟੇਡੀਅਮ ਵਿਖੇ ਪੋ੍ਰ. ਜਸਦੇਵ ਸਿੰਘ ਗਰੇਵਾਲ ਵੱਲੋਂ ਸ਼ੁੱਭ ਆਰੰਭ ਕਰਵਾਇਆ ਗਿਆ। ਇਸ ਮੌਕੇ ਬਾਬਾ ਕਾਕਾ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਵਾਰਾ ਬੁੰਗਾ ਮਸਤੂਆਣਾ ਸਾਹਿਬ ਉਚੇਚੇ ਤੌਰ 'ਤੇ ਪਹੁੰਚੇ। ਸਮਾਗਮ ਵਿਚ ਪਹੁੰਚਣ 'ਤੇ ਯਾਦਵਿੰਦਰਾ ਕਾਲਜ ਦੇ ਪ੍ਰਬੰਧਕਾਂ ਨੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਗਰੇਵਾਲ ਨੇ ਝੰਡਾ ਲਹਿਰਾ ਕੇ ਐਥਲੈਟਿਕ ਮੀਟ ਦਾ ਆਰੰਭ ਕੀਤਾ। ਕਾਲਜ ਦੇ ਵਿਦਿਆਰਥੀ ਜੋ ਕਿ ਸ਼ਹੀਦ ਭਗਤ ਸਿੰਘ ਹਾਊਸ, ਮਹਾਰਾਜਾ ਰਣਜੀਤ ਸਿੰਘ ਹਾਊਸ, ਲਾਲਾ ਲਾਜਪਤ ਰਾਏ ਹਾਊਸ ਦੇ ਬੈਨਰ ਹੇਠਾਂ ਉਕਤ ਖੇਡਾਂ ਵਿਚ ਹਿੱਸਾ ਲੈ ਰਹੇ ਸਨ, ਨੇ ਮੁੱਖ ਮਹਿਮਾਨ ਨੁੰ ਮਾਰਚ ਪਾਸਟ ਰਾਹੀਂਂ ਸਲਾਮੀ ਦਿੱਤੀ। ਯਾਦਵਿੰਦਰਾ ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲਜ ਵੱਲੋਂ ਕਰਵਾਈ ਜਾ ਰਹੀ ਸਲਾਨਾ ਐਥਲੈਟਿਕ ਮੀਟ ਦੇ ਇਤਿਹਾਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਆਪਣੇ ਸੰਬੋਧਨ ਵਿਚ ਪ੍ਰੋ. ਗਰੇਵਾਲ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਮਨੁੱਖੀ ਸਰੀਰ ਦੇ ਨਾਲ-ਨਾਲ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆ ਉਨ੍ਹਾ ਨੂੰ ਵੱਧ ਤੋਂ ਵੱਧ ਖੇਡ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਬਾਬਾ ਕਾਕਾ ਸਿੰਘ ਨੇ ਖੇਡਾਂ ਦੀ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ। ਲੜਕਿਆਂ ਦੀ 1500 ਮੀ: ਵਿੱਚ ਹਰਜਿੰਦਰ ਸਿੰਘ, 800 ਮੀ:  ਵਿਚ ਨਵਨੀਤ ਕੁਮਾਰ ਅਤੇ 400 ਮੀ:  200 ਮੀ:  ਤੇ 100 ਮੀ:  ਵਿਚ ਕੁਲਜੀਤ ਸਿੰਘ ਜੇਤੂ ਰਹੇ। ਲੜਕੀਆਂ ਦੀ 200 ਮੀ:  ਵਿਚ ਤਮੰਨਾ ਅਤੇ 400 ਮੀ:  ਤੇ 100 ਮੀ:  ਵਿਚ ਹਰਪ੍ਰੀਤ ਕੌਰ ਜੇਤੁੂ ਰਹੇ। ਇਸ ਤੋਂ ਇਲਾਵਾ ਡਿਸਕ ਥਰੋ, ਜਿਵਲਿੰਗ ਥਰੋ, ਲੋਂਗ ਜੰਪ, ਸ਼ਾਟ ਪੁੱਟ, ਰੱਸਾਕਸ਼ੀ ਆਦਿ ਮੁਕਾਬਲੇ ਵੀ ਕਰਵਾਏ ਗੲਟ। ਡਾ. ਸੁਖਪਾਲ ਸਿੰਘ ਚੱਠਾ ਨੇ ਵੋਟ ਆਫ ਥੈਕਸ ਪੇਸ. ਕੀਤਾ। ਇਸ ਮੌਕੇ ਡਾ. ਜਗਤਾਰ ਸਿੰਘ, ਪ੍ਰੋਫੈਸਰ, ਡਾ. ਅਮਨਦੀਪ ਸਿੰਘ, ਮੁਖੀ, ਯੂ. ਐਸ. ਬੀ. ਐਸ, ਡਾ. ਐਮ. ਪੀ. ਸਿੰਘ, ਇੰਚਾਰਜ ਗੁਰੂ ਕਾਸ਼ੀ ਕੈਂਪਸ ਅਤੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਦੇ ਸਮੂਹ ਸਟਾਫ ਨੇ ਵੀ ਹਾਜ਼ਰੀ ਭਰੀ।

No comments: