BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਦੀ ਵਿਦਾਇਗੀ ਪਾਰਟੀ ਹੋਈ

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ 38 ਸਾਲਾਂ ਤੋਂਂ ਸਥਾਨਕ ਬਾਬਾ ਦੀਪ ਸਿੰੰਘ ਸਿਵਲ ਹਸਪਤਾਲ ਦੇ ਦਫਤਰ ਵਿਖੇ ਕੰਮ ਕਰਦੇ ਸ. ਗੁਰਦੇਵ ਸਿੰਘ ਚੱਠਾ ਜੂਨੀਅਰ ਸਹਾਇਕ ਨੂੰ ਸਮੂਹ ਐੱਸ. ਡੀ. ਐੱਚ. ਤਲਵੰਡੀ ਸਾਬੋ ਦੇ ਸਟਾਫ ਵੱਲੋਂ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਜਗਦੇਵ ਸਿੰਘ ਕਮਾਲੂ ਐੱਮ. ਐੱਲ. ਏ. ਹਲਕਾ ਮੌੜ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸ. ਜਗਦੇਵ ਸਿੰਘ ਕਮਾਲੂ ਨੇ ਸ. ਚੱਠਾ ਦੀ 38 ਸਾਲ ਦੀ ਵਿਭਾਗੀ ਸੇਵਾ ਅਤੇ ਉਹਨਾਂ ਦੀ ਸਖਸ਼ੀਅਤ ਬਾਰੇ ਬੋਲਦਿਆਂ ਕਿਹਾ ਕਿ ਸ. ਚੱਠਾ ਇਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਹਨ ਜਿਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਆਪਣੇ ਨਾਲ ਸਬੰਧਤ ਸਾਰੇ ਹੀ ਕੰਮ ਸਮੇਂ ਸਿਰ ਪੂਰੇ ਕੀਤੇ ਹਨ। ਇਹਨਾਂ ਦੀ ਇਹ ਸੇਵਾ ਹਰ ਵੇਲੇ ਯਾਦ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਡਾ. ਅਸ਼ਵਨੀ ਕੁਮਾਰ ਜੀ ਨੇ ਕਿਹਾ ਕਿ ਮੇਰੇ ਇਸ ਹਸਪਤਾਲ ਵਿਖੇ ਆਉਣ ਦੇ ਸਮੇਂ ਤੋਂ ਇਹਨਾਂ ਵੱਲੋਂ ਸ਼ਲਾਘਾਯੋਗ ਕੰਮ ਕੀਤੇ ਗਏ ਹਨ ਜਿਸ ਲਈ ਇਹਨਾਂ ਤੋਂ ਦੂਜੇ ਕਰਮਚਾਰੀਆਂ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ।
ਇਸ ਮੌਕੇ ਸ. ਚੱਠਾ ਜੀ ਵੱਲੋਂ ਸਮੂਹ ਕਰਮਚਾਰੀਆਂ ਅਤੇ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ 11000 ਰੁਪਏ ਸਿਵਲ ਹਸਪਤਾਲ ਨੂੰ 5100 ਰੁਪਏ ਹਸਪਤਾਲ ਦੀ ਲੰਗਰ ਕਮੇਟੀ ਨੂੰ ਦਾਨ ਵਜੋਂ ਭੇਂਟ ਕੀਤੇ ਗਏ।  ਸ. ਜਸਵਿੰਦਰ ਸਿੰਘ ਰਿਟਾਇਰਡ ਚੀਫ ਮੈਨੇਜਰ ਐੱਸ. ਬੀ. ਓ. ਪੀ. ਬਠਿੰਡਾ ਜੋ ਕਿ ਸ. ਚੱਠਾ ਦੇ ਕੁੜਮ ਹਨ, ਨੇ ਬੋਲਦਿਆਂ ਕਿਹਾ ਕਿ ਸ. ਚੱਠਾ ਦਾ ਪਰਿਵਾਰ ਬਹੁਤ ਹੀ ਵਧੀਆ ਸੋਚ ਰੱਖਣ ਵਾਲਾ ਪਰਿਵਾਰ ਹੈ ਅਤੇ ਇਹਨਾਂ ਦੇ ਇੱਕ ਬੇਟਾ ਅੰਮ੍ਰਿਤਪਾਲ ਸਿੰਘ ਜੋ ਕਿ ਆਸਟੇ੍ਰਲੀਆ ਵਿਖੇ ਸੁਪਰਵਾਈਜ਼ਰ ਹੈ ਅਤੇ ਦੂਸਰਾ ਬੇਟਾ ਸ਼ਰਨਦੀਪ ਸਿੰਘ ਬਤੌਰ ਡਾਟਾ ਇੰਟਰੀ ਅਪੇ੍ਰਟਰ ਐੱਸ. ਐੱਮ. ਓ. ਦਫਤਰ ਵਿਖੇ ਕੰਮ ਕਰ ਰਿਹਾ ਹੈ। ਇਹਨਾਂ ਦੇ ਦਾਮਾਦ ਸ. ਰੁਪਿੰਦਰ ਸਿੰਘ ਪੀ. ਐੱਚ. ਡੀ. ਅਤੇ ਬੇਟੀ ਸ਼ਮਿੰਦਰ ਕੌਰ ਐੱਮ. ਸੀ. ਏ. ਕੈਨੇਡਾ ਦੇ ਸਿਟੀਜਨ ਹਨ। ਇਸ ਮੌਕੇ ਸ. ਸੁਖਦੇਵ ਸਿੰਘ ਸਹਾਰਾ ਕਲੱਬ ਪ੍ਰਧਾਨ, ਸ. ਚਰਨਜੀਤ ਸਿੰਘ ਬਰਾੜ ਸੁਪਰਡੈਂਟ, ਸ੍ਰੀ ਸੁਰਿੰਦਰ ਧੀਰ ਸੁਪਰਡੈਂਟ (ਜਿਲ੍ਹਾ ਪ੍ਰਧਾਨ), ਡਾ. ਜਗਰੂਪ ਸਿੰਘ ਐਮ. ਡੀ. ਮੈਡੀਸਨ, ਡਾ. ਰਵਿੰਦਰ ਸਿੰਗਲਾ ਈ. ਐੱਨ. ਟੀ. ਸਪੈਸ਼ਲਿਸ਼ਟ ਅਤੇ ਡਾ. ਸੋਨੀਆ ਗੁਪਤਾ ਜੀ ਵੱਲੋਂ ਸ. ਚੱਠਾ ਦੇ ਸਨਮਾਨ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਗਏ। ਸ. ਤ੍ਰਿਲੋਕ ਸਿੰਘ ਬਲਾਕ ਐਜੂਕੇਟਰ, ਸ. ਅਮਰਜੀਤ ਸਿੰਘ ਫਾਰਮਾਸਿਸਟ ਅਤੇ ਸ. ਹਰਗੋਬਿੰਦ ਸਿੰਘ ਸ਼ੇਖਪੁਰੀਆ ਵੱਲੋਂ ਸਟੇਜ਼ ਦਾ ਸੰਚਾਲਨ ਕੀਤਾ ਗਿਆ ਅਤੇ ਆਏ ਹੋਏ ਸਟਾਫ, ਦੋਸਤ-ਮਿਤਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ  ਸ੍ਰੀਮਤੀ ਭੁਪਿੰਦਰਪਾਲ ਕੌਰ, ਸ੍ਰੀਮਤੀ ਸਲੋਚਨਾ ਦੇਵੀ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਹਰਬੰਸ ਕੌਰ, ਸ੍ਰੀਮਤੀ ਬਲਵੀਰ ਕੌਰ ਅਤੇ ਸ. ਚੱਠਾ ਜੀ ਦੇ ਦੋਨਂੋ ਭਰਾ ਸ. ਗੁਰਦੀਪ ਸਿੰਘ ਸਾਬਕਾ ਪੰਚਾਇਤ ਮੈਂਬਰ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਸਮੂਹ ਕਰਮਚਾਰੀ ਹਾਜ਼ਰ ਸਨ।

No comments: