BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਜਵਾਨਾਂ ਵਿਚ ਭਾਰੀ ਨਿਰਾਸ਼ਾ

ਜੰਡਿਆਲਾ ਗੁਰੂ 29 ਨਵੰਬਰ (ਕਵਲਜੀਤ ਸਿੰਘ ਲਾਡੀ, ਪਰਗਟ ਸਿੰਘ)- ਨੌਜਵਾਨਾਂ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਸਥਾਪਿਤ ਕਰਨ ਲਈ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ। ਅਤੇ ਇਸ ਕੰਮ ਲਈ ਨੌਜਵਾਨਾਂ ਵਿਚ ਵੀ ਭਾਰੀ ਉਤਸ਼ਾਹ ਦੇਖਿਆ ਜਾਂਦਾ ਹੈ। ਤਾਂ ਜੋ ਉਹ ਆਪਣੀਆਂ ਜਰੂਰਤਮੰਦ ਮੰਗਾਂ ਨੂੰ ਸਰਕਾਰ ਕੋਲੋਂ ਪੂਰੀਆਂ ਕਰਵਾ ਸਕਣ। ਰਾਜਨੀਤਕ ਪਾਰਟੀਆਂ ਵੀ ਨੌਜਵਾਨਾਂ ਨੂੰ ਚੋਣਾਂ ਦੇ ਦੌਰਾਨ ਲਾਲੀਪੋਪ ਦੇਕੇ ਅਪਨੇ ਨਾਲ ਤੋਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ। ਮੌਜੂਦਾ ਪੰਜਾਬ ਸਰਕਾਰ ਦਾ  ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਮੁੱਖ ਚੁਣਾਵੀ ਮੁੱਦਾ ਸੀ। ਅਤੇ ਇਸ ਕਰਕੇ ਜੰਡਿਆਲਾ ਗੁਰੂ ਦੇ ਵੱਡੀ ਪੱਧਰ ਤੇ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਵੋਟਾਂ ਪਾਕੇ ਨੌਜਵਾਨ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਨੂੰ ਵਿਧਾਨ ਸਭਾ ਵਿਚ ਭੇਜਿਆ। ਪਰ ਅੱਜ ਉਹੀ ਨੌਜਵਾਨ ਜੰਡਿਆਲਾ ਗੁਰੂ ਦੀ ਇਕੋ ਇਕ ਗਰਾਉਂਡ ਜਿਥੇ ਉਹ ਅਕਸਰ ਹਫਤੇ ਵਿਚ ਇਕ ਦਿਨ ਜਿਆਦਾਤਰ ਐਤਵਾਰ ਖੇਡਣ ਲਈ ਇਕੱਤਰ ਹੁੰਦੇ ਹਨ, ਇਹੀ ਗੱਲਾਂ ਕਰਦੇ ਸੁਣੇ ਜਾ ਰਹੇ ਹਨ ਕਿ ਯਾਰ ਪਹਿਲੀ ਸਰਕਾਰ ਨੇ ਵੀ ਲਾਰਿਆਂ ਵਿਚ ਸਾਨੂੰ ਰੱਖਿਆ। ਅਤੇ ਹੁਣ ਵੀ ਅਜੇ ਤੱਕ ਗਰਾਉਂਡ ਦੀ ਮਾੜੀ ਹਾਲਤ ਵੱਲ ਮੌਜੂਦਾ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਨੌਜਵਾਨਾਂ ਵਿਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਜੰਡਿਆਲਾ ਗੁਰੂ ਅਤੇ ਆਸ ਪਾਸ ਦੇ ਇਲਾਕੇ ਦੀਆਂ ਵੱਖ ਵੱਖ ਖੇਡਾਂ ਖੇਡਣ ਵਾਲਿਆਂ ਨੋਜਵਾਨ ਟੀਮਾਂ ਵਲੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸ਼ਹਿਰ ਦੇ ਨੋਜਵਾਨ ਕਾਂਗਰਸੀ ਆਗੂਆਂ ਕੋਲੋ ਪੁਰਜੋਰ ਮੰਗ ਕੀਤੀ ਜਾ ਰਹੀ ਹੈ ਕਿ ਇਲਾਕੇ ਦੀ ਇਕੋ ਇਕ ਗਰਾਊਂਡ ਨੂੰ ਤਰਸਯੋਗ ਹਾਲਤ ਤੋਂ ਬਦਲਕੇ ਖੇਡਣਯੋਗ ਹਾਲਤ ਵਿਚ ਬਦਲਿਆ ਜਾਵੇ। ਅਤੇ ਉਸਨੂੰ ਟੈਕਸੀ ਸਟੈਂਡ ਦੇ ਤੋਰ ਤੇ ਵਰਤ ਰਹੇ ਲੋਕਾਂ ਤੋਂ ਬਚਾਇਆ ਜਾਵੇ। ਜੋ ਕਿ ਗਰਾਊਂਡ ਦੀ ਹਾਲਤ ਨੂੰ ਖਰਾਬ ਕਰਨ ਵਿਚ ਅਹਿਮ ਰੋਲ ਨਿਭਾਅ ਰਹੇ ਹਨ। ਇਸਤੋਂ ਇਲਾਵਾ ਸਾਰੀ ਚਾਰਦੀਵਾਰੀ ਨੂੰ ਪੱਕਿਆ ਕੀਤਾ ਜਾਵੇ। ਖਿਡਾਰੀਆਂ ਨੇ ਦੱਸਿਆ ਕਿ ਗਰਾਉਂਡ ਦਾ ਕੋਈ ਵੀ ਪੱਕਾ ਗੇਟ ਨਹੀਂ ਹੈ। ਇਥੋਂ ਤੱਕ ਕਿ ਗਰਾਉਂਡ ਦੇ ਅੰਦਰ ਦਾਖਿਲ ਹੁੰਦਿਆਂ ਹੀ ਗੰਦਗੀ ਦੇ ਢੇਰ ਸ਼ੁਰੂ ਹੋ ਜਾਂਦੇ ਹਨ। ਗਰਾਊਂਡ ਦੇ ਨਾਲ ਲਗਦੀਆਂ ਕਾਲੋਨੀਆਂ ਵਿਚ ਅਗਰ ਕਿਸੇ ਦੇ ਘਰ ਮੁਰੰਮਤ ਦਾ ਕੰਮ ਚਲਦਾ ਹੈ ਤਾਂ ਸਾਰੀ ਆਵਾਜਾਈ ਗਰਾਊਂਡ ਦੇ ਵਿਚੋਂ ਹੋਕੇ ਜਾਂਦੀ ਹੈ। ਅਤੇ ਇਸਤੋਂ ਇਲਾਵਾ ਨੇੜਲੇ ਸਕੂਲ ਕਾਲਜ ਵੀ ਆਪਣੀਆਂ ਬੱਸਾਂ ਇਥੇ ਰੋਕਦੇ ਹਨ। ਜਿਸ ਕਰਕੇ ਗਰਾਊਂਡ ਦੀ ਜਮੀਨ ਕਾਫੀ ਖਰਾਬ ਹੋ ਜਾਂਦੀ ਹੈ। ਕ੍ਰਿਕਟ ਦੇ ਖਿਡਾਰੀਆਂ ਨੂੰ ਅਪਨੇ ਕੋਲੋ 10-15 ਹਜਾਰ ਰੁਪਏ ਲਗਾਕੇ ਹਰ ਇਕ ਟੂਰਨਾਮੈਂਟ ਦੌਰਾਨ ਥੋੜੀ ਬਹੁਤ ਗਰਾਊਂਡ ਦੀ ਸਫ਼ਾਈ ਕਰਵਾਈ ਜਾਂਦੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ ਸਰਕਾਰ ਨੇ ਕਰੀਬ ਇਕ ਦੋ ਸਾਲ ਪਹਿਲਾਂ ਹੀ ਗਰਾਊਂਡ ਦੀ ਮੁਰੰਮਤ ਲਈ ਲਗਭਗ 50 ਲੱਖ ਰੁਪਏ ਦੀ ਗਰਾਂਟ ਭੇਜੀ ਸੀ। ਪਰ ਉਸ ਦਿਨ ਤੋਂ ਹੀ ਗਰਾਂਟ ਨੂੰ ਮੁਕੰਮਲ ਵਰਤਣ ਸਬੰਧੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ ਕਿ ਗਰਾਂਟ ਨੂੰ ਵਰਤਣ ਵਿਚ ਜਰੂਰ ਕੋਈ ਗੜਬੜ ਹੋਈ ਹੈ, ਕਿਉਂ ਕਿ ਗਰਾਉਂਡ ਵਿਚ ਲੱਖਾਂ ਰੁਪਏ ਦਾ ਤਾਂ ਨਹੀਂ ਲੱਖ ਰੁਪਏ ਦਾ ਹੋਇਆ ਕੰਮ ਜਰੂਰ ਦੇਖਿਆ ਜਾ ਸਕਦਾ ਹੈ ? ਇਕਲੌਤੀ ਗਰਾਉਂਡ ਹੁਣ ਦਿਨ ਦੀ ਰੋਸ਼ਨੀ ਅਤੇ ਰਾਤ ਦੇ ਹਨੇਰੇ ਵਿਚ ਨਸ਼ੇੜੀਆਂ ਦਾ ਮੁੱਖ ਅੱਡਾ ਬਣਦਾ ਜਾ ਰਿਹਾ ਹੈ। ਇਸ ਸਬੰਧੀ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨੌਜਵਾਨਾਂ ਦੀ ਇਹ ਮੰਗ ਜਲਦੀ ਹੀ ਪੂਰੀ ਕੀਤੀ ਜਾ ਰਹੀ ਹੈ। ਅਤੇ ਗਰਾਉਂਡ ਨੂੰ ਮੁਕੰਮਲ ਖੇਡਣਯੋਗ ਬਣਾਕੇ ਨੌਜਵਾਨ ਖਿਡਾਰੀਆਂ ਦੇ ਹਵਾਲੇ ਕਰ ਦਿਤੀ ਜਾਵੇਗੀ। ਤਾਂ ਜੋ ਉਹ ਅਪਣੀ ਖੇਡ ਦਾ ਸੰਪੂਰਨ ਆਨੰਦ ਲੈ ਸਕਣ। ਉਹਨਾਂ ਕਿਹਾ ਕਿ ਗਰਾਉਂਡ ਸਿਰਫ ਖਿਡਾਰੀਆਂ ਵਲੋਂ ਖੇਡਾਂ ਦੇ ਵਰਤਣ ਲਈ ਬਣਾਈ ਗਈ ਨਾ ਕਿ ਕਿਸੇ ਕਿਸਮ ਦੇ ਟੈਕਸੀ ਸਟੈਂਡ ਲਈ।

No comments: