BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਣ ਪ੍ਰਚਾਰ ਦੇ ਆਖਿਰੀ ਦਿਨ ਸਾਬਕਾ ਵਿਧਾਇਕ ਸਿੱਧੂ ਨੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਧੂੰਆਧਾਰ ਪ੍ਰਚਾਰ

ਤਲਵੰਡੀ ਸਾਬੋ, 15 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਤਲਵੰਡੀ ਸਾਬੋ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਦੇ ਖਤਮ ਹੋਣ ਤੋਂ ਪਹਿਲਾਂ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਮੂਹ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਧੂੰਆਧਾਰ ਚੋਣ ਪ੍ਰਚਾਰ ਕੀਤਾ।
ਵਾਰਡ ਨੰ: 1 ਤੋਂ ਬੀਬੀ ਮਨਜੀਤ ਕੌਰ, ਵਾਰਡ ਨੰ: 3 ਤੋਂ ਬੀਬੀ ਸੁਖਜਿੰਦਰ ਕੌਰ, ਵਾਰਡ ਨੰ: 4 ਤੋਂ ਦਰਸ਼ਨ ਸਿੰਘ, ਵਾਰਡ ਨੰ: 5 ਤੋਂ ਦ੍ਰੋਪਦੀ ਕੌਰ, ਵਾਰਡ ਨੰ: 6 ਤੋਂ ਸੁਰਜੀਤ ਸਿੰਘ ਭੱਮ, ਵਾਰਡ ਨੰ: 7 ਤੋਂ ਬੀਬੀ ਜਸਵੰਤ ਕੌਰ, ਵਾਰਡ ਨੰ: 8 ਤੋਂ ਹਰਪਾਲ ਵਿਰਕ, ਵਾਰਡ ਨੰ: 9 ਤੋਂ ਮੀਨਾਕਸ਼ੀ ਜਿੰਦਲ, ਵਾਰਡ ਨੰ: 10 ਤੋਂ ਭਾਜਪਾ ਉਮੀਦਵਾਰ ਪ੍ਰਿੰਸ ਕੁਮਾਰ ਕਾਲਾ, ਵਾਰਡ ਨੰ: 11 ਤੋਂ ਮੀਠਾ ਸਿੰਘ, ਵਾਰਡ ਨੰ: 12 ਤੋਂ ਭਾਜਪਾ ਉਮੀਦਵਾਰ ਗੋਲੋ ਕੌਰ, ਵਾਰਡ ਨੰ: 13 ਤੋਂ ਸੀ. ਪੀ. ਆਈ (ਐੱਮ) ਉਮੀਦਵਾਰ ਜਸਵਿੰਦਰ ਸਿੰਘ, ਵਾਰਡ ਨੰ: 14 ਤੋਂ ਬੀਬੀ ਸ਼ਵਿੰਦਰ ਕੌਰ ਚੱਠਾ, ਵਾਰਡ ਨੰ: 15 ਤੋਂ ਬੱਲਮ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਬੀਤੇ ਦਿਨੀ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਜਨ ਸਭਾਵਾਂ ਦੇ ਸੰਬੋਧਨ ਦੌਰਾਨ ਨਗਰ ਦੇ ਲੋਕਾਂ ਨੂੰ ਧਮਕਾਉਣ ਲਈ ਵਰਤੀ ਭਾਸ਼ਾ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਤਲਵੰਡੀ ਸਾਬੋ ਨਗਰ ਦੇ ਲੋਕ ਗੁੰਡਾਗਰਦੀ ਤੇ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕਰਨਗੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਮੂੰਹਤੋੜ ਜਵਾਬ ਦੇ ਕੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ। ਉਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਕਾਂਗਰਸੀਆਂ ਨੇ ਧੱਕਾ ਕਰਨ ਦੀ ਕੋਸ਼ਿਸ ਕੀਤੀ ਤਾਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਤੇ ਕਿਸੇ ਕਿਸਮ ਦੀ ਵੀ ਹਿੰਸਕ ਘਟਨਾ ਵਾਪਰਨ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਉਨਾਂ ਨੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਤੋਂ ਡਰਨ ਦੀ ਲੋੜ ਨਹੀ ਉਹ 17 ਦਸੰਬਰ ਨੂੰ ਪੰਜ ਵਜੇ ਤੱਕ ਇੱਥੇ ਰਹਿਣਗੇ ਤੇ ਵੋਟਾਂ ਆਪਣੀ ਦੇਖਰੇਖ ਵਿੱਚ ਪਵਾਉਣਗੇ।

No comments: