BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ 2 ਦਿਨੀ ਥਰੋ ਬਾਲ ਸਟੇਟ ਚੈਂਪਿਅਨਸ਼ਿਪ

ਐੱਮ.ਐੱਲ.ਏ ਸੁਸ਼ਿਲ ਰਿੰਕੂ ਵੀ ਥਰੋ ਮਰਦੇ ਆਏ ਨਜ਼ਰ
ਜਲੰਧਰ 30 ਦਸੰਬਰ (ਜਸਵਿੰਦਰ ਆਜ਼ਾਦ)- ਯੁਵਾ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਮੰਤਵ ਨਾਲ ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਲੋਂ 2 ਦਿਨੀ ਥਰੋ ਬਾਲ ਸਟੇਟ ਚੈਂਪਿਅਨਸ਼ਿਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਜਲੰਧਰ ਵੇਸਟ ਦੇ ਐੱਮ.ਐੱਲ.ਏ ਸੁਸ਼ਿਲ ਕੁਮਾਰ ਰਿੰਕੂ, ਕੌਂਸਲਰ ਸ਼੍ਰੀਮਤੀ ਸੁਨੀਤਾ ਰਿੰਕੂ, ਕੌਂਸਲਰ ਮਦਨ ਲਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਤਿਨ ਪਰਮਾਰ, ਪ੍ਰਦੀਪ ਥਾਪਾ, ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੇਕਟਰ ਪ੍ਰੋ. ਮਨਹਰ ਅਰੋੜਾ, ਕਾਲਜ ਡਾਇਰੇਕਟਰ ਡਾ. ਕੇ.ਕੇ ਚਾਵਲਾ ਅਤੇ ਸਟਾਫ ਮੇਂਬਰਸ ਵਲੋਂ ਕੀਤਾ ਗਿਆ। ਇਸ ਚੈਂਪਿਅਨਸ਼ਿਪ ਵਿੱਚ ਵੱਖ ਵੱਖ ਸ਼ਹਿਰਾਂ ਦੀ 12 ਮਰਦ ਟੀਮਾਂ ਅਤੇ 6 ਵੂਮੇਨ ਟੀਮਾਂ ਜਿਵੇਂ ਪੰਜਾਬ ਕਲਬ ਮੁਕਤਸਰ, ਸਿਰਸਾ ਕਲੱਬ, ਆਲ ਸਪੋਰਟਸ ਕਲੱਬ, ਚੰਡੀਗੜ ਰਾਇਜਿੰਗ ਸਟਾਰ, ਲੁਧਿਆਣਾ ਕਲੱਬ ਏ, ਬੀ, ਸੇਂਟ ਸੋਲਜਰ ਦਾਨਿਸ਼ਮੰਦਾ, ਫ਼ਿਰੋਜ਼ਪੁਰ ਕਲੱਬ, ਭਵਦੀਨ ਕਲੱਬ ਸਿਰਸਾ ਆਦਿ ਨੇ ਭਾਗ ਲਿਆ। ਚੈਂਪਿਅਨਸ਼ਿਪ ਦੀ ਸ਼ੁਰੁਆਤ ਆਏ ਹੋਏ ਮਹਿਮਾਨਾਂ ਵਲੋਂ ਤਿਰੰਗਾ ਝੰਡਾ ਲਹਿਰਾ ਸਲਾਮੀ ਦਿੰਦੇ ਹੋਏ ਕੀਤੀ ਗਈ।ਇਸ ਚੈਂਪਿਅਨਸ਼ਿਪ ਵਿੱਚ ਦੋ ਦਿਨਾਂਂ ਵਿੱਚ 34 ਮੈਚ ਹੋਣਗੇ ਜਿਸਦੇ ਪਹਿਲੇ ਦਿਨ ਟੀਮਾਂ ਵਲੋਂ 30 ਮੈਚ ਖੇਡੇ ਜਣਗੇ। ਇਸ ਮੌਕੇ ਐੱਮ.ਐੱਲ.ਏ ਸੁਸ਼ਿਲ ਕੁਮਾਰ ਰਿੰਕੂ ਵੀ ਅੱਗੇ ਆਕੇ ਖੇਡਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੇ ਉਹ ਵੀ ਬਾਲ ਲੈ ਕੇ ਥਰੋ ਮਰਦੇ ਹੋਏ ਨਜ਼ਰ  ਆਏ। ਸ਼੍ਰੀ ਰਿੰਕੂ ਨੇ ਸੇਂਟ ਸੋਲਜਰ ਵਲੋਂ ਇਨ੍ਹੇ ਵੱਡੇ ਲੇਵਲ 'ਤੇ ਥਰੋ ਬਾਲ ਚੈਂਪਿਅਨਸ਼ਿਪ ਦਾ ਪ੍ਰਬੰਧ ਕਰਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੁਵਾ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨਾ ਬਹੁਤ ਜਰੂਰੀ ਹੈ ਇਸ ਨਾਲ ਨਾ ਸਿਰਫ ਸਰੀਰਕ ਰੂਪ ਵਿੱਚ ਬਲਕਿ ਮਾਨਸਿਕ ਰੂਪ ਵਿੱਚ ਵੀ ਤੰਦਰੁਸਤੀ ਆਉਂਦੀ ਹੈ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ। ਚੇਅਰਮੈਨ ਸ਼੍ਰੀ ਚੋਪੜਾ ਨੇ ਸਭ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਜੀ ਜਾਨ ਨਾਲ ਖੇਡਣ ਲਈ ਕਿਹਾ।

No comments: