BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਮਹੀਨਿਆਂ ਤੋਂ ਗੁੰਮ ਹੋਇਆ ਨੌਜਵਾਨ ਲੱਭਿਆ, ਪੁਲਿਸ ਮੁਲਾਜਮ ਨੇ ਕੀਤਾ ਪਰਿਵਾਰ ਹਾਵਲੇ

ਤਲਵੰਡੀ ਸਾਬੋ, 19 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਇੱਕ ਪੰਜਾਬ ਪੁਲਿਸ ਮੁਲਾਜਮ ਨੇ ਕੁੱਝ ਸਮਾਂ ਪਹਿਲਾ ਆਪਣੇ ਪਰਿਵਾਰ ਤੋ ਵਿਛੜ ਕੇ ਗੁੰਮ ਹੋਏ ਨੌਜਵਾਨ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਸ਼ਹਿਰ ਦੇ ਮੋਹਤਵਾਰਾਂ ਦੀ ਹਜਾਰੀ ਵਿੱਚ ਲੜਕੇ ਨੂੂੰ ਉਹਨਾਂ ਦੇ ਰਿਸਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਜਿਥੇ ਪਰਿਵਾਰ ਵਾਲੇ ਆਪਣੇ ਗੁੰਮ ਹੋਏ ਪੁੱਤਰ ਨੂੰ ਮਿਲ ਕੇ ਖੁਸ਼ ਹਨ ਉਥੇ ਉਕਤ ਪੁਲਿਸ ਮੁਲਾਜਮ ਦਾ ਵੀ ਧੰਨਵਾਦ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦਾ ਪੁਲਿਸ ਮੁਲਾਜਮ ਵਜੀਰ ਸਿੰਘ ਜੋ ਕਿ ਬਠਿੰਡਾ ਵਿਖੇ ਤਾਇਨਾਤ ਹੈ ਜਦੋਂ ਅੱਜ ਆਪਣੀ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਪਿੰਡ ਕੋਟਸ਼ਮੀਰ ਵਿਖੇ ਨੌਜਵਾਨ ਅਜੀਤ ਸਿੰਘ ਕਾਫੀ ਮਾੜੀ ਹਾਲਤ ਵਿੱਚ ਮਿਲਿਆ ਤਾਂ ਵਜੀਰ ਸਿੰਘ ਦੇ ਉਸ ਬਾਰੇ ਪੁੱਛਣ 'ਤੇ ਉਸ ਨੇ ਆਪਣੇ ਘਰਦਿਆਂ ਦਾ ਫੋਨ ਨੰਬਰ ਵਜੀਰ ਸਿੰਘ ਨੂੰ ਦੇ ਦਿੱਤਾ ਤੇ ਵਜੀਰ ਸਿੰਘ ਨੇ ਉਸ ਦੇ ਘਰਦਿਆਂ ਨਾਲ ਉਸ ਦੀ ਗੱਲ ਕਰਵਾ ਕੇ ਉਸ ਨੂੰ ਆਪਣੇ ਘਰ ਲਿਆਂਦਾ ਜਿਥੇ ਉਸ ਦੀ ਦੇਖਭਾਲ ਕਰਨ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਗ਼ੌਰਤਲਬ ਹੈ ਕਿ ਨੌਜਵਾਨ ਅਜੀਤ ਸਿੰਘ ਪਿੰਡ ਰਾਏ ਸਿੰਘ ਵਾਲਾ ਜਿਲਾ ਸੰਗਰੂਰ ਤੋਂ 13 ਸਤੰਬਰ 2017 ਤੋ ਲਾਪਤਾ ਸੀ ਜਿਸ ਦੇ ਗੁੰਮਸ਼ੁਦਗੀ ਦੇ ਪੋਸਟਰ ਤੱਕ ਲੱਗੇ ਹੋਏ ਸਨ। ਪਰਿਵਾਰ ਨੇ ਕਾਫੀ ਭਾਲ ਵੀ ਕੀਤੀ ਸੀ ਪਰ ਉਹਨ ਨਹੀਂ ਲੱਭਾ ਸੀ। ਪੁਲਿਸ ਮੁਲਾਜਮ ਵਜੀਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਕੱਪੜੇ ਅਤੇ ਹਲਾਤ ਕਾਫੀ ਖਰਾਬ ਸਨ। ਉਸ ਨੇ ਦੱਸਿਆ ਕਿ ਇਸ ਤੋਂ ਕੁੱਝ ਲੋਕ ਇਸ ਦੇ ਭੋਲੇਪਣ ਦਾ ਫਾਇਦਾ ਉਠਾਉਂਦੇ ਹੋਏ ਕੰਮ ਕਰਵਾਉਂਦੇ ਰਹੇ ਹਨ।
ਉਧਰ ਦੂਜੇ ਪਾਸੇ ਪੁਲਿਸ ਮੁਲਾਜਮ ਵਜੀਰ ਸਿੰਘ ਨੇ ਤਲਵੰਡੀ ਸਾਬੋ ਦੇ ਮੋਹਤਵਰਾਂ ਦੀ ਹਜਾਰੀ ਵਿੱਚ ਨੌਜਵਾਨ ਅਜੀਤ ਸਿੰਘ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਲੜਕੇ ਦੇ ਮਾਮੇ ਮੰਗ ਸਿੰਘ ਨੇ ਪੁਲਿਸ ਮੁਲਾਜਮ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਲਿਸ ਮੁਲਾਜਮ ਵਜੀਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇ। ਇਸ ਮੌਕੇ ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਕਾਂਗਰਸੀ ਆਗੂ ਅਜੀਜ ਖਾਨ, ਨੱਥਾ ਸਿੰਘ ਸਿੱਧੂ, ਮਲਕੀਤ ਖਾਨ ਹਾਜੀ, ਭਿੰਦਾ ਸਿੰਘ ਵੀ ਮੌਜੂਦ ਸਨ।

No comments: