BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲ ਅਕੈਡਮੀਆਂ ਦੇ ਬੱਚਿਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਤਲਵੰਡੀ ਸਾਬੋ, 18 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਅਕੈਡਮੀ ਜਗਾ ਰਾਮ ਤੀਰਥ ਅਤੇ ਅਕਾਲ ਅਕੈਡਮੀ ਤਲਵੰਡੀ ਸਾਬੋ ਦੇ ਬੱਚਿਆਂ ਨੇ ਅੱਜ ਅਕਾਲ ਨਸ਼ਾ ਛੁਡਾਊ ਕੇਂਦਰ ਦੇ ਸਹਿਯੋਗ ਸਦਕਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਅੰਦਰ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ। ਉਕਤ ਰੈਲੀ ਨੂੰ ਖੇਤਰ ਅੰਦਰ ਨਸ਼ਿਆਂ ਵਿਰੁੱਧ ਅਹਿਮ ਭੁਮਿਕਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਅਹੁਦੇਦਾਰਾਂ ਅਤੇ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਕੌਮਾਂਤਰੀ ਐਥਲੀਟ ਤੇ ਰਿਟਾ. ਡੀ. ਐੱਸ. ਪੀ ਚੇਤਾ ਸਿੰਘ ਨੇ ਝੰਡੀ ਦੇ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਨਸ਼ਿਆਂ ਦੇ ਮਨੁੱਖ ਦੀ ਸਿਹਤ ਅਤੇ ਮਾਨਸਿਕ ਤੌਰ ਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਂਦੇ ਸਲੋਗਨ ਉਠਾਏ ਹੋਏ ਸਨ ਤੇ ਲੋਕਾਂ ਨੂੰ ਪੈਫਲੈਂਟ ਵੀ ਵੰਡੇ ਗਏ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਆਗੂਆਂ ਨੇ ਉਕਤ ਰੈਲੀ ਦੇ ਆਯੋਜਨ ਲਈ ਅਕਾਲ ਅਕੈਡਮੀਆਂ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਅਕਾਲ ਅਕੈਡਮੀਆਂ ਦੇ ਅਧਿਆਪਕਾਂ ਤੋਂ ਇਲਾਵਾ ਨਸ਼ਾ ਵਿਰੋਧੀ ਮੰਚ ਦੇ ਅਮਰਦੀਪ ਡਿੱਖ, ਰੁਪਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਸਤਿੰਦਰ ਸਿੱਧੂ ਕੌਂਸਲਰ, ਹਰਜਿੰਦਰ ਸਿੱਧੂ ਆਦਿ ਹਾਜਰ ਸਨ।

No comments: