BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਵਿਖੇ ਸ਼ੁਰੂ ਹੋਇਆ ਦੋ ਰੋਜ਼ਾ ਅੰਤਰ ਰਾਸ਼ਟਰੀ ਸਿੱਖਿਆ ਸੈਮੀਨਾਰ

ਤਲਵੰਡੀ ਸਾਬੋ, 14 ਦਸੰਬਰ (ਗੁਰਜੰਟ ਸਿੰਘ ਨਥੇਹਾ)- 21ਵੀਂ ਸਦੀ ਦੀ ਸਿੱਖਿਆ ਦਾ ਸਿੱਧਾ ਅਰਥ ਵਿਦਿਆਰਥੀਆਂ ਨੂੰ ਸਿੱਧਾ ਵਿਸ਼ਵ ਨਾਗਰਿਕ ਬਣਾਉਣਾ ਹੈ ਤਾਂ ਜੋ ਵਿਸ਼ਵ ਸਮੱਸਿਆਵਾਂ ਨੂੰ ਸਮਝਾਇਆ ਜਾ ਸਕੇ ਅਤੇ ਬਹੁ ਸੱਭਿਆਚਾਰਿਕ ਸਥਿਤੀਆਂ ਤੋਂ ਜਾਣੂ ਹੋਇਆ ਜਾ ਸਕੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਦੋ ਰੋਜ਼ਾ ਅੰਤਰ ਰਾਸ਼ਟਰੀ ਸਿੱਖਿਆ ਸੈਮੀਨਾਰ ਦੌਰਾਨ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਦੇ ਕੇਨ ਸਮਿੱਥ ਵੱਲੋਂ ਕੀਤਾ ਗਿਆ। ਸੈਮੀਨਾਰ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਬਾਬਾ ਇਕਬਾਲ ਸਿੰਘ ਚਾਂਸਲਰ ਕਲਗੀਧਰ ਟਰੱਸਟ ਬੜੂ ਸਾਹਿਬ ਜਿਲਾ ਸਿਰਮੌਰ (ਹਿਮਾਚਲ ਪ੍ਰਦੇਸ਼) ਨੇ ਹਾਜ਼ਰੀ ਭਰੀ।
ਸੈਮੀਨਾਰ ਵਿੱਚ ਕਈ ਗੰਭੀਰ ਪ੍ਰਸ਼ਨਾਂ 'ਭਾਰਤ ਭਵਿੱਖ ਲਈ ਤਿਆਰ ਹੈ, ਕੀ ਅਸੀਂ 21ਵੀਂ ਸਦੀ ਦੀ ਤਰਜ਼ 'ਤੇ ਸੋਚ ਰਹੇ ਹਾਂ' ਦੇ ਜਵਾਬ ਨਾਰਥ ਕੈਲੋਮੀਆ ਯੂਨੀਵਰਸਿਟੀ ਦੇ ਡਾ. ਗੁਰਪ੍ਰੀਤ ਢਿੱਲੋਂ ਯੂ. ਐੱਸ. ਏ ਵਰਜੀਨੀਆ ਕਾਮਨਵੈਲਥ  ਯੂਨੀਵਰਸਿਟੀ ਦੇ ਗਰੀਨ ਸਬੋਰੋ, ਯੂ. ਐੱਸ. ਏ ਤੋਂ ਕੇਨ ਸਮਿੱਥ ਅਤੇ ਉਤਰੀ ਕੈਰੋਲੀਨਾ ਯੂਨੀਵਰਸਿਟੀ ਤੋਂ ਡਾ. ਰਾਹੁਲ ਸਿੰਘ ਆਦਿ ਨੇ ਦਿੱਤੇ।
ਡਾ. ਗੁਰਪ੍ਰੀਤ ਢਿੱਲੋਂ ਨੇ ਦੱਸਿਆ ਕਿ ਅੱਜ ਦੇ ਸਿੱਖਿਆ ਵਿਗਿਆਨੀਆਂ ਦੀਆਂ ਬਦਲਦੀਆਂ ਜਰੂਰਤਾਂ ਨਾਲ ਬਦਲਣ ਦੀ ਜਿੰਮੇਵਾਰੀ, ਸਿੱਖਿਆ ਦੇ ਪ੍ਰੋਗਰਾਮਾਂ ਨੂੰ ਲੱਭਣਾ ਅਤੇ ਬਦਲਣਾ, ਸਿਰਫ ਟ੍ਰੇਂਡ ਹੀ ਨਹੀਂ ਸਗੋਂ ਸਿੱਖਿਅੱਤ ਕਰਨਾ, ਵਿਦਿਆਰਥੀਆਂ ਵਿੱਚ ਨੈਤਿਕਤਾ ਪੈਦਾ ਕਰਨਾ ਆਦਿ ਕੁੱਝ ਮਹੱਤਵਪੂਰਨ ਜਿੰਮੇਵਾਰੀਆਂ ਵੀ ਹਨ। ਉੇਹਨਾਂ ਨੇ ਭਵਿੱਖ ਵਿੱਚ ਯੋਜਨਾਬੰਦੀ ਕਰਨ, ਸਮੱਸਿਆ ਦੀ ਪਛਾਣ ਅਤੇ ਸਮਾਧਾਨ ਵਰਗੀਆਂ ਤਿੰਨ ਤਰਾਂ ਦੀਆਂ ਨੌਕਰੀਆਂ ਦੀ ਸੰਭਾਵਨਾਵਾਂ ਦਾ ਉਲੇਖ ਵੀ ਕੀਤਾ। ਇਸ ਲਈ ਖੇਤਰ ਦੇ ਵਿਦਵਾਨਾਂ ਨੂੰ ਇਸ ਸਬੰਧੀ ਗਿਆਨ ਵਿਕਸਿਤ ਕਰਕੇ ਨਾਗਰਿਕਾਂ ਨੂੰ ਸ਼ਐਨਾ ਕਾਬਲ ਬਣਾਇਆ ਜਾਵੇ ਕਿ ਉਹ ਵਿਸ਼ਵ ਟੀਮਾਂ ਦੇ ਨਾਲ ਮਿਲ ਕੇ ਕੰਮ ਕਰ ਸਕਣ। ਸੈਮੀਨਾਰ ਮੌਕੇ ਭਾਰਤ ਵਿੱਚ ਸਿਰਫ ਬਾਰਾਂ ਪ੍ਰਤੀਸ਼ਤ ਅਬਾਦੀ ਕੋਲ ਹੀ ਨਿੱਜੀ ਕੰਪਿਊਟਰ ਹੈ ਅਜਿਹੇ ਤੱਥ ਵੀ ਵਿਚਾਰੇ ਗਏ। ਸੈਮੀਨਾਰ ਵਿੱਚ ਪੰਜਾਬ, ਰਾਜਸਥਾਨ, ਯੂ. ਪੀ, ਹਰਿਆਣਾ ਅਤੇ ਹਿਮਾਚਲ ਦੀਆਂ 116 ਅਕੈਡਮੀਆਂ ਦੇ ਨਿਰਦੇਸ਼ਕ ਅਤੇ ਪ੍ਰਿੰਸੀਪਲਾਂ ਨੇ ਭਾਗ ਲਿਆ।

No comments: