BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਬਕਾ ਵਿਧਾਇਕ ਸਿੱਧੂ ਨੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਜੋਰਦਾਰ ਚੋਣ ਪ੍ਰਚਾਰ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ ਦਿਨਾਂ ਤੋਂ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਚੋਣ ਲੜ ਰਹੇ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਆਰੰਭੀ ਚੋਣ ਮੁੁਹਿੰਮ ਦੌਰਾਨ ਅੱਜ ਉਨਾਂ ਨੇ ਕਰੀਬ ਅੱਧੀ ਦਰਜਨ ਗਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਜੋਰਦਾਰ ਚੋਣ ਪ੍ਰਚਾਰ ਕੀਤਾ।
ਵਾਰਡ ਨੰ: 6 ਤੋਂ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਭੱਮ, ਵਾਰਡ ਨੰ: 12 ਤੋਂ ਭਾਜਪਾ ਉਮੀਦਵਾਰ ਬੀਬੀ ਗੋਲੋ ਕੌਰ, ਵਾਰਡ ਨੰ: 8 ਤੋਂ ਅਕਾਲੀ ਉਮੀਦਵਾਰ ਹਰਪਾਲ ਸਿੰਘ, ਵਾਰਡ ਨੰ: 4 ਤੋਂ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਦੇ ਹੱਕ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਹੁੰਦਿਆਂ ਸਾਬਕਾ ਵਿਧਾਇਕ ਸਿੱਧੂ ਨੇ ਕਿਹਾ ਕਿ ਜੋ ਪਿਛਲੀ ਸਰਕਾਰ ਦੇ ਪਿਛਲੇ ਢਾਈ ਸਾਲ੍ਹਾਂ ਦੌਰਾਨ ਉਨਾਂ ਨੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦਾ ਵਿਕਾਸ ਕੀਤਾ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਨਾਂ ਕਿਹਾ ਕਿ ਲੋਕ ਵੋਟ ਪਾਉਣ ਤੋਂ ਪਹਿਲਾਂ ਦਿਲ ਤੇ ਹੱਥ ਰੱਖ ਕੇ ਇਹ ਜਰੂਰ ਸੋਚਣ ਕਿ ਵੋਟ ਉਸਨੂੰ ਦੇਣੀ ਹੈ ਜਿਸਨੇ ਕਰੋੜਾਂ ਰੁਪਏ ਲਗਾ ਕੇ ਤਲਵੰਡੀ ਸਾਬੋ ਦੀ ਨੁਹਾਰ ਬਦਲ ਦਿੱਤੀ ਜਾਂ ਫਿਰ ਉਸਨੂੰ ਦੇਣੀ ਹੈ ਜੋ ਪਿਛਲੇ 10 ਮਹੀਨਿਆਂ ਵਿੱਚ ਤਲਵੰਡੀ ਸਾਬੋ ਨਗਰ ਲਈ ਦੁਆਨੀ ਵੀ ਨਹੀ ਲਿਆ ਸਕਿਆ ਤੇ ਸਿਰਫ ਗੱਪ ਮਾਰ ਕੇ ਲੋਕਾਂ ਨੂੰ ਮਗਰ ਲਾਉਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਕਾਂਗਰਸੀ ਵਿਕਾਸ ਤਾਂ ਕੀ ਕਰਨਗੇ ਇਹ ਤਾਂ ਸਾਡਾ ਕੀਤਾ ਵਿਕਾਸ ਵੀ ਸੰਭਾਲ ਨਹੀਂ ਪਾ ਰਹੇ। ਉਨਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਪਾਇਆ ਸੀਵਰੇਜ ਹੁਣ ਨਿੱਤ ਦਿਨ ਓਵਰਫਲੋਅ ਹੁੰਦਾ ਫਿਰਦਾ ਹੈ, ਪਾਰਕਾਂ ਵਿੱਚ ਪਸ਼ੂ ਬੈਠਦੇ ਨੇ ਸਟਰੀਟ ਲਾਈਟਾਂ ਜਿਹੜੀਆਂ ਖਰਾਬ ਹੋ ਗਈਆਂ ਉਹ ਠੀਕ ਹੀ ਨਹੀ ਕੀਤੀਆਂ ਗਈਆਂ, ਪੈਨਸ਼ਨ 2500 ਦੇਣ ਦੀ ਗੱਲ ਕੀਤੀ ਸੀ ਪਰ ਪੁਰਾਣੀ ਵੀ ਨਹੀਂ ਮਿਲ ਰਹੀ, 51000 ਸ਼ਗਨ ਸਕੀਮ ਦੇਣ ਦਾ ਵਾਅਦਾ ਕੀਤਾ ਸੀ ਪਰ 15000 ਵੀ ਨਹੀ ਦੇ ਰਹੇ, 1600 ਆਟਾ ਦਾਲ ਕਾਰਡ ਕੱਟ ਦਿੱਤਾ ਆਟੇ ਦਾਲ ਨਾਲ ਖੰਡ, ਚਾਹਪੱਤੀ ਤੇ ਘਿਓ ਤਾਂ ਕੀ ਦੇਣਾ ਸੀ। ਉਨਾਂ ਕਿਹਾ ਕਿ ਸਿਰਫ ਸਹੂਲਤਾਂ ਕਟਾਉਣੀਆਂ ਹੋਈਆਂ ਤਾਂ ਕਾਂਗਰਸ ਨੂੰ ਵੋਟ ਦਿਉ ਤੇ ਜੇ ਵਿਕਾਸ ਜਾਰੀ ਰੱਖਣਾ ਹੈ ਤਾਂ ਅਕਾਲੀ ਭਾਜਪਾ ਗਠਜੋੜ ਨੂੰ। ਇਸ ਮੌਕੇ ਉਨਾਂ ਨਾਲ ਸੁਖਬੀਰ ਚੱਠਾ, ਬਲਵਿੰਦਰ ਗਿੱਲ, ਬਿੰਦਰ ਗਿੱਲ, ਪਾਲੀ ਗਿੱਲ, ਦਰਸ਼ਨ ਗਿੱਲ, ਜਗਦੀਪ ਗੋਦਾਰਾ, ਬੀਬੀ ਜਸਵੰਤ ਕੌਰ, ਹਰਪਾਲ ਗਾਟਵਾਲੀ, ਤਰਸੇਮ ਲਾਲੇਆਣਾ, ਡੂੰਗਰ ਸੀਂਗੋ, ਪਾਲ ਗੋਲੇਵਾਲਾ, ਬਾਬੂ ਗੋਲੇਵਾਲਾ ਆਦਿ ਆਗੂ ਹਾਜਿਰ ਸਨ।

No comments: