BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਟਰ ਕਾਲਜ ਵਿੱਚ ਜੂਨਿਅਰ ਸਪੋਰਟਸ ਮੀਟ

ਜਲੰਧਰ 12 ਦਸੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਇੰਟਰ ਕਾਲਜ ਫਰੇਂਡਸ ਕਲੋਨੀ ਵਿੱਚ ਜੂਨਿਅਰ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਪ੍ਰਿੰਸੀਪਲ ਮਨਗਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ'ਤੇ ਪ੍ਰੀ-ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਲਈ ਪਿੰਕ ਐਂਡ ਰਨ ਰੇਸ, ਲੇਮਨ ਸਪੂਨ ਰੇਸ, ਬੈਕ ਰੇਸ, ਲਾਂਗ ਜੰਪ, ਸੈਕ ਰੇਸ, ਐਪਲ ਬੈਲੇਂਸ ਰੇਸ, ਫਰਾਗ ਰੇਸ, ਵਾਕ ਰੇਸ, ਜਵਾਇਨ ਹੈਂਡ ਰੇਸ ਆਦਿ ਕਰਵਾਈ ਗਈ।  ਜਿਸ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਿੰਕ ਐਂਡ ਰਨ ਰੇਸ ਵਿੱਚ ਅਭੈ ਨੇ ਪਹਿਲਾ, ਹਰਸ਼ ਨੇ ਦੂਜਾ, ਪ੍ਰਾਚੀ, ਮਕਸ਼ਿਤ ਨੇ ਤੀਜਾ, ਲੇਮਨ ਸਪੂਨ ਰੇਸ ਵਿੱਚ ਜੋਨ ਨੇ ਪਹਿਲਾ, ਦਿਲਸ਼ਾਨ ਨੇ ਦੂਜਾ, ਕੋਮਲ ਨੇ ਤੀਜਾ, ਬੈਕ ਰੇਸ ਵਿੱਚ ਸਵਰੀ, ਧਨਵੀਰ ਨੇ ਪਹਿਲਾ, ਅੰਕੁਸ਼ ਨੇ ਦੂਜਾ, ਨਿਖਿਲ ਨੇ ਤੀਜਾ, ਲਾਂਗ ਜੰਪ ਵਿੱਚ ਅਮ੍ਰਿਤਪਾਲ ਨੇ ਪਹਿਲਾ, ਅਮਿਤ ਨੇ ਦੂਜਾ, ਉਧਏ ਨੇ ਤੀਜਾ, ਸੈਕ ਰੇਸ ਵਿੱਚ ਜਸਵੀਰ ਨੇ ਪਹਿਲਾ, ਅਭਿਜੀਤ ਨੇ ਦੂਜਾ, ਅਰਸ਼ਦੀਪ ਨੇ ਤੀਜਾ, ਐੱਪਲ ਬੈਲੇਂਸ ਰੇਸ ਵਿੱਚ ਰਾਜਵੀਰ ਨੇ ਪਹਿਲਾ, ਸਕਸ਼ਮ ਨੇ ਦੂਜਾ, ਕੁਨਾਲ, ਕੇਸ਼ਵ ਨੇ ਤੀਜਾ,  ਫਰਾਗ ਰੇਸ ਵਿੱਚ ਗੌਰਵ ਨੇ ਪਹਿਲਾ, ਪੁਸ਼ਕਰ ਨੇ ਦੂਜਾ, ਪਵਨੀ ਨੇ ਤੀਜਾ, ਵਾਕ ਰੇਸ ਵਿੱਚ ਯੁਵਰਾਜ ਨੇ ਪਹਿਲਾ, ਏਕਤਾ ਨੇ ਦੂਜਾ, ਤਨਵੀਰ ਨੇ ਤੀਜਾ, ਜਵਾਇਨ ਹੈਂਡ ਰੇਸ ਵਿੱਚ ਨਕੁਲ, ਵੰਸ਼ ਨੇ ਪਹਿਲਾ, ਲੱਕੀ, ਸ਼ਮਸ਼ੇਰ ਨੇ ਦੂਜਾ, ਪਵਨ, ਵੰਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਖੇਡਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

No comments: