BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਨੀਵਰਸਲ ਸਕੂਲ ਦੇ 16ਵੇਂ ਹੰਬਲ ਸ਼ੋਅ ਨੇ ਹਜ਼ਾਰਾਂ ਦਰਸ਼ਕਾਂ 'ਤੇ ਅਮਿੱਟ ਛਾਪ ਛੱਡੀ

ਤਲਵੰਡੀ ਸਾਬੋ, 26 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸੋਲਵਾਂ ਹੰਬਲ ਸ਼ੋਅ ਅਤੇ ਸਲਾਨਾ ਇਨਾਮ ਵੰਡ ਸਮਾਰੋਹ ਬੜੇ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਾ. ਤੇਜਿੰਦਰ ਕੌਰ ਧਾਲੀਵਾਲ ਸਾਬਕਾ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ੍ਰੀ ਕਾਲੀਚਰਨ ਜਾਂਗੜ ਈ ਟੀ ਓ ਬਠਿੰਡਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਯੂ ਪੀ ਐੱਸ ਬੈਂਡ ਦੀਆਂ ਧੁਨਾਂ ਨਾਲ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਅਲੱਗ-ਅਲੱਗ ਰੰਗ ਪੇਸ਼ ਕਰਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਸਾਰੀਆਂ ਹੀ ਪੇਸ਼ਕਾਰੀਆਂ ਰਾਹੀਂ ਸਮਾਜਿਕ ਬੁਰਾਈਆਂ 'ਤੇ ਰਚਨਾਤਮਕ ਅਤੇ ਕਰਾਰੀ ਚੋਟ ਕਰਨ ਦੀ ਪੂਰੀ ਵਾਹ ਲਾਈ ਗਈ। ਆਰਮੀ ਅਤੇ ਸ਼ਹੀਦ ਭਗਤ ਸਿੰਘ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ।ਰਾਜਸਥਾਨੀ ਅਤੇ ਗਰਬਾ ਨਾਚ ਨੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਬਾਖੂਬੀ ਉਜਾਗਰ ਕੀਤਾ। ਮੋਬਾਈਲ ਦੀ ਦੁਰਵਰਤੋਂ ਨਾਲ ਵਿਦਿਆਰਥੀਆਂ ਤੇ ਸਮਾਜ 'ਤੇ ਬੁਰੇ ਪ੍ਰਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਸਿੱਖ ਮਾਰਸ਼ਲ ਆਰਟ ਗੱਤਕਾ ਦੀ ਪੇਸ਼ਕਾਰੀ ਨੇ ਦਰਸ਼ਕਾਂ ਅੰਦਰ ਜੋਸ਼ 'ਚ ਭਰਕੇ ਸਾਹਿਬਜਾਦਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜੰਗਲ, ਮਾਈਮ ਦੀ ਪੇਸ਼ਕਾਰੀ ਨੇ ਜਿੱਥੇ ਕੁਦਰਤੀ ਸੋਮਿਆਂ ਦੀ ਦਿਨੋ ਦਿਨ ਹੋ ਰਹੀ ਕਮੀ ਪ੍ਰਤੀ ਸੋਚਣ ਲਈ ਮਜਬੂਰ ਕੀਤਾ ਉੱੱਥੇ ਰੁੱਖਾਂ ਅਤੇ ਜੰਗਲੀ ਜਾਨਵਰਾਂ ਦੀ ਹੋਂਦ ਨੂੰ ਖਤਰੇ ਤੋਂ ਸਾਵਧਾਨ ਵੀ ਕੀਤਾ ਗਿਆ। ਛੋਟੇ ਬੱਚਿਆਂ ਦੁਆਰਾ ਪੇਸ਼ ਕੀਤੇ 'ਪਾਪਾ' ਨੇ ਜਿੱਥੇ ਮਾਪਿਆਂ ਨੂੰ ਕੀਲ ਲਿਆ ਉੱਥੇ 'ਵਣਜਾਰਾ' ਦੀ ਪੇਸ਼ਕਾਰੀ ਨੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸਕੂਲ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜਦਿਆਂ ਸਕੂਲ ਦੀਆਂ ਵਿੱਦਿਅਕ, ਧਾਰਮਿਕ, ਸਮਾਜਿਕ ਅਤੇ ਖੇਡਾਂ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਜਾਣੂੰ ਕਰਵਾਇਆ। ਅਖੀਰ ਵਿੱਚ ਮੁੱਖ ਮਹਿਮਾਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਸਕੂਲ ਦੇ ਸਮਾਗਮ ਦੀ ਤਾਰੀਫ ਕੀਤੀ ਅਤੇ ਸਕੂਲ ਮੈਨੇਜਮੈਂਟ ਨੂੰ ਹੋਰ ਮਿਹਨਤ ਕਰਨ ਲਈ ਹੌਂਸਲਾ ਦਿੱਤਾ। ਸਕੂਲ ਚੇਅਰਮੈਨ ਸ. ਸੁਖਚੈਨ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਆਏ ਮਾਪਿਆਂ ਦਾ ਧੰਨਵਾਦ ਕੀਤਾ। ਸ੍ਰੀ ਕਾਲੀਚਰਨ ਜਾਂਗੜ ਨੇ ਸਟੇਜ ਸਟੇਜ ਸੈਕਟਰੀਆਂ ਦੁਆਰਾ ਨਿਭਾਈ ਭੂਮਿਕਾ ਦੀ ਤਾਰੀਫ ਕਰਦਿਆਂ ਸਕੂਲ ਨੂੰ ਵਧਾਈ ਦਿੱਤੀ। ਸਮਾਗਮ ਮੌਕੇ ਸ. ਹਰਬੰਸ ਸਿੰਘ ਸੰਧੂ ਰਿਟਾ. ਡੀ ਪੀ ਆਈ (ਸਿੱਖਿਆ ਵਿਭਾਗ ਪੰਜਾਬ), ਸ੍ਰੀ. ਸਤਪਾਲ ਗਰਗ, ਸ੍ਰੀ ਸ਼ਿੰਦਰਪਾਲ, ਸ. ਮੇਜਰ ਸਿੰਘ ਸਿੱਧੂ, ਗੁਰਨੈਬ ਸਿੰਘ ਬਠਿੰਡਾ, ਕੌਂਸਲਰ ਗੁਰਤਿੰਦਰ ਸਿੰਘ ਰਿੰਪੀ ਮਾਨ, ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਰਪ੍ਰਸਤ ਸ. ਸ਼ਮਸ਼ੇਰ ਸਿੰਘ ਜਗਾ, ਡਾ. ਦਿਨੇਸ਼ ਗੁਪਤਾ, ਬਲਵਿੰਦਰ ਸਿੰਘ ਬਰਾੜ, ਮਾ. ਸ਼ਾਹਨੀ ਆਦਿ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਸਮਾਗਮ ਮੌਕੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਵਾਇਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਨੇ ਕੀਤਾ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

No comments: