BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਰੂਣ ਹੱਤਿਆਂ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਹਲੂਣਾ ਦਿੱਤਾ ਡੀ ਐਸ ਪੀ ਸਹੋਤਾ

ਜੰਡਿਆਲਾ ਗੁਰੂ (ਕੰਵਲਜੀਤ ਸਿੰਘ, ਪਰਗਟ ਸਿੰਘ)- ਸਥਾਨਿਕ ਮਨੋਹਰ ਵਾਟਿਕਾ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਤੇ ਸੱਭਿਆਚਾਰਕ ਸਮਾਗਮ "ਛੋਟੀ ਸੀ ਆਸ਼ਾ " ਦੇ ਥੀਮ ਹੇਠ ਕਰਵਾਇਆ ਗਿਆ। ਮਨੋਹਰ ਵਾਟਿਕਾ ਪਬਲਿਕ ਸਕੂਲ ਸੋਸਾਇਟੀ ਦੇ ਅਧੀਨ ਚਲ ਰਹੀ। ਇਸ ਸੰਸਥਾ ਵਿਚ ਪ੍ਰੀ-ਨਰਸਰੀ ਤੋਂ 12ਵੀਂ ਕਲਾਸ ਤੱਕ ਸਕੂਲ ਦੇ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਗਨੇਸ਼ ਵੰਦਨਾ ਦੁਆਰਾ ਕੀਤੀ ਗਈ। ਇਸ ਮੌਕੇ ਤੇ ਅੰਮ੍ਰਿਤਸਰ ਕਾਲਜ ਆਫ ਇੰਜਨੀਅਰਿੰਗ ਦੇ ਐਮ.ਡੀ.ਸ੍ਰੀ ਮਾਨ ਰਜਨੀਸ਼ ਅਰੋੜਾ ਅਤੇ ਮਾਨਯੋਗ ਸਰਦਾਰ ਗੁਰਪ੍ਰਤਾਪ ਸਿੰਘ ਸਹੋਤਾ (ਡੀ.ਐਸ.ਪੀ) ਜੰਡਿਆਲਾ ਗੁਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੋਕੇ ਸਕੂਲ ਦੇ ਅਕਾਦਮਿਕ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ ਜੀ, ਸ਼੍ਰੀ ਸੁਨੀਲ ਜੈਨ ਜੀ, ਪ੍ਰਿਸੀਪਲ ਸਵਿਤਾ ਕਪੂਰ ਅਤੇ ਡੀਨ ਸ਼੍ਰੀ ਨਿਸ਼ਾ ਜੈਨ ਜੀ ਅਤੇ ਮੁੱਖ ਮਹਿਮਾਨਾਂ ਨੇ ਜੋਤ ਜਗ੍ਹਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਸਮਾਗਮ ਮੋਕੇ ਅਕਾਦਮਿਕ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ ਜੀ ਅਤੇ ਸ਼੍ਰੀ ਸੁਨੀਲ ਜੈਨ ਨੇ ਵਿਦਿਆਰਥੀਆਂ ਵਲੋਂ ਕੀਤੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਤੇ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਕੂਲ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਦੁਆਰਾ ਕੀਤੇ ਰੰਗਾ-ਰੰਗ ਪ੍ਰੋਗਰਾਮ ਨੇ ਵਿਦਿਆਰਥੀਆਂ ਦੇ ਆਏ ਮਾਪਿਆਂ ਦਾ ਅਤੇ ਮੁੱਖ ਮਹਿਮਾਨਾਂ ਦਾ ਦਿਲ ਮੋਹ ਲਿਆ। ਮੁੱਖ ਮਹਿਮਾਨ ਸ਼੍ਰੀ ਰਜਨੀਸ਼ ਅਰੋੜਾ ਜੀ ਨੇ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਇਸ ਵਿਚ ਸ਼ਮੂਲੀਅਤ ਕਰਨ ਲਈ ਮਾਣ ਮਹਿਸੂਸ ਕੀਤਾ। ਅਤੇ ਕਿਹਾ ਕਿ ਵਿਦਿਆਰਥੀਆਂ ਤੇ ਸਟਾਫ ਦੀ ਮਿਹਨਤ ਸੱਚ ਹੀ ਪ੍ਰਸ਼ੰਸਾ ਯੋਗ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਕਾਦਮਿਕ ਇਨਾਮ ਵੰਡੇ ਗਏ। ਸਕੂਲ ਦੇ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ, ਕੈਸ਼ੀਅਰ ਸ਼੍ਰੀ ਸੁਨੀਲ ਜੈਨ, ਪ੍ਰਿਸੀਪਲ ਸਵਿਤਾ ਕਪੂਰ ਅਤੇ ਡੀਨ ਸ਼੍ਰੀ ਨਿਸ਼ਾ ਜੈਨ ਜੀ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪੱਤਰਕਾਰ ਭਾਈਚਾਰਾ, ਸਕੂਲ ਦਾ ਸਟਾਫ ਅਤੇ ਮੈਨੇਜਮੈਂਟ ਟੀਮ ਮੌਜੂਦ ਸਨ।

No comments: