BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਜੀਨਿਅਰਸ ਨੇ ਤਿਆਰ ਇੱਕ ਹੋਰ ਸ਼ਾਨਦਾਰ ਪ੍ਰੋਜੈਕਟ, ਕੈਂਪਸ ਦਾ ਬਣਾਇਆ 3ਡੀ ਮਾਡਲ

ਜਲੰਧਰ 19 ਦਸੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੇਕਨੋਲਾਜੀ ਦੇ ਸਿਵਲ ਇੰਜੀਨਿਅਰਿੰਗ ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਸੇਂਟ ਸੋਲਜਰ ਦੇ ਮੁੱਖ ਕੈਂਪਸ ਦਾ 3ਡੀ ਬਿਲਡਿੰਗ ਮਾਡਲ ਤਿਆਰ ਕੀਤਾ ਗਿਆ। ਜਿਸਦਾ ਉਦਘਾਟਨ ਗਰੁੱਪ ਦੇ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਐਮ. ਡੀ ਪ੍ਰੋ.ਮਨਹਰ ਅਰੋੜਾ, ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸੈਣੀ, ਫੈਕਲਟੀ ਮੇਂਬਰਸ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਸਿਵਲ ਇੰਜੀਨਿਅਰਿੰਗ ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਮਾਡਲ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸੈਣੀ, ਐਚ.ਓ.ਡੀ ਈ. ਆਰ ਸੁਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ 6 ਮਹੀਨਾ ਵਿੱਚ 1 ਲੱਖ 2 ਹਜ਼ਾਰ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਮਾਡਲ ਨੂੰ ਤਿਆਰ ਕਰਣ ਵਿੱਚ ਆਟੋ ਕੈਡ ਡਰਾਇੰਗ, ਪੀ.ਵੀ. ਸੀ ਬੋਰਡ, ਯੂ.ਵੀ.ਏ 3 ਡੀ ਪ੍ਰਿੰਟਿੰਗ, ਐਕਰੇਲਿਕ ਸ਼ੀਟ, ਹਾਈ ਗਲਾਸ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਸਦੀ ਖੂਬਸੂਰਤੀ ਨੂੰ ਵਧਾਉਣ ਲਈ ਇਸਦੇ ਅੰਦਰ ਅਤੇ ਰੋਡ ਸੇਫਟੀ ਸਾਇਨ ਲਈ ਐਲ.ਈ. ਡੀ ਲਾਇਟ ਦਾ ਇਸਤੇਮਾਲ ਕੀਤਾ ਗਿਆ ਹੈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਵਲੋਂ ਬਣਾਇਆ ਇਹ ਮਾਡਲ ਕੈਂਪਸ ਦੀ ਖੂਬਸੂਰਤੀ ਨੂੰ ਬਖੂਬੀ ਦਿਰਸ਼ਾਉਂਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਪ੍ਰੋਜੇਕਟ ਨੂੰ ਤਿਆਰ ਕਰਣ ਵਿੱਚ ਫੈਕਲਟੀ ਮੈਂਬਰਸ ਈ. ਆਰ ਸਤਿੰਦਰਜੀਤ ਸਿੰਘ, ਈ. ਆਰ ਅਰੁਣ ਕੁਮਾਰ, ਈ. ਆਰ ਅਕਸ਼ੈ ਚੌਧਰੀ, ਈ. ਆਰ ਕਿਰਸ਼ਨ ਕਾਂਤ, ਈ. ਆਰ ਪਵਨਦੀਪ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਧਿਆਨਯੋਗ ਹੈ ਕਿ ਸੇਂਟ ਸੋੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੇਕਨੋਲਾਜੀ ਦੇ ਵਿਦਿਆਰਥੀਆਂ ਵਲੋਂ ਕੁੱਝ ਦਿਨ ਪਹਿਲਾ ਰੋਬੋਟ ਅਤੇ ਪਵਨ ਚੱਕੀ (ਵਾਇੰਡ ਟਰਬਾਇਨ) ਦਾ ਵੀ ਮਾਡਲ ਤਿਆਰ ਕੀਤਾ ਗਿਆ ਸੀ। ਇਸ ਮੌਕੇ ਡਾ.ਐਸ.ਪੀ.ਐਸ ਮਟਿਆਣਾ, ਡਾ.ਅਮਰਪਾਲ ਸਿੰਘ, ਡਾ.ਅਲਕਾ ਗੁਪਤਾ, ਸ਼੍ਰੀਮਤੀ ਵੀਨਾ ਦਾਦਾ, ਸੰਦੀਪ ਲੋਹਾਨੀ ਆਦਿ ਮੌਜੂਦ ਰਹੇ।

No comments: