BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਜੀਨਿਅਰਸ ਨੇ ਤਿਆਰ ਕੀਤਾ ਪਵਨ ਚੱਕੀ ਦਾ ਵਰਕਿੰਗ ਮਾਡਲ

ਜਲੰਧਰ 9 ਦਸੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਐਂਡ ਟੇਕਨੋਲਾਜੀ ਵਿੱਚ ਯੁਵਾ ਇੰਜੀਨਿਅਰਸ ਵਲੋਂ ਪਵਨ ਚੱਕੀ (ਵਾਇੰਡ ਟਰਬਾਇਨ) ਦਾ ਵਰਕਿੰਗ ਮਾਡਲ ਤਿਆਰ ਕੀਤਾ ਗਿਆ। ਇਲੇਕਟਰੀਕਲ ਇੰਜੀਨਿਅਰਿੰਗ ਦੇ ਸੱਤਵੇਂ ਸਮੈਸਟਰ ਦੇ ਵਿਦਿਆਰਥੀਆਂ ਸ਼ੁਭਮ, ਹਰਕੀਰਤ, ਰਵਨੀਤ, ਅਮਨਦੀਪ, ਬਲਜੀਤ, ਅਵਿਨਾਸ਼, ਹਰਸ਼, ਲਖਵੀਰ, ਸਾਹਿਤ, ਜਸਵੀਰ, ਵਿਕਾਸ, ਮਲਕੀਤ ਆਦਿ ਨੇ ਦੱਸਿਆ ਕਿ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਸੈਣੀ ਅਤੇ ਐੱਚ.ਓ.ਡੀ ਇੰਦਰਦੀਪ ਦੇ ਦਿਸ਼ਾ ਨਿਰਦੇਸ਼ਾਂ'ਤੇ ਇਸ ਪਵਨ ਚੱਕੀ ਦੇ ਮਾਡਲ ਨੂੰ 4 ਮਹੀਨਾ ਵਿੱਚ ਤਿਆਰ ਕੀਤਾ ਗਿਆ ਹੈ ਜਿਸਦੀ ਕੀਮਤ 85, 000 ਰੁਪਏ ਹੈ। ਇਸ ਪਵਨ ਚੱਕੀ ਦੇ ਵਰਕਿੰਗ ਮਾਡਲ ਦਾ ਉਦਘਾਟਨ ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਵਲੋਂ ਕੀਤਾ ਗਿਆ ਜਿਨ੍ਹਾਂ ਦਾ ਸਵਾਗਤ ਐੱਮ.ਡੀ ਮਨਹਰ ਅਰੋੜਾ ਅਤੇ ਡਾ. ਗੁਰਪ੍ਰੀਤ ਸਿੰਘ ਵਲੋਂ ਕੀਤਾ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਪਵਨ ਚੱਕੀ ਇੱਕ ਸਧਾਰਣ ਸਿੱਧਾਂਤ ਦੇ ਤਹਿਤ ਕੰਮ ਕਰਦੀ ਹੈ। ਇਹ ਪ੍ਰੋਜੈਕਟ 500 ਵਾਟ ਊਰਜਾ ਪੈਦਾ ਕਰਣ ਦੇ ਸਮਰੱਥ ਹੈ। ਇਸ ਟਾਵਰ ਦੀ ਉਚਾਈ ਜ਼ਮੀਨ ਤੋਂ 25 ਫ਼ੀਟ ਹੈ ਅਤੇ ਪਵਨ ਚੱਕੀ  ਦੇ ਹਰ ਇੱਕ ਬਲੇਡ ਦੀ ਲੰਮਾਈ 5 ਫ਼ੀਟ ਤੱਕ ਹੈ। ਬਲੇਡ ਦੇ ਵਜਨ ਨੂੰ ਘੱਟ ਕਰਣ ਲਈ ਇਸਨੂੰ ਲੱਕੜੀ ਦਾ ਬਣਾਇਆ ਗਿਆ ਹੈ ਪਰ ਇਹ ਜ਼ਿਆਦਾ ਊਰਜਾ ਪੈਦਾ ਕਰਦਾ ਹੈ। ਪਵਨ ਚੱਕੀ ਦੇ ਰੂਟਰ ਨੂੰ ਗੀਅਰਬਾਕਸ ਦੀ ਮਦਦ ਨਾਲ ਜੇਨਰੇਟਰ ਨਾਲ ਜੋੜਿਆ ਗਿਆ ਹੈ ਤਾਂਕਿ ਮਰਜੀ ਦੀ ਸਪੀਡ ਪੈਦਾ ਕੀਤੀ ਜਾ ਸਕੇ। ਇਸ ਪ੍ਰੋਜੈਕਟ ਦਾ ਪੂਰਾ ਭਾਰ 260 ਕਿੱਲੋਗ੍ਰਾਮ ਹੈ। ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰੋਜੇਕਟ ਦੀ ਸ਼ਲਾਘਾ ਕੀਤੀ।

No comments: