BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਓਵਰ ਫਲੋਅ ਹੋਣ ਨਾਲ ਰਜਵਾਹੇ ਵਿੱਚ ਪਿਆ ਪਾੜ, ਕਿਸਾਨਾਂ ਦੇ 25 ਏਕੜ ਰਕਬੇ ਵਿੱਚ ਪਾਣੀ ਭਰਿਆ

ਤਾਜਾ ਬੀਜੀ ਕਣਕ ਦਾ ਹੋਇਆ ਨੁਕਸਾਨ, ਪੀੜਿਤ ਕਿਸਾਨਾਂ ਨੇ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਕਰਨ ਦੇ ਨਾਲ ਮੁਆਵਜਾ ਦੇਣ ਦੀ ਕੀਤੀ ਮੰਗ
ਤਲਵੰਡੀ ਸਾਬੋ, 7 ਦਸੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਕੋਲੋਂ ਲੰਘਦੇ ਰਜਵਾਹੇ ਵਿੱਚ ਇੱਕ ਵਾਰ ਫਿਰ ਪਾੜ ਪੈ ਜਾਣ ਨਾਲ ਕਰੀਬ 25-30 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਕਣਕ ਦੀ ਫਸਲ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ ਇਸ ਸਬੰਧੀ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਦੀ ਕਥਿਤ ਅਣਗਹਿਲੀ ਕਰਕੇ ਰਜਵਾਹੇ ਦਾ ਪਾਣੀ ਓਵਰ ਫਲੋਅ ਨਾਲ ਰਜਵਾਹੇ ਵਿੱਚ ਪਾੜ ਪਿਆ ਹੈ ਜਿਸ ਨਾਲ ਕਿਸਾਨ  ਬਲਕਰਨ ਸਿੰਘ, ਗੁਰਦੇਵ ਸਿੰਘ, ਅਮਨਦੀਪ ਸਿੰਘ, ਅਜੈਬ ਸਿੰਘ ਦੇ ਲਗਭਗ 25 ਏਕੜ ਰਕਬੇ ਵਿੱਚ 2-3 ਫੁੱਟ ਪਾਣੀ ਭਰ ਗਿਆ ਹੈ ਜਿਸ ਨਾਲ ਹਾੜੀ ਦੀ ਫਸਲ ਦਾ ਪੂਰਾ ਨੁਕਸਾਨ ਹੋ ਗਿਆ ਹੈ।
ਪੰਚ ਮਾਲਾ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਰਜਵਾਹੇ ਦੇ ਓਵਰ ਫਲੋਅ ਹੋਣ ਸਬੰਧੀ ਉਨ੍ਹਾਂ ਐਸ. ਡੀ. ਓ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਉਨ੍ਹਾਂ ਇਸ 'ਤੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਸਦਕਾ ਹੀ ਰਜਵਾਹੇ ਵਿੱਚ ਪਾੜ ਪੈ ਗਿਆ ਅਤੇ ਨਾ ਹੀ ਪਾੜ ਨੂੰ ਪੂਰਾ ਕਰਵਾਉਣ ਲਈ ਵਿਭਾਗ ਨੇ ਉਨ੍ਹਾਂ ਦੀ ਮੱਦਦ ਕੀਤੀ ਹੈ। ਜਿਕਰਯੋਗ ਹੈ ਕਿ ਇਹ ਰਜਵਾਹਾ ਪਹਿਲਾਂ ਵੀ ਬਹੁਤ ਵਾਰ ਹੋੲ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ ਜਿਸ ਕਾਰਨ ਹਰ ਵਾਰ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਜਾਂਦਾ ਹੈ ਪ੍ਰੰਤੂ ਵਿਭਾਗ ਵੱਲੋਂ ਇਸਨੂੰ ਕੋਈ ਠੋਸ ਉਪਰਾਲੇ ਨਹੀਂ ਕੀਤੇ ਗਏ।
ਇਸ ਸਬੰਧੀ ਵਿਭਾਗ ਦੇ ਐਸ. ਡੀ. ਓ. ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਕਿਸਾਨਾਂ ਦੀ ਰੌਣੀ ਹੋ ਚੁੱਕੀ ਹੈ ਜਿਸ ਨੂੰ ਦੇਖਦੇ ਟੇਲ ਵਾਲੇ ਕਿਸਾਨਾਂ ਨੇ ਰਜਵਾਹੇ ਵਿੱਚ ਲੱਗੇ ਮੋਘੇ ਬੰਦ ਕਰ ਦਿੱਤੇ ਹਨ ਜਿਸ ਨਾਲ ਰਜਵਾਹੇ ਵਿੱਚ ਪਾਣੀ ਜਿਆਦਾ ਹੋਣ ਕਰਕੇ ਰਜਵਾਹੇ ਵਿੱਚ ਪਾੜ ਪੈ ਗਿਆ ਜਿਸ ਨੂੰ ਪਿੱਛੇ ਤੋਂ ਬੰਦ ਕਰ ਦਿੱਤਾ ਹੈ ਤੇ ਹੌਲੀ-ਹੌਲੀ ਬੰਦ ਹੋ ਜਾਵੇਗਾ ਉਨ੍ਹਾਂ ਦੱਸਿਆ ਕਿ ਬੀਤੇ ਕੱਲ ਹੀ ਰਜਵਾਹੇ ਵਿੱਚ ਪਾਣੀ ਛੱਡਿਆ ਗਿਆ ਸੀ ਜਿਸ ਵਿੱਚ ਅੱਜ ਪਾੜ ਪੈ ਗਿਆ ਹੈ।

No comments: