BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕੌਰੇਆਣਾ ਦੇ ਸਹੀਦ ਹੋਏ ਲਾਂਸ ਨਾਇਕ ਦੇ ਜੱਦੀ ਪਿੰਡ ਕੌਰੇਆਣਾ ਸਮੇਤ ਇਲਾਕੇ ਵਿੱਚ ਮਾਤਮ ਛਾਇਆ

ਸ਼ਹੀਦ ਦੀ ਲਾਸ਼ ਸੋਮਵਾਰ ਨੂੰ ਲਿਆਂਦੀ ਜਾਵੇਗੀ ਜੱਦੀ ਪਿੰਡ
ਤਲਵੰਡੀ ਸਾਬੋ, 24 ਦਸੰਬਰ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕੋਰੇਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ ਕੌਰੇਆਣਾ ਦੇ ਸ਼ਹੀਦੀ ਦਾ ਜਾਮ ਪੀਣ ਦੀ ਖਬਰ ਜਿਵੇਂ ਹੀ ਉਸਦੇ ਜੱਦੀ ਪਿੰਡ ਕੌਰੇਆਣਾ ਵਿੱਚ ਪੁੱਜੀ ਤਾਂ ਸਾਰੇ ਪਿੰਡ ਵਿੱਚ ਸੋਗ ਦਾ ਮਾਤਮ ਛਾਅ ਗਿਆ। ਸੋਗਮਈ ਮਾਹੌਲ ਵਿੱਚ ਸ਼ਹੀਦ ਦੀ ਪਤਨੀ ਜਸਪ੍ਰੀਤ ਕੌਰ ਤੇ ਪਿੰਡ ਵਾਸੀਆਂ ਨੇ ਭਰੇ ਮਨ ਨਾਲ ਦੱਸਿਆ ਕਿ ਸ਼ਹੀਦ ਹੋਇਆ ਮਾਪਿਆਂ ਦਾ ਇਕਲੌਤਾ ਪੁੱਤਰ ਲਾਂਸ ਨਾਇਕ ਕੁਲਦੀਪ ਸਿੰਘ ਬੱਬੂ (34) ਸਪੁੱਤਰ ਧੰਨਾ ਸਿੰਘ ਦੋ ਦਿਨ ਪਹਿਲਾਂ ਹੀ ਆਪਣੇ ਚਾਚੇ ਦੇ ਸਪੁੱਤਰ ਦੇ ਵਿਆਹ ਸਮਾਗਮ ਕਰਕੇ ਜੰਮੂ ਵਿੱਚ ਆਪਣੀ ਡਿਊਟੀ ਤੇ ਗਿਆ ਸੀ ਤੇ ਉਸ ਸ਼ਾਮ ਨੂੰ ਹੀ ਉਸਦੇ ਸ਼ਹੀਦ ਹੋਣ ਦੀ ਖਬਰ ਆ ਗਈ ਜਿਸ ਨਾਲ ਵਿਆਹ ਦੀਆਂ ਖੁਸ਼ੀਆਂ ਖੰਭ ਲਾ ਕੇ ਉੱਡ ਗਈਆਂ। ਉਸਦੀ ਧਰਮ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਮੈਨੂੰ ਚਾਰ ਮਹੀਨਿਆਂ ਬਾਅਦ ਰਿਹਾਇਸ਼ ਲਈ ਆਪਣੇ ਨਾਲ ਲੈ ਕੇ ਜਾਣ ਦਾ ਵਚਨ ਕਰਕੇ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਹੀਦ ਕੁਲਦੀਪ ਸਿੰਘ ਬੱਬੂ 2003 ਵਿੱਚ 2 ਸਿੱਖ ਸੈਨਾਂ ਵਿੱਚ ਭਰਤੀ ਹੋਇਆ ਸੀ ਉਨ੍ਹਾਂ ਆਪਣੀ ਫੌਜ ਦੀ ਨੌਕਰੀ ਦੌਰਾਨ ਵਧੀਆ ਸੇਵਾ ਕਰਨ ਕਰਕੇ ਲਾਂਸ ਨਾਇਕ ਦਾ ਰੈਂਕ ਪ੍ਰਾਪਤ ਕੀਤਾ ਤੇ ਪਿੰਡ ਵਿੱਚ ਵੀ ਉਹ ਹਰੇਕ ਨਾਲ ਮਿੱਠਾ ਬੋਲਦਾ ਤੇ ਮਨਮੋਹਨ ਵਾਲਾ ਸੀ ਉਹ ਆਪਣੇ ਪਿੱਛੇ ਅਪਾਹਿਜ ਮਾਤਾ, ਧਰਮ-ਪਤਨੀ ਜਸਪ੍ਰੀਤ ਕੌਰ, ਲੜਕਾ ਰਸਨੂਰ ਸਿੰਘ (7 ਸਾਲ) ਤੇ ਲੜਕੀ ਦਮਨਦੀਪ ਕੌਰ (ਡੇਢ ਸਾਲ) ਨੂੂੰ ਛੱਡ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਲਾਸ਼ ਸੋਮਵਾਰ ਨੂੰ ਪਿੰਡ ਪੁੱਜਣ ਦੀ ਆਸ ਹੈ ਜਿਸ ਉਪਰੰਤ ਪਿੰਡ ਵਿੱਚ ਹੀ ਉਸਦਾ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਵਾੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ਹੀਦ ਕੁਲਦੀਪ ਸਿੰਘ ਬੱਬੂ ਦੀ ਸ਼ਹੀਦੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਘਰ ਵਿੱਚ ਇਕੱਲਾ ਹੀ ਉਹ ਕਮਾਉਣ ਵਾਲਾ ਸੀ ਜਿਸਨੂੰ ਦੇਖਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੋਂ ਉਸਦੀ ਵਿਧਵਾ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੇ ਨਾਲ ਤਰੁੰਤ ਮੁਆਵਜਾ ਦੇਣ ਦੀ ਮੰਗ ਕੀਤੀ।

No comments: