BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫਾਈਨਲ ਮੈਚ 'ਚ ਜੰਡਿਆਲਾ ਗੁਰੂ ਟੀਮ ਜੈਤੂ

ਜੇਤੂ ਟੀਮ ਨੂੰ ਇਨਾਮ ਵੰਡਦੇ ਹੋਏ ਬਾਬਾ ਪਰਮਾਨੰਦ ਜੀ,ਨਿਰਮਲ ਸਿੰਘ ਲਾਹੌਰੀਆ,ਹਰਚਰਨ ਬਰਾੜ,ਅਮਰਜੀਤ ਸਿੰਘ,ਸਵਿੰਦਰ ਚੰਦੀ,ਤੇਜਿੰਦਰ ਚੰਦੀ ਤੇ ਸੱਜੇ ਜੇਤੂ ਟੀਮ ਭੰਗੜਾ ਪਾਉਦੇ ਹੋਏ।
ਜੰਡਿਆਲਾ ਗੁਰੂ 19 ਦਸੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸ਼ਹਿਰ ਜੰਡਿਆਲਾ ਗੁਰੂ ਦੀ ਦੁਸਹਿਰਾਂ ਗਰਾਊਡ ਦੇ ਖੁੱਲੇ ਮੈਦਾਨ 'ਚ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਵੱਲੋ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਂਚ ਕਰਵਾਇਆ ਗਿਆ,ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ'ਤੇ ਸੰਤ ਬਾਬਾ ਪਰਮਾਨੰਦ ਜੀ ਤੇ ਉਨਾਂ ਦੇ ਨਾਲ ਨਗਰ ਕੌਸਲ ਜੰਡਿਆਲਾ ਗੁਰੂ ਦੇ ਸਾਬਕਾ ਵਾਈਸ ਪ੍ਰਧਾਨ ਨਿਰਮਲ ਸਿੰਘ ਨਿੰੰਮਾ ਲਾਹੌਰੀਆ,ਭੁਪਿੰਦਰ ਸਿੰਘ ਹੈਪੀ ਕੌਸਲਰ ਸ਼ਾਮਿਲ ਹੋਏ।ਇਸ ਟੂਰਨਾਮੈਂਟ ਵਿੱਚ 16 ਦੇ ਕਰੀਬ ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਵਿੱਚ ਜੰਡਿਆਲਾ ਗੁਰੂ ਕ੍ਰਿਕਟ ਸਪੋਰਟਸ ਕਲੱਬ ਦੀ ਟੀਮ ਅਤੇ ਗਹਿਰੀ ਇਲੈਵਨ ਟੀਮ ਵਿਚਕਾਰ ਕ੍ਰਿਕਟ ਦਾ ਰੋਮਾਂਚਕ ਮੈਚ ਹੋਇਆ,ਜਿਸ ਵਿੱਚ ਜੰਡਿਆਲਾ ਗੁਰੂ ਦੀ ਫਾਈਟਰ ਇਲੈਵਨ ਟੀਮ ਨੇ ਗਹਿਰੀ ਮੰਡੀ ਇਲੈਵਨ ਟੀਮ  ਨੂੰ 126 ਰਨ ਨਾਲ ਹਰਾ ਦਿੱਤਾ।ਇਸ ਮੋਕੇ ਸੰਤ ਬਾਬਾ ਪਰਮਾਨੰਦ ਜੀ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਹੋਏ ਕ੍ਰਿਕਟ ਟੂਰਨਾਮੈਂਟ ਵਿੱਚ ਦੋਹਾਂ ਟੀਮਾਂ ਨੇ ਜਬਰਦਸਤ ਖੇਡ ਦਾ ਪ੍ਰਦਸ਼ਨ ਕੀਤਾ ਜਿਸ ਨੇ ਸਾਰਿਆ ਦਾ ਮਨੋਰੰਜਨ ਕੀਤਾ ਹੈ।ਇਸ ਮੋਕੇ ਜੇਤੂ ਟੀਮ ਨੂੰ ਨਗਦ ਇਨਾਮ ਦਿੱਤਾ ਅਤੇ ਹਾਰੀ ਟੀਮ ਨੂੰ ਵੀ ਨਗਦ ਇਨਾਮ ਸੰਤ ਬਾਬਾ ਪਰਮਾਨੰਦ ਜੀ ਤੇ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਦੇ ਮੈਬਰਾ ਵੱਲੋ ਦਿੱਤਾ ਗਿਆ।ਬਾਬਾ ਪਰਮਾਨੰਦ ਜੀ ਨੇ ਨੋਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿਹੜੇ ਨੋਜਵਾਨ ਨਸ਼ਿਆ ਦੇ ਆਦੀ ਹੋ ਚੁੱਕੇ ਹਨ,ਉਹ ਆਪਣਾ ਧਿਆਨ ਵੱਧ ਤੋ ਵੱਧ ਖੇਡਾਂ ਵੱਲ ਲਗਾਉਣ ,ਜਿਸ ਨਾਲ ਉਨਾ ਨੂੰ ਨਸ਼ੇ ਵਰਗੀ ਨਾਮੁਰਾਦ ਬੀਮਾਰੀ ਤੋ ਛੁਟਕਾਰਾ ਮਿਲ ਸਕਦਾ ਹੈ।ਇਸ ਮੋਕੇ ਨਿਰਮਲ ਸਿੰਘ ਨਿੰਮਾ ਲਾਹੌਰੀਆ ਨੇ ਕਿਹਾ ਕਿ ਇਹ ਟੂਰਨਾਮੈਂਟ ਕਰਵਾ ਕੇ ਸ਼ਲਾਘਾਯੋਗ ਕਦਮ ਪੁੱਟਿਆ ਹੈ,ਜਿਸ ਨਾਲ ਸਮਾਜ ਦੇ ਨੋਜਵਾਨ ਨੂੰ ਸਹੀ ਸੇਧ ਮਿਲਦੀ ਹੈ।ਨੋਜਵਾਨ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਹਨ,ਜਿਨਾ ਨੂੰ ਸਾਂਭਣਾ ਸਮੇ ਦੀ ਮੁੱਖ ਲੋੜ ਬਣ ਗਈ ਹੈ ਤੇ ਨਾਲ ਹੀ ਉਨ੍ਹਾਂ ਨੇ ਇਸ ਟਰੂਨਾਮੈਂਟ ਮੈਚ ਕਰਵਾਉਣ ਦੀ ਖੁਸ਼ੀ 'ਚ ਬਾਬਾ ਹੁੰਦਾਲ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦੀ,ਲਾਲੀ ਸ਼ਾਹ ਤੇ ਮੈਬਰਾ ਨੂੰ ਵਧਾਈ ਦਿੱਤੀ।ਉਪਰੰਤ ਮੁੱਖ ਮਹਿਮਾਨ ਤੌਰ 'ਤੇ ਸੰਤ ਬਾਬਾ ਪਰਮਾਨੰਦ ਜੀ ਤੇ ਨਿਰਮਲ ਸਿੰਘ ਨਿੰਮਾ ਲਾਹੌਰੀਆ,ਹਰਚਰਨ ਸਿੰਘ ਬਰਾੜ ਕੌਸਲਰ,ਸਵਿੰਦਰ ਸਿੰਘ ਚੰਦੀ,ਤੇਜਿੰਦਰ ਸਿੰਘ ਚੰਦੀ,ਅਮਰਜੀਤ ਸਿੰਘ ਐਸ.ਕੇ.ਐਸ ਕਲੱਬ ਤੇ ਹੋਰਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਵੰਡੇ ਅਤੇ ਉਨਾਂ ਦੀ ਹੋਸਲਾ ਅਫਜਾਈ ਕੀਤੀ।ਇਸ ਟਰੂਨਾਮੈਂਟ ਮੈਚਾਂ ਨੂੰ ਸਪੋਨਸ਼ਰ ਐਸ.ਕੇ.ਐਸ ਫਿਟਨੈਂਸ ਕਲੱਬ ਅਤੇ ਨਵ ਕੂਲੈਕਸ਼ਨ ਵੱਲੋ ਕੀਤੀ ਗਈ। ਇਸ ਮੋਕੇ ਅਮਰਜੀਤ ਸਿੰਘ ਐਸ.ਕੇ.ਐਸ ਕਲੱਬ ਦੇ ਪ੍ਰਧਾਨ,ਗੁਰਪ੍ਰੀਤ ਸਿੰਘ ਚੰਦੀ, ਲਾਲੀ ਸ਼ਾਹ, ਹਰਚਰਨ ਸਿੰਘ ਬਰਾੜ ਕੋਸਲਰ, ਨਵ ਸੰਧੂ, ਤੇਜਿੰਦਰ ਸਿੰਘ ਚੰਦੀ, ਸਵਿੰਦਰ ਸਿੰਘ ਚੰਦੀ, ਅੰਗਰੇਜ ਸ਼ਾਹ, ਰਵੀਇੰਦਰ ਜਹਾਂਗੀਰ, ਸੋਨੂੰ, ਨਵ, ਪ੍ਰਭ ਢੋਟ, ਹਰਦੀਪ ਵਿਰਦੀ, ਵਿੱਕੀ ਗੁਰੂ, ਸੁਮੀਰ, ਤਾਰਾ ਚੰਦ, ਮੌਲਾ ਆਦਿ ਹਾਜਿਰ ਸਨ।

No comments: