BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਹੋਇਆ ਸਲਾਨਾ ਸੱਭਿਆਚਾਰਿਕ ਅਤੇ ਇਨਾਮ ਵੰਡ ਸਮਾਗਮ

  • ਅੰਮ੍ਰਿਤਧਾਰੀ ਅਤੇ ਕੇਸਧਾਰੀ ਬੱਚਿਆਂ ਨੂੰ ਕੀਤਾ ਗਿਆ ਮੈਡਲਾਂ ਨਾਲ ਸਨਮਾਨਿਤ
ਤਲਵੰਡੀ ਸਾਬੋ, 26 ਦਸੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵੱਲੋਂ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਿਕ ਸਮਾਗਮ ਬੜੇ ਧੂਮ ਧੜੱਕੇ ਨਾਲ ਕਰਵਾਇਆ ਗਿਆ, ਜਿਸ ਵਿੱਚ ਬਠਿੰਡਾ ਦੇ ਸੀਨੀਅਰ ਪੱਤਰਕਾਰ ਗੁਰਪ੍ਰੇਮ ਸਿੰਘ ਲਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਪ੍ਰਧਾਨਗੀ ਮੰਡਲ 'ਚ ਨੰਬਰਦਾਰ ਜਸਪਾਲ ਸਿੰਘ ਲਹਿਰੀ, ਡਾ. ਮਲਕੀਤ ਮਾਨ ਮਿਰਜੇਆਣਾ ਸ਼ਾਮਿਲ ਸਨ। ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਬਾਅਦ ਗਿੱਧਾ, ਭੰਗੜਾ, ਗੀਤ, ਲੋਕ-ਗੀਤ, ਕੋਰੀਓਗ੍ਰਾਫੀ, ਭੰਡ, ਵੱਖ-ਵੱਖ ਰਾਜਾਂ ਦਾ ਪਹਿਰਾਵਾ ਅਤੇ ਲੋਕ ਨਾਚ, ਡਾਂਸ, ਸੋਲੋ ਡਾਂਸ, ਪੁਰਾਤਨ ਡੋਲੀ, ਸਮਾਜਿਕ ਬੁਰਾਈਆਂ 'ਤੇ ਚੋਟ ਮਾਰਦੀਆਂ ਸਕਿੱਟਾਂ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਕੋਰੀਓਗ੍ਰਾਫੀ 'ਦਰਦ 47 ਦਾ' ਨੇ ਜਿੱਥੇ ਦਰਸ਼ਕਾਂ ਨੂੰ ਵਟਵਾਰੇ ਦੇ ਦਿਨ ਯਾਦ ਕਰਵਾ ਕੇ ਅੱਖਾਂ ਨਮ ਕੀਤੀਆਂ ਉੱਥੇ ਬੱਚਿਆਂ ਵੱਲੋਂ ਪੇਸ਼ ਕੀਤੇ ਸਟਿੱਕਾਂ ਨੇ ਹੱਸਣ ਲਈ ਮਜ਼ਬੂਰ ਕਰ ਦਿੱਤਾ। ਸਕੂਲ ਪਿ੍ਰੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਲਾਨਾ ਰਿਪੋਰਟ ਪੜ੍ਹਨ ਤੋਂ ਇਲਾਵਾ ਵਿਦਿਆਰਥੀਆਂ ਦੀ ਭਲਾਈ ਤੇ ਸਹੂਲਤਾਂ ਬਾਰੇ ਉਲੀਕੀਆਂ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸ. ਲਹਿਰੀ ਨੇ ਆਪਣੇ ਵਿਦਿਆਰਥੀ ਜੀਵਨ ਅਤੇ ਪੱਤਰਕਾਰੀ ਖੇਤਰ ਦੌਰਾਨ ਮਿਲੇ ਅਨੁਭਵ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਲਾਹਣਤਾਂ ਤੋਂ ਬਚ ਕੇ ਸਖਤ ਮਿਹਨਤ ਅਤੇ ਉੱਚੀ ਸੋਚ ਦੇ ਧਾਰਨੀ ਬਣ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਪਛੜੇ ਇਲਾਕੇ ਅੰਦਰ ਵਿੱਦਿਆ ਦੇ ਖੇਤਰ ਵਿੱਚ ਉਕਤ ਸਕੂਲ ਵੱਲੋਂ ਨਿਭਾਏ ਜਾ ਰਹੇ ਅਹਿਮ ਰੋਲ ਦੀ ਵੀ ਸ਼ਲਾਘਾ ਕੀਤੀ। ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਨੇ ਜਿੱਥੇ ਸਕੂਲ ਦੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਡਾਕਟਰ ਮਲਕੀਤ ਸਿੰਘ ਮਿਰਜੇਆਣਾ ਵੱਲੋਂ ਕਲਾਸਾਂ ਵਿੱਚੋਂ ਪਹਿਲੇ ਸਥਾਨ 'ਤੇ ਆਏ ਵਿਦਿਆਰਥੀਆਂ ਨੂੰ ਡਾ. ਅਬਦੁਲ ਕਲਾਮ ਐਵਾਰਡ ਅਤੇ ਨੰਬਰਦਾਰ ਜਸਪਾਲ ਸਿੰਘ ਲਹਿਰੀ ਵੱਲੋਂ ਜਿੰਮੇਂਵਾਰ ਮਾਪੇ ਐਵਾਰਡ ਨਾਲ ਮਾਪਿਆਂ ਵਿਚੋਂ ਡਾਕਟਰ ਜਗਸੀਰ ਸਿੰਘ ਮਿਰਜੇਆਣਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ 'ਚ ਪੜ੍ਹਦੇ ਅੰਮ੍ਰਿਤਧਾਰੀ ਅਤੇ ਕੇਸਦਾਰੀ ਬੱਚਿਆਂ ਨੂੰ ਵੀ ਮੈਡਮ ਪਹਿਨਾ ਕੇ ਸਨਮਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਸਮਾਗਮ ਦੇ ਅਖੀਰ ਵਿੱਚ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ, ਪਰਮਜੀਤ ਕੌਰ ਅਤੇ ਮਾਸਟਰ ਲਖਵੀਰ ਸਿੰਘ ਸੇਖੋਂ ਨੇ ਮਹਿਮਾਨਾਂ, ਪ੍ਰਮੁੱਖ ਸਖਸ਼ੀਅਤਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਗੁਰਜੰਟ ਸਿੰਘ ਨਥੇਹਾ ਅਤੇ ਹਰਦੀਪ ਸਿੰਘ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਸਰਪੰਚ ਗੁਰਦੇਵ ਸਿੰਘ, ਉੱਘੇ ਸਮਾਜ ਸੇਵਕ ਅਤੇ ਸਰਪ੍ਰਸਤ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਸ. ਸਮਸ਼ੇਰ ਸਿੰਘ ਸਿੱਧੂ ਇੰਸਪੈਕਟਰ ਪੰਜਾਬ ਪੁਲਿਸ, ਰੁਪਿੰਦਰ ਸਿੰਘ ਇੰਸਪੈਕਟਰ ਫੂਡ ਸਪਲਾਈ, ਜਥੇਦਾਰ ਸੁਖਦੇਵ ਸਿੰਘ ਲਹਿਰੀ, ਅੰਗਰੇਜ ਸਿੰਘ ਗਾਂਧੀ, ਦਲਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ ਰਾਏਪੁਰ ਸੰਚਾਲਕ ਸ਼ਾਨ-ਏ-ਦਸਤਾਰ ਟਰੱਸਟ ਰਾਏਪੁਰ (ਮਾਨਸਾ), ਭਾਈ ਗੁਰਦੀਪ ਸਿੰਘ ਖੁਹੀਆਂ, ਬੀਬੀ ਰਛਪਾਲ ਕੌਰ, ਮਾਸਟਰ ਸਰਬਜੀਤ ਸਿੰਘ ਬੰਗੀ, ਸੁੱਖਾ ਬਾਘਾ ਆਦਿ ਸਖਸ਼ੀਅਤਾਂ ਤੋਂ ਇਲਾਵਾ ਮਾਪੇ ਸ਼ਾਮਿਲ ਸਨ।

No comments: