BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਣਪਛਾਤੇ ਲੁਟੇਰਿਆਂ ਨੇ ਜਾਨਲੇਵਾ ਹਮਲਾ ਕਰਕੇ 18 ਹਜ਼ਾਰ ਰੁਪਏ ਦੀ ਨਗਦੀ ਖੋਹੀ

ਜੰਡਿਆਲਾ ਗੁਰੂ 21 ਦਸੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਮਿਲੀ ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਪੁੱਤਰ ਸੁਧਾਰ ਕੁਮਾਰ ਨਿਵਾਸੀ ਮਾਡਲ ਟਾਊਨ ਥਮਜ ਅੱਪ ਵਾਲੀ ਗ਼ਲੀ ਛੇਹਰਟਾ ਅੰਮ੍ਰਿਤਸਰ ਨੇ ਦੱਸਿਆ। ਕਿ ਉਹ ਕਰੀਬ ਡੇਢ ਮਹੀਨੇ ਤੋਂ ਸੈਂਟਰੀ ਦਾ ਕੰਮ ਅਨੂਪ ਸਿੰਘ ਵਾਸੀ ਪਿੰਡ ਜਾਕੂਵਾਲ ਤੋਂ ਲੈ ਕੇ ਕਰੀਬ ਸ਼ਾਮ 6 ਵੱਜੇ ਆਪਣੇ ਘਰ ਅੰਮ੍ਰਿਤਸਰ ਲਈ ਆਪਣੇ ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ ਨੰਬਰ ਪੀ ਬੀ 02 ਏ ਈ 1423 ਤੇ ਸਵਾਰ ਹੋ ਕੇ ਚੱਲ ਪਿਆ। ਜਦੋਂ ਮੈਂ ਟੋਲ ਪਲਾਜ਼ਾ ਤੋਂ ਪਿੱਛੇ ਜੰਡਿਆਲਾ ਵਾਲੇ ਪਾਸੇ ਜਿੱਥੇ ਡਰੇਨ ਦੀ ਪੁਲੀ ਹੈ। ਉੱਥੇ ਪੁੱਜਾ ਤਾਂ ਮੇਰੇ ਪਿੱਛੇ ਦੋ ਮੋਟਰਸਾਈਕਲ ਸਵਾਰ ਆਏ। ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀ।ਇਨ੍ਹਾਂ ਨੇ ਮੈਨੂੰ ਰੁੱਕਣ ਦਾ ਇਸ਼ਾਰਾ ਕੀਤਾ। ਜਦੋਂ ਮੈਂ ਰੁੱਕਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਮੇਰੇ ਉਪਰ ਦਾਤਰ ਨਾਲ ਵਾਰ ਕੀਤੇ। ਜੋ ਮੇਰੇ ਸਿਰ ਵਿੱਚ ਲੱਤ ਉਪਰ ਗੋਡੇ ਤੋਂ ਹੇਠਾਂ ਅਤੇ ਖੱਬੀ ਬਾਂਹ ਦੀ ਅਰਕ ਉਪਰ ਸੱਟਾਂ ਵੱਜੀਆਂ। ਇਨ੍ਹਾਂ ਵਿੱਚੋਂ ਦੂਸਰੇ ਨੌਜਵਾਨ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਜੋ ਮੇਰੇ ਖੱਬੀ ਲੱਤ ਦੇ ਪੱਟ ਉਪਰ ਲੱਗੀ। ਤੇ ਮੈਂ ਸੱਟਾਂ ਲੱਗਣ ਕਾਰਣ ਡਿੱਗ ਪਿਆ। ਇਹ ਅਣਪਛਾਤੇ ਵਿਅਕਤੀ ਮੇਰੀ ਜੈਕਟ ਦੇ ਅੰਦਰ ਵਾਲੀ ਜੇਬ ਵਿੱਚੋਂ 18 ਹਜ਼ਾਰ ਰੁਪਏ ਦੀ ਨਗਦੀ ਕੱਢ ਕੇ ਲੈ ਗਏ। ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਅਨਪਛਾਤੀਆਂ ਵਿਰੁੱਧ ਥਾਣਾ ਜੰਡਿਆਲਾ ਗੁਰੂ ਵਿੱਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

No comments: