BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੌਰੇਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਦੇ ਪਰਿਵਾਰ ਨੇ ਪ੍ਰਸ਼ਾਸ਼ਨ 'ਤੇ ਸ਼ਹੀਦ ਦੇ ਪਰਿਵਾਰ ਦੀ ਸਾਰ ਨਾ ਲਏ ਜਾਣ ਦੇ ਦੋਸ਼

  • ਰਿਟਾ. ਡੀ ਆਈ ਜੀ ਹਰਿੰਦਰ ਸਿੰਘ ਚਾਹਲ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
  • ਪਰਿਵਾਰ ਨੂੰ ਦਿੱਤੀ ਪੰਜਾਹ ਹਜ਼ਾਰ ਦੀ ਮਾਲੀ ਮੱਦਦ, ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਭੋਗ 'ਤੇ ਦੇਣ ਦੀ ਕੀਤੀ ਸਿਫਾਰਸ਼
ਤਲਵੰਡੀ ਸਾਬੋ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਰਜੌਰੀ ਸੈਕਟਰ ਅਧੀਨ ਕੈਰੀ ਸੈਕਟਰ ਵਿਖੇ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਵਿੱਚ ਸਬ ਡਵੀਜਨ ਦੇ ਪਿੰਡ ਕੌਰੇਆਣਾ ਦੇ ਸ਼ਹੀਦ ਹੋਏ ਲਾਂਸ ਨਾਇਕ ਕੁਲਦੀਪ ਸਿੰਘ ਬਰਾੜ ਪੁੱਤਰ ਧੰਨਾ ਸਿੰਘ ਦੂਸਰੀ ਬਟਾਲੀਅਨ ਸਿਖ ਰੈਜਮੈਂਟ ਦੇ ਪਰਿਵਾਰ ਨੇ ਪ੍ਰਸ਼ਾਸ਼ਨ 'ਤੇ ਪਰਿਵਾਰ ਦੀ ਪ੍ਰਵਾਹ ਨਾ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਜਿੱਥੇ ਪ੍ਰਸ਼ਾਸ਼ਨ ਨੇ ਸ਼ਹੀਦ ਦੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਪਰਿਵਾਰ ਦੀ ਕੋਈ ਪੁੱਛ ਗਿੱਛ ਨਹੀਂ ਕੀਤੀ ਉੱਥੇ ਹੀ ਰਿਟਾ. ਡੀ ਆਈ ਜੀ ਹਰਿੰਦਰ ਸਿੰਘ ਚਾਹਲ ਅਤੇ ਫਿਲਮੀ ਅਦਾਕਾਰ ਗੁਲਜਾਰ ਇੰਦਰ ਚਾਹਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ਹੀਦ ਪਰਿਵਾਰ ਦੀ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮੱਦਦ ਕਰਦਿਆਂ ਪੰਜਾਬ ਸਰਕਾਰ ਤੋਂ ਸ਼ਹੀਦ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦਾ ਨਿਯਕਤੀ ਪੱਤਰ ਭੋਗ ਸਮਾਗਮ 'ਤੇ ਦੇਣ ਦੀ ਗੱਲ ਆਖੀ ਹੈ ਤਾਂ ਜੋ ਅਪਾਹਿਜ ਮਾਤਾ ਰਾਣੀ ਕੌਰ 'ਤੇ ਸ਼ਹੀਦ ਦੀ ਵਿਧਵਾ ਪਤਨੀ ਜਸਪ੍ਰੀਤ ਕੌਰ ਵੱਲੋਂ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕੀਤਾ ਜਾ ਸਕੇ। ਇਸ ਮੌਕੇ ਸ਼ਹੀਦ ਦੀ ਮਾਤਾ ਅਤੇ ਵਿਧਵਾ ਪਤਨੀ ਨੇ ਭਾਰਤ ਸਰਕਾਰ ਵੱਲੋਂ ਚਾਰ ਸ਼ਹੀਦ ਹੋਏ ਫੌਜੀਆਂ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਪਾਕਿ ਦੇ ਫੌਜੀਆਂ ਨੂੰ ਮਾਰਕੇ ਬਦਲਾ ਲੈਣ 'ਤੇ ਥੋੜ੍ਹੀ ਤਸੱਲੀ ਪ੍ਰਗਟਾਈ ਹੈ ਉੱਥੇ ਹੀ ਸਿਰਫ ਸਾਬਕਾ ਡੀ ਆਈ ਜੀ ਹਰਿੰਦਰ ਚਾਹਲ ਵੱਲੋਂ ਪੰਜਾਹ ਹਜ਼ਾਰ ਦੀ ਮਾਲੀ ਮੱਦਦ ਤੋਂ ਬਿਨ੍ਹਾਂ ਕੋਈ ਵੀ ਅਧਿਕਾਰੀ ਉਹਨਾਂ ਦੇ ਘਰ ਨਹੀਂ ਬਹੁੜਿਆ ਹੈ ਜਿਸ ਲਈ ਉਹਨਾਂ ਜਿਲਾ ਪ੍ਰਸ਼ਾਸ਼ਨ ਤੋਂ ਸ਼ਹੀਦ ਦੇ ਬੱਚਿਆਂ ਦੀ ਪਾਲਣ ਪੋਸ਼ਣ ਲਈ ਸਾਰ ਲੈ ਕੇ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਭੋਗ 'ਤੇ ਹੀ ਦੇਣ ਦੀ ਮੰਗ ਕਰਦਿਆਂ ਭਾਰਤ ਸਰਕਾਰ ਤੋਂ ਪਾਕਿ ਦਾ ਚੰਗੀ ਤਰ੍ਹਾਂ ਮੂੰਹ ਬੰਦ ਕਰਨ ਦੀ ਗੱਲ ਆਖੀ ਹੈ ਤਾਂ ਜੋ ਭਵਿੱਖ ਵਿਚ ਕਿਸੇ ਵੀ ਮਾਂ ਦਾ ਭਰਾ ਅਤੇ ਕਿਸੇ ਪਤਨੀ ਦਾ ਪਤੀ ਸ਼ਹੀਦ ਨਾ ਹੋਵੇ। ਇਸ ਮੌਕੇ ਰਿਟਾ. ਜੇ. ਈ ਗੁਰਪਿਆਰ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਹਰਭਜਨ ਸਿੰਘ, ਸਰਪੰਚ ਕੁਲਵੰਤ ਸਿੰਘ ਚਾਹਲ, ਸਾਬਕਾ ਸਰਪੰਚ ਜੰਗ ਸਿੰਘ ਤੇ ਭੋਲਾ ਸਿੰਘ, ਯੂਥ ਆਗੂ ਜਸਵੀਰ ਮੈਨੂੰਆਣਾ, ਜਗਤਾਰ ਮੈਨੂਆਣਾ, ਭਾਜਪਾ ਜਿਲ੍ਹਾ ਵਾਈਸ ਪ੍ਰਧਾਨ ਮੇਜਰ ਸਿੰਘ, ਕਲੱਬ ਆਗੂ ਮਹਿਮਾ ਸਿੰਘ, ਸੁਰਜੀਤ ਮੈਨੂੰਆਣਾ ਸਮੇਤ ਪਿੰਡ ਵਾਸੀ ਮੌਜੂਦ ਸਨ।

No comments: