BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

23 ਫਰਵਰੀ ਨੂੰ ਸਮੁੱਚੀ ਦਿੱਲੀ ਦੇ ਘਿਰਾਓ ਨੂੰ ਲੈ ਕੇ ਕੀਤੀ ਕਿਸਾਨਾਂ ਨੇ ਮੀਟਿੰਗ

ਦਿੱਲੀ ਦਾ ਘਿਰਾਓ ਕਰਕੇ ਕਰਵਾਇਆ ਜਾਵੇਗਾ ਕਿਸਾਨਾਂ ਦਾ ਕਰਜ਼ਾ ਮੁਆਫ-ਕਿਸਾਨ ਆਗੂ
ਤਲਵੰਡੀ ਸਾਬੋ, 19 ਦਸੰਬਰ (ਗੁਰਜੰਟ ਸਿੰਘ ਨਥੇਹਾ)- ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਬਲਾਕ ਤਲਵੰਡੀ ਸਾਬੋ ਇਕਾਈ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਗੰਗਾ ਸਿੰਘ ਦੀ ਅਗਵਾਈ ਵਿੱਚ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਕੋਲ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ, ਯੋਧਾ ਸਿੰਘ ਨੰਗਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨੀ ਮੰਗਾਂ ਨੂੰ ਲੈ ਕੇ ਵਿਚਾਰਾਂ ਕੀਤੀਆਂ ਅਤੇ ਦੱਸਿਆ ਕਿ 23 ਫਰਵਰੀ 2018 ਨੂੰ ਸਮੁੱਚੇ ਭਾਰਤ ਵਿੱਚ ਖੇਤੀ ਕਰਨ ਵਾਲੇ ਸੂਬਿਆਂ ਦਾ ਇੱਕ ਸਾਂਝਾ ਸੰਗਠਨ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ 'ਤੇ 67 ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕਰਕੇ ਦਿੱਲੀ ਨੂੰ ਘੇਰ ਕੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਡਾਕਟਰ ਸੁਆਮੀ ਨਾਥਾਨ ਰਿਪੋਰਟ ਲਾਗੂ ਕਰਵਾਈ ਜਾਵੇਗੀ ਜਿਸਦੀ ਤਿਆਰੀ ਵਜੋਂ ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਫਿਰੋਜਪੁਰ ਦੇ ਪਿੰਡ ਝੋਕ ਹਰੀ ਹਰ ਦੇ ਗ਼ਰੀਬ ਕਿਸਾਨ ਜੋ ਸੱਠ ਸਾਲਾਂ ਤੋਂ ਜ਼ਮੀਨ 'ਤੇ ਖੇਤੀ ਕਰ ਰਿਹਾ ਹੈ ਨਾਲ ਧੱਕੇ ਨਾਲ ਰਾਜਨੀਤਿਕ ਲੋਕਾਂ ਵੱਲੋਂ ਜ਼ਮੀਨ ਖੋਹਣ ਦੇ ਇਰਾਦੇ ਨਾਲ ਉਸਦੀ ਜ਼ਮੀਨ 'ਤੇ 145 ਲਾਉਣ, ਕਿਸਾਨਾਂ ਦੇ ਨਾਂ ਤੋਂ ਗਿਰਦਾਵਰੀ ਤੁੜਵਾਉਣ ਅਤੇ ਸ਼ਾਤਮਈ ਸਘੰਰਸ਼ ਕਰ ਰਹੇ ਕਿਸਾਨਾਂ 'ਤੇ ਕੇਸ ਪਾਉਣ ਲਈ ਉਕਤ ਯੂਨੀਅਨ ਵੱਲੋਂ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਗੁਰਜੰਟ ਸਿੰਘ ਸ਼ੇਖਪੁਰਾ, ਬਲਵੰਤ ਸਿੰਘ ਜੀਵਨ ਸਿੰਘ ਵਾਲਾ, ਨੇਕ ਸਿੰਘ ਨੰਗਲਾ, ਇੰਦਰਜੀਤ ਸਿੰਘ, ਜਗਸੀਰ ਸਿੰਘ, ਰਾਜਵੀਰ ਸਿੰਘ, ਸਤਗੁਰ ਸਿੰਘ, ਹਰਦੇਵ ਸਿੰਘ, ਗੁਰਮੀਤ ਸਿੰਘ, ਗੁਰਦਿੱਤ ਸਿੰਘ, ਸੁਖਦੇਵ ਸਿੰਘ, ਕੌਰਾ ਸਿੰਘ, ਗੁਰਮੇਲ ਸਿੰਘ ਅਤੇ ਬੰਤਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

No comments: