BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੋ-ਆਪਰੇਟਿਵ ਬੈਂਕ ਵੱਲੋਂ ਫਸਲੀ ਕਰਜ਼ਾ ਮੁਆਫੀ ਵਧਾਉਣ ਲਈ ਜਾਗਰੂਕਤਾ ਕੈਂਪ

ਤਲਵੰਡੀ ਸਾਬੋ, 28 ਦਸੰਬਰ (ਗੁਰਜੰਟ ਸਿੰਘ ਨਥੇਹਾ)- ਕੋ-ਆਪਰੇਟਿਵ ਬੈਂਕ ਬਰਾਂਚ ਸੀਂਗੋ ਵੱਲੋਂ ਰਜਿਸਟਰਾਰ ਸਹਿਕਾਰੀ ਸਭਾਵਾਂ ਦੀਆਂ ਹਦਾਇਤਾਂ ਅਨੁਸਾਰ ਫਸਲੀ ਕਰਜ਼ਾ ਮੁਆਫੀ ਵਧਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਇਹਨਾਂ ਕੈੈਪਾਂ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ, ਲਹਿਰੀ ਅਤੇ ਕਲਾਲਵਾਲਾ ਵਿਖੇ ਲਗਾਏ ਗਏ ਕੈਪਾਂ ਵਿੱਚ ਸੀਨੀਅਰ ਮੈਨੇਜਰ ਬਲਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੁਆਰਾ ਜਾਰੀ ਕਰਜ਼ਾ ਮੁਆਫੀ ਨੋਟੀਫਿਕੇਸ਼ਨ ਦੇ ਅਨੁਸਾਰ ਵਿਚਾਰ ਗੋਸ਼ਟੀ ਕੀਤੀ ਅਤੇ ਕਰਜ਼ਾ ਵਸੂਲੀ ਲਈ ਕਿਸਾਨ ਭਰਾਵਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕੈਂਪ ਦੌਰਾਨ ਬੈਂਕ ਦੀਆਂ ਵੱਖ-ਵੱਖ ਕਰਜ਼ਾ ਸਕੀਮਾਂ ਦੀ ਵੀ ਜਾਣਕਾਰੀ ਦਿੱਤੀ। ਅੰਤ ਵਿੱਚ ਬ੍ਰਾਂਚ ਮੈਨੇਜਰ ਹੀਰਾ ਲਾਲ ਨੇ ਆਏ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬ੍ਰਾਂਚ ਮੈਨੇਜਰ ਹੀਰਾ ਲਾਲ, ਸਕੱਤਰ ਬਲੌਰ ਸਿੰਘ, ਸ਼ਿਕੰਦਰ ਸਿੰਘ, ਜਸਵੰਤ ਸਿੰਘ ਸੇਲਜ਼ਮੈਨ, ਸੁਖਦੀਪ ਸਿੰਘ, ਨਾਇਬ ਸਿੰਘ, ਇੰਸਪੈਕਟਰ ਸਹਿਕਾਰੀ ਸਭਾਵਾਂ ਲਕਸ਼ਦੀਪ ਜੈਨ, ਮਿਸ ਸ਼ੀਨਾਜ਼ ਮਿੱਤਰ ਤੋਂ ਇਲਾਵਾ ਕਿਸਾਨ ਮੌਜੂਦ ਸਨ।

No comments: