BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਵੱਲੋਂ ਸ੍ਰੀ ਨੀਲ ਗਰਗ ਬਠਿੰਡਾ ਨੂੰ ਪੰਜਾਬ ਦਾ ਪਾਰਟੀ ਸਪੋਕਸਮੈਨ ਥਾਪਿਆ

ਤਲਵੰਡੀ ਸਾਬੋ, 4 ਦਸੰਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਵੱਲੋਂ ਢਾਂਚੇ ਦਾ ਵਿਸਤਾਰ ਕਰਦਿਆਂ ਰਾਜਨੀਤਿਕ ਗਤੀਵਿਧੀਆਂ ਨੂੰ ਵਧਾਉਣ ਅਤੇ ਲੋਕਾਂ ਦੇ ਵਿੱਚ ਪਾਰਟੀ ਦਾ ਰਾਜਨੀਤਕ  ਪੱਖ ਰੱਖਣ ਲਈ ਬਠਿੰਡਾ ਤੋਂ ਸ੍ਰੀ ਨੀਲ ਗਰਗ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸਪੋਕਸਮੈਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਨੀਲ ਗਰਗ ਅੰਦੋਲਨ ਦੇ ਵਕਤ ਤੋਂ ਜੁੜਿਆ ਤੇ ਪਾਰਟੀ ਦਾ ਫਾਂਊਂਡਰ ਮੈਂਬਰ ਹੈ। 
ਮਾਲਵੇ ਖੇਤਰ ਵਿੱਚ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਨੀਲ ਗਰਗ ਦਾ ਭਰਪੂਰ ਯੋਗਦਾਨ ਰਿਹਾ ਹੈ । ਨੀਲ ਗਰਗ ਦੀ ਇਸ ਨਿਯੁਕਤੀ ਨਾਲ ਜਿਲਾ ਬਠਿੰਡਾ ਹੀ ਨਹੀਂ ਪੂਰੇ ਮਾਲਵੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ । ਨੀਲ ਗਰਗ ਨੇ ਪੰਜਾਬ ਦੇ ਪ੍ਰਧਾਨ ਸ੍ਰੀ ਭਗਵੰਤ ਮਾਨ ਸਹਿ ਪ੍ਰਧਾਨ ਸ੍ਰੀ ਅਮਨ ਅਰੋੜਾ ਮਾਲਵਾ ਜੋਨ ਦੇ ਪ੍ਰਧਾਨ ਸ੍ਰੀ ਅਨਿਲ ਠਾਕੁਰ ਹਲਕਾ ਤਲਵੰਡੀ ਸਾਬੋ ਤੋਂ  ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਅਦਾ ਕਰਨਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਮੀਡੀਆ ਇੰਚਾਰਜ ਰਾਕੇਸ਼ ਪੁਰੀ, ਕਾਰਪੋਰੇਸ਼ਨ ਪ੍ਰਧਾਨ ਭੁਪਿੰਦਰ ਬਾਂਸਲ, ਮਾਸਟਰ ਜਗਸੀਰ ਸਿੰਘ ਭੁੱਚੋ ਮੰਡੀ, ਮੀਤ ਪ੍ਰਧਾਨ ਮਹਿੰਦਰ ਸਿੰਘ ਫੁਲੋਮਿਠੀ, ਆਪ ਆਗੂ ਪ੍ਰਦੀਪ ਮਿੱਤਲ, ਨਿਕਾ ਰਾਮ, ਨਛੱਤਰ ਸਿੰਘ, ਭੋਲਾ ਸਿੰਘ SDO, ਕੇ ਸੀ ਬੱਗਾ, ਗੁਰਜੰਟ ਸਿੰਘ ਮਾਹਲ, ਪ੍ਰਦੀਪ ਕਾਲੀਆ, ਵਿਕਰਮ ਕੁਮਾਰ ਲਵਲੀ, ਗਗਨ ਗਲੋਹਤਰਾ, ਸਰਬਜੀਤ ਮਾਹਲ, ਗੋਰਾ ਮਾਹਲ, ਸੁਖਵਿੰਦਰ ਜਵੰਧਾ, ਗੁਰਪਾਲ ਸਿੰਘ ਮਾਹਲ ਸਮੇਤ ਬਠਿੰਡਾ ਜ਼ਿਲ੍ਹੇ ਦੇ ਆਗੂਆਂ ਤੇ ਵਲੰਟੀਅਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

No comments: