BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿੱਜਰਪੁਰਾ ਟੋਲ ਪਲਾਜ਼ਾ ਫੇ ਨਜ਼ਦੀਕ ਖੜੇ ਟਰੈਕਟਰ ਟਰਾਲੀ ਨਾਲ ਟਕਰਾਈ ਬੱਸ, 1 ਦੀ ਮੌਤ,1 ਗੰਭੀਰ ਜ਼ਖਮੀ

ਜੰਡਿਆਲਾ ਗੁਰੂ 27 ਦਿਸੰਬਰ (ਕੰਵਲਜੀਤ ਸਿੰਘ, ਪਰਗਟ ਸਿੰਘ)- ਅੱਜ ਸਵੇਰੇ 11 ਵੱਜੇ ਦੇ ਕਰੀਬ ਜੀ ਟੀ ਰੋਡ ਨਿੱਜਰਪੁਰਾ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਹ ਸਵੇਰੇ ਕਰੀਬ 11ਵਜੇ ਵਾਪਰਿਆ। ਜਦੋ ਸ਼ਿੰਦ ਕੰਪਨੀ ਦੀ ਬੱਸ ਨੰਬਰ ਪੀ ਬੀ 02 ਸੀ ਸੀ 5297 ਨੇ ਖੜੇ ਟਰੈਕਟਰ ਟਰਾਲੀ ਨਾਲ ਜਾ ਵੱਜੀ। ਇਹ ਟੱਕਰ ਇੰਨੀ ਜਬਰਦਸਤ ਸੀ। ਕਿ ਟਰੈਕਟਰ ਸਵਾਰ ਵਿਕਤੀਆਂ ਵਿੱਚ ਇੱਕ ਡਿੱਗਣ ਨਾਲ ਬਸ ਥੱਲ੍ਹੇ ਆ ਗਿਆ। ਜਿਸਦੀ ਮੌਕੇ ਤੇ ਮੌਤ ਹੋ ਗਈ। ਜਦਕਿ ਉਸਦਾ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਿਰਤਕ ਦੀ ਪਹਿਚਾਣ ਨਿਰਵੈਲ ਸਿੰਘ ਪੁੱਤਰ ਨਿਰੰਜਨ ਸਿੰਘ ਅਤੇ ਜ਼ਖਮੀ ਦੀ ਪਹਿਚਾਣ ਸੋਨੀ ਪੁੱਤਰ ਨਿੰਦਰ ਸਿੰਘ ਦੋਵੇਂ ਵਾਸੀ ਪਿੰਡ ਵੈਈਪੁਈ ਥਾਣਾ ਗੋਇੰਦਵਾਲ ਜਿਲ੍ਹਾ ਤਰਨਾਤਰਨ ਦੇ ਰੂਪ ਵਿੱਚ ਹੋਈ। ਮਿਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਦਕਿ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਬਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

No comments: