BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ

ਜਲੰਧਰ 13 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਵਲੋਂ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸੁਖਜਿੰਦਰ ਕੌਰ ਵਲੋਂ ਕੀਤਾ। ਪ੍ਰੋਗਰਾਮ ਦੀ ਸ਼ੁਰਆਤ ਸ਼ਮ੍ਹਾਂ ਰੌਸ਼ਨ ਕਰਦੇ ਹੋਏ ਸਰਸਵਤੀ ਵੰਦਨਾ ਦੇ ਨਾਲ ਕੀਤੀ ਗਈ। ਇਸ ਮੌਕ'ਤੇ ਅਕਾਦਮਿਕ,  ਮੈਰਿਟ ਵਿੱਚ ਆਉਣ ਵਾਲੇ 10ਵੀਂ ਅਤੇ 12ਵੀਂ ਕਲਾਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਣ ਵਾਲੇ ਖਿਡਾਰੀਆਂ ਨੂੰ ਸਕੂਲ ਸਟਾਫ ਦੇ ਨਾਲ ਮੁੱਖ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਦੌਰਾਨ ਵਿਦਿਆਰਥੀਆਂ ਨੇ ਕੱਵਾਲੀ, ਪਪਿਟ ਸ਼ੋ, ਕੋਰਿਉਗਰਾਫੀ, ਸੋਲੋ ਡਾਂਸ, ਗਿੱਧਾ, ਭੰਗੜਾ ਪੇਸ਼ ਕਰ ਸਮਾਂ ਬੰਨਿਆ। ਵਿਦਿਆਰਥੀਆਂ ਨੇ ਭਰੂਣ ਹੱਤਿਆ, ਅਨੇਕਤਾ ਵਿੱਚ ਏਕਤਾ, ਦਾਜ ਇੱਕ ਲਾਹਨਤ, ਨਸ਼ਾ ਇੱਕ ਅਸਮਾਜਿਕ ਕੋਹੜ, ਮਹਿਲਾ ਸਸ਼ਕਤੀਕਰਣ, ਵਾਤਾਵਰਣ ਬਚਾਉਣ ਅਤੇ ਪਾਣੀ ਦੀ ਬਚਤ ਆਦਿ ਮੁਦਿਆਂ 'ਤੇ ਆਧਾਰਿਤ ਡਰਾਮਾ ਪੇਸ਼ ਕਰ ਸਭ ਨੂੰ ਇਸ ਦੇ ਵਿਰੁਧ ਅਵਾਜ ਬੁਲੰਦ ਕਰਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਸਕੂਲ ਦੀ ਵਾਰਸ਼ਿਕ ਰਿਪੋਰਟ ਪੜ੍ਹਦੇ ਹੋਏ ਸੰਸਥਾ ਦੀਆਂ ਉਪਲੱਬਧੀਆਂ ਨਾਲ ਜਾਣੂ ਕਰਵਾਇਆ।

No comments: