BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਾਰ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਦੇ ਸਹੀਦੀ ਦਿਵਸ ਮੌਕੇ ਤੇ ਜੰਡਿਆਲਾ ਵਿਖੇ ਨਗਰਕੀਰਤਨ ਕੱਢਿਆ ਗਿਆ

ਜੰਡਿਆਲਾ ਗੁਰੂ 29 ਦਸੰਬਰ (ਕੰਵਲਜੀਤ ਸਿੰਘ, ਪਰਗਟ ਸਿੰਘ)- ਅੱਜ ਜੰਡਿਆਲਾ ਗੁਰੂ ਵਿਖੇ ਵੈਰੋਵਾਲ ਰੋਡ ਤੋ ਗੁਰਦਵਾਰਾ ਗੁਰੂ ਅਮਰਦਾਸ ਲੰਗਰ ਕਮੇਟੀ ਸੋਸਾਇਟੀ ਵਲੋ ਚਾਰ ਸਾਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨਗਰਕੀਰਤਨ ਕੰਡਿਆ ਗਿਆ। ਅਤੇ ਗਤਕਾ ਪਾਰਟੀ ਵਿੱਚ ਛੋਟੀ ਉਮਰ ਦੇ ਬੱਚਿਆ ਤੋ ਲੈ ਕੇ ਵੱਡਿਆ ਬੱਚਿਆ ਨੇ ਭਾਈ ਬੱਚਿੱਤਰ ਸਿੰਘ ਗਤਕਾ ਪਾਰਟੀ ਗੁਰਦਵਾਰਾ ਭਾਈ ਸ਼ਾਮ ਸਿੰਘ ਮੋਰੀਗੇਟ ਵਿੱਚ ਅਪਨੀ ਕਲਾ ਦੇ ਜੋਹਰ ਵਿਖਾਏ। ਜਿਸਨੂੰ ਵੇਖ ਸੰਗਤਾ ਨੇ ਕਾਫ਼ੀ ਆਨੰਦ ਮਾਨਿਆ। ਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਸੰਗਤਾ ਨੇ ਅਨੰਦ ਮਾਣਿਆ। ਅਤੇ ਜਗਾ ਜਗਾ ਤੇ ਸੰਗਤਾ ਨੇ ਨਗਰਕੀਰਤਨ ਨੂੰ ਰੋਕ ਕੇ ਵਰਤਾਇਆ। ਨਗਰਕੀਰਤਨ ਵੈਰੋਵਾਲ ਤੋ ਚਲਕੇ ਸਾਰੇ ਜੰਡਿਆਲੇ ਵਿੱਚੋ ਹੁੰਦਾ ਹੋਇਆ ਫ਼ਿਰ ਵੈਰੋਵਾਲ  ਜਾ ਕੇ ਰੁਕਿਆ। ਜਿਸ ਵਿਚ ਮੁਖਸੇਵਾਦਾਰ ਬਾਬਾ ਬਲਵਿੰਦਰ ਸਿੰਘ ਤੇ ਸੇਵਾ ਸੋਸਾਇਟੀ ਦੇ ਮੈਬਰਾ ਨੇ ਵੱਧਚਰ ਕੇ ਹਿੱਸਾ ਲਿਆ।

No comments: