BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟਰੈਕਟਰ-ਟਰਾਲੀ ਤੇ ਦੋ ਕਾਰਾਂ ਵਿਚਕਾਰ ਹੋਈ ਜਬਰਦਸਤ ਟੱਕਰ

  • ਭਿਆਨਕ ਸੜਕ ਹਾਦਸੇ ਵਿੱਚ ਬੱਚੇ ਦੀ ਮੌਤ, ਚਾਰ ਜਖਮੀ
  • ਵਿਆਹ ਸਮਾਗਮ ਤੋਂ ਆ ਰਿਹਾ ਸੀ ਰੋੜੀ ਪਰਿਵਾਰ, ਟਰੈਕਟਰ ਚਾਲਕ ਤੇ ਮਾਮਲਾ ਕੀਤਾ ਦਰਜ
ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ) ਦੇਰ ਸ਼ਾਮ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਲਾਗੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਦੀ ਕਾਰ ਟਰੈਕਟਰ-ਟਰਾਲੀ ਨਾਲ ਹੋਈ ਟੱਕਰ ਵਿੱਚ ਬੱਚੇ ਦੀ ਮੌਤ ਤੇ ਚਾਰ ਵਿਅਕਤੀ ਗੰਭੀਰ ਜਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਅੱਗੋਂ ਇੱਕ ਕਾਰ ਹੋਰ ਟਕਰਾੳੇਣ ਨਾਲ ਉਸਦਾ ਚਾਲਕ ਵੀ ਜਖਮੀ ਹੋ ਗਿਆ ਹੈ। ਚਸ਼ਮਦੀਦ ਮਿਸਤਰੀ ਚਰਨਜੀਤ ਸਿੰਘ ਨਥੇਹਾ ਨੇ ਦੱਸਿਆ ਕਿ ਬੁਰਜ-ਭਲਾਈ ਕੇ ਦਾ ਆਲਮਗੀਰ ਸਿੰਘ ਆਪਣੇ ਆਈਸ਼ਰ ਟਰੈਕਟਰ ਨੂੰ ਲੈ ਕੇ ਤਲਵੰਡੀ ਸਾਬੋ ਤੋਂ ਆਪਣੇ ਪਿੰਡ ਜਾ ਰਿਹਾ ਸੀ ਤੇ ਬਠਿੰਡਾ ਤੋਂ ਹੀ ਬਲਜੀਤ ਸਿੰਘ ਬੱਗਾ ਆਪਣੇ ਪਰਿਵਾਰ ਸਮੇਤ ਆਪਣੀ ਅਲਟੋ ਕਾਰ ਰਾਹੀ ਇੱਕ ਵਿਆਹ ਸਮਾਗਮ ਤੋਂ ਵਾਪਸ ਆਪਣੇ ਪਿੰਡ ਰੋੜੀ ਆ ਰਿਹਾ ਸੀ ਘਟਨਾ ਸਥਾਨ ਤੇ ਆ ਕੇ ਅਲਟੋ ਕਾਰ ਅੱਗੇ ਜਾ ਰਹੇ ਟਰੈਕਟਰ ਨਾਲ ਟਕਰਾ ਗਈ ਜਿਸ ਨਾਲ ਟਰੈਕਟਰ ਟਰਾਲੀ ਪਲਟ ਗਈ ਅਤੇ ਮੌਕੇ ਤੇ ਪਿੰਡ ਜੌੜਕੀਆਂ ਦੇ ਇੱਕ ਪ੍ਰਾਈਵੇਟ ਸਕੂਲ ਦਾ ਮੁਲਾਜਮ ਰਾਜਵਿੰਦਰ ਸਿੰਘ ਸੀਂਗੋ ਨੂੰ ਹਾਦਸੇ ਦਾ ਨਾ ਪਤਾ ਲੱਗਣ ਤੇ ਉਸਦੀ ਰਿਟਜ ਕਾਰ ਵੀ ਟਰੈਕਟਰ ਨਾਲ ਆ ਕੇ ਟਕਰਾ ਗਈ ਜਿਸ ਵਿੱਚ ਅਲਟੋ ਕਾਰ ਚਾਲਕ ਵਿੱਚ ਬੈਠਾ ਬੱਚਾ ਤੇਜਵੀਰ ਸਿੰਘ, ਲੜਕੀ ਰਮਨ ਕੌਰ ਤੇ ਇੱਕ ਔਰਤ ਸਿਮਰਨ ਕੌਰ ਰੋੜੀ ਤੇ ਅਗਲਾ ਕਾਰ ਚਾਲਕ ਰਾਜਵਿੰਦਰ ਸਿੰਘ ਗੰਭੀਰ ਜਖਮੀ ਹੋ ਗਏ ਜਿੰਨਾਂ ਨੂੰ ਪਿੰਡ ਨਥੇਹਾ ਦੇ ਬੱਸ ਸਟੈਂਡ ਤੇ ਸਥਿਤ ਦੁਕਾਨਦਾਰਾਂ ਨੇ ਤਰੁੰਤ ਜਖਮੀਆਂ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਨ੍ਹਾਂ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਜਿੱਥੇ ਤੇਜਵੀਰ ਸਿੰਘ ਰੋੜੀ (7) ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਜਦੋਂ ਕਿ ਰਾਜਵਿੰਦਰ ਸਿੰਘ ਦੀ ਬਾਂਹ ਟੁੱਟ ਗਈ ਤੇ ਹੋਰ ਦੋ ਗੰਭੀਰ ਜਖਮੀ ਹਸਪਤਾਲ ਵਿੱਚ ਜੇਰੇ ਇਲਾਜ ਹਨ। ਉਧਰ ਸੀਂਗੋ ਮੰਡੀ ਦੇ ਚੌਕੀ ਇੰਚਾਰਜ ਨੇ ਟਰੈਕਟਰ ਚਾਲਕ ਆਲਮਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਬੁਰਜ-ਭਲਾਈਕੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

No comments: