BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਦਲ ਦੇ ਆਗੂਆਂ 'ਤੇ ਮਾਮਲਾ ਦਰਜ ਕਰਨ ਦੀ ਨਿਖੇਧੀ

ਲੋਕਤੰਤਰ ਵਿੱਚ ਆਪਣੀਆਂ ਮੰਗਾਂ ਪ੍ਰਤੀ ਸਘੰਰਸ਼ ਕਰਨਾ ਜਾਇਜ- ਹਲਕਾ ਪ੍ਰਧਾਨ
ਤਲਵੰਡੀ ਸਾਬੋ, 9 ਦਸੰਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਦੌਰਾਨ ਵਾਰਡ ਨੰ: 14 ਤੋਂ ਕਾਂਗਰਸੀ ਉਮੀਦਵਾਰ ਦੇ ਸਪੁੱਤਰ ਵੱਲੋਂ ਲਾਏ ਕਥਿਤ ਮਾਰਕੁੱਟ ਅਤੇ ਗੱਡੀ ਭੰਨਣ ਦੇ ਦੋਸ਼ਾਂ ਤਹਿਤ ਬੀਤੇ ਦਿਨ ਇਸੇ ਵਾਰਡ ਤੋਂ ਅਕਾਲੀ ਭਾਜਪਾ ਵੱਲੋਂ ਚੋਣ ਲੜ ਰਹੀ ਉਮੀਦਵਾਰ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਉੱਪਰ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਨੂੰ ਝੂਠਾ ਕਰਾਰ ਦਿੰਦਿਆਂ ਉਸਨੂੰ ਖਾਰਜ ਕਰਵਾਉਣ ਲਈ ਬੀਤੀ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਡੀ ਗਿਣਤੀ ਵਰਕਰਾਂ ਨੇ ਥਾਣਾ ਤਲਵੰਡੀ ਸਾਬੋ ਅੱਗੇ ਜਬਰਦਸਤ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ, ਪੁਲਸ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਸੀ ਜਿਸ ਨੂੰ ਲੈ ਕੇ ਪੁਲਿਸ ਨੇ ਥਾਣੇ ਅੱਗੇ ਧਰਨਾ ਦੇ ਰਹੇ ਅਕਾਲੀ ਵਰਕਰਾਂ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਖਿਲਾਫ ਸੜਕ ਜਾਮ ਕਰਕੇ ਆਵਾਜਾਈ ਵਿੱਚ ਵਿਘਨ ਪਾਉਣ ਦੇ ਨਾਮ 'ਤੇ ਮਾਮਲਾ ਦਰਜ ਕਰ ਲਿਆ ਹੈ। ਜਿਸ ਦੀ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਸਰਪੰਚ ਗੁਰਜੀਵਨ ਸਿੰਘ ਗਾਟਵਾਲੀ, ਜਿਲ੍ਹਾ ਯੂਥ ਆਗੂ ਹਰਪਾਲ ਸਿੰਘ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਆਪਣੀ ਹੱਕਾਂ ਪ੍ਰਤੀ ਸਘੰਰਸ਼ ਕਰਨ ਦਾ ਸਭ ਦਾ ਅਧਿਕਾਰ ਹੈ ਤੇ ਪਿਛਲੇ ਦਿਨ ਵੀ ਉਨ੍ਹਾਂ ਕੋਈ ਆਵਾਜਾਈ ਨਹੀਂ ਰੋਕੀ ਬਲਕਿ ਉਹ ਅਕਾਲੀ ਦਲ ਦੇ ਆਗੂਆਂ 'ਤੇ ਕਥਿਤ ਤੌਰ 'ਤੇ ਦਰਜ ਕੀਤੇ ਝੂਠੇ ਪਰਚੇ ਨੂੰ ਰੱਦ ਕਰਵਾਉਣ ਪ੍ਰਤੀ ਲੋਕਤੰਤਰਿਕ ਤਰੀਕੇ ਨਾਲ ਸਘੰਰਸ਼ ਕਰ ਰਹੇ ਸਨ ਜੋ ਕਿ ਲੋਕਤੰਤਰ ਵਿੱਚ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦਰਜ ਕੀਤੇ ਮਾਮਲੇ ਨੂੰ ਤਰੁੰਤ ਰੱਦ ਕਰਨ ਦੀ ਮੰਗ ਕੀਤੀ ਹੈ।
ਸ਼ਾਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਵਰਕਰਾਂ ਅਤੇ ਆਗੂਆਂ 'ਤੇ ਹੋਏ ਪਰਚੇ ਸਬੰਧੀ ਜਦੋਂ ਪਾਰਟੀ ਜਨਰਲ ਸਕਤੱਰ ਸ. ਜੀਤਮਹਿੰਦਰ ਸਿੰਘ ਸਿੱਧੂ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਆਪਣੇ ਬੰਦਿਆਂ 'ਤੇ ਹੋਏ ਕਥਿਤ ਝੂਠੇ ਪਰਚਿਆਂ ਦੇ ਸਬੰਧ ਵਿੱਚ ਬਿਲਕੁੱਲ ਸ਼ਾਂਤ ਤਰੀਕੇ ਨਾਲ ਦਰੀਆਂ ਵਿਛਾ ਕੇ ਧਰਨਾ ਦੇ ਸਨ ਅਤੇ ਕਿਸੇ ਪ੍ਰਕਾਰ ਦੀ ਕੋਈ ਸਰਕਾਰੀ ਜਾਇਦਾਦ ਦਾ ਨੁਕਸਾਨ ਨਹੀਂ ਕੀਤਾ ਪ੍ਰੰਤੂ ਫਿਰ ਵੀ ਪਰਚੇ ਪਾਏ ਗਏ ਹਨ ਤਾਂ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਸਾਨੂੰ ਝੂਠੇ ਪਰਚੇ ਪਵਾ ਕੇ ਘਰ ਬੈਠ ਜਾਣਾ ਚਾਹੀਦਾ ਹੈ। ਉਹਨਾਂ ਨੇ ਕੈਪਟਨ ਸਾਹਿਬ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਇਸ ਲੋਕਤੰਤੋਰਕ ਤਰੀਕੇ ਨੂੰ ਛੱਡ ਕੇ ਹੋਰ ਕਿਸ ਤਰੀਕੇ ਨਾਲ ਹੱਕ ਲੈਣ ਲਈ ਲੋਕ ਆਪਣੀ ਲੜਾਈ ਲੜਨ? ਉਹਨਾਂ ਕਿਹਾ ਕਿ ਅਕਾਲੀ ਦਲ ਦੇ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਹਨ ਉਹਨਾਂ ਸਭ 'ਤੇ ਚੁੱਕ ਕੇ ਪਰਚੇ ਪਾ ਦਿੱਤੇ ਹਨ ਜੋ ਕਿ ਬਹੁਤ ਹਾਸੋਹੀਣੀ ਗੱਲ ਲਗਦੀ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਵਾਰਡ ਨੰ: 14 ਦੀ ਕਾਂਗਰਸੀ ਉਮੀਦਵਾਰ ਗੁਰਮੇਲ ਕੌਰ ਦੇ ਸਪੁੱਤਰ ਸੁਖਦੀਪ ਸਿੰਘ ਨੇ ਆਪਣੇ ਨਾਲ ਕੁੱਟਮਾਰ ਕਰਕੇ ਗੱਡੀ ਭੰਨਣ ਦੇ ਕਥਿਤ ਦੋਸ਼ ਲਾਏ ਸਨ ਜਿਸ ਦੇ ਆਧਾਰ 'ਤੇ ਤਲਵੰਡੀ ਸਾਬੋ ਪੁਲਸ ਨੇ ਇਸੇ ਵਾਰਡ ਤੋਂ ਅਕਾਲੀ ਭਾਜਪਾ ਉਮੀਦਵਾਰ ਅਤੇ ਨਗਰ ਪੰਚਾਇਤ ਤਲਵੰਡੀ ਸਾਬੋ ਦੀ ਸਾਬਕਾ ਪ੍ਰਧਾਨ ਬੀਬੀ ਸ਼ਵਿੰਦਰ ਕੌਰ ਚੱਠਾ ਦੇ ਸਪੁੱਤਰ ਅਤੇ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਸਿੰਘ ਚੱਠਾ ਸਮੇਤ ਕੁਝ ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਅਤੇ ਬੀਤੀ ਕੱਲ੍ਹ ਅਕਾਲੀ ਦਲ ਦੇ ਵਰਕਰਾਂ ਦੁਆਰਾ ਲਗਾਏ ਧਰਨੇ ਦੇ ਚਲਦਿਆਂ ਉਕਤ ਅਕਾਲੀ ਆਗੂ ਦੀ ਜਮਾਨਤ ਹੋਣ ਅਤੇ ਪੁਲਿਸ ਦੇ ਭਰੋਸੇ ਉਪਰੰਤ ਚੁੱਕਿਆ ਧਰਨਾ ਗਿਆ ਸੀ। ਇਸ ਮੌਕੇ ਸਾਬਕਾ ਸਰਪੰਚ ਮੋਹਨ ਸਿੰਘ, ਮੇਜਰ ਸਿੰਘ ਮਿਰਜੇਆਣਾ, ਸਾਬਕਾ ਸੰਮਤੀ ਮੈਂਬਰ ਬਲਵੰਤ ਸਿੰਘ, ਨੰਬਰਦਾਰ ਜਸਪਾਲ ਸਿੰਘ, ਸਰਪੰਚ ਅਮ੍ਰਿਤਪਾਲ ਸਿੰਘ ਸਮੇਤ ਅਕਾਲੀ ਆਗੂ ਸ਼ਾਮਲ ਸਨ।

No comments: