BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿਸਤੌਲ ਤੇ ਕਾਰਤੂਸ ਛੱਡ ਕੇ ਭੱਜਣ ਵਾਲੇ ਕਥਿਤ ਦੋ ਦੋਸ਼ੀ ਗ੍ਰਿਫਤਾਰ

ਕਥਿਤ ਦੋਸ਼ੀਆਂ ਨੇ ਕਿਸੇ ਵਿਅਕਤੀ ਦੇ ਡਰੋਂ ਲਿਆਂਦਾ ਸੀ ਪਿਸਤੌਲ ਤੇ ਕਾਰਤੂਸ
ਤਲਵੰਡੀ ਸਾਬੋ, 28 ਦਸੰਬਰ (ਗੁਰਜੰਟ ਸਿੰਘ ਨਥੇਹਾ) ਸੀਂਗੋ ਮੰਡੀ ਦੀ ਪੁਲਿਸ ਨੇ ਪਿਛਲੇ ਦਿਨੀਂ ਪਿਸਤੌਲ ਤੇ ਕਾਰਤੂਸ ਛੱਡ ਕੇ ਭਗੌੜੇ ਹੋਏ ਕਥਿਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚੌਂਕੀ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਬਹਿਮਣ ਜੱਸਾ ਸਿੰਘ ਲਾਗੇ ਦੋ ਵਿਅਕਤੀ ਇੱਕ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਛੱਡ ਕੇ ਪੁਲਿਸ ਨੂੰ ਝਕੋਂਨੀ ਦੇ ਕੇ ਭੱਜਣ ਵਿੱਚ ਸਫਲ ਹੋ ਗਏ ਸਨ ਜਿਸਤੇ ਪੁਲਿਸ ਨੇ ਇੱਕ ਵਿਅਕਤੀ ਸਮੇਤ ਅਣਪਛਾਤੇ ਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਜਿਕਰਯੋਗ ਹੈ ਕਿ ਚੌਂਕੀ ਦੀ ਪੁਲਿਸ ਪਾਰਟੀ ਨੇ ਬਹਿਮਣ ਜੱਸਾ ਸਿੰਘ ਲਾਗੇ ਨਾਕਾ ਲਾਇਆ ਹੋਇਆ ਸੀ ਹਰਿਆਣਾ ਵਾਲੇ ਪਾਸਿਓਂ ਇੱਕ ਦਿੱਲੀ ਨੰਬਰੀ ਕਾਰ ਆਈ ਜਿਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਲਾ ਸਿੰਘ ਦੇ ਡੱਬ ਵਿੱਚੋਂ ਇੱਕ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਜਦੋਂ ਉਨ੍ਹਾਂ ਨੂੰ ਉਕਤ ਪਿਸਤੌਲ ਦੇ ਕਾਗਜਾਤ ਦਿਖਾਉਣ ਲਈ ਕਿਹਾ ਤਾਂ ਇੱਕ ਵਿਅਕਤੀ ਕਾਰ ਦੇ ਅੱਗੇ ਤੇ ਇੱਕ ਪਿੱਛੇ ਪੁਲਿਸ ਨੂੰ ਝਕੌਨੀ ਦੇ ਕੇ ਭੱਜਣ ਵਿੱਚ ਸਫਲ ਹੋ ਗਏ ਸਨ ਪਰ ਪੁਲਿਸ ਨੇ ਪੁਲਿਸ ਨੂੰ ਝਕੌਨੀ ਦੇ ਕੇ ਫਰਾਰ ਹੋਏ ਜਸਵਿੰਦਰ ਸਿੰਘ ਕਾਲਾ ਵਾਸੀ ਘੂਕਿਆਂਵਾਲੀ, ਸੰਦੀਪ ਸਿੰਘ ਇਲੀਅਸ ਗੱਗੂ ਵਾਸੀ ਗਦਰਾਣਾ ਜਿਲ੍ਹਾ ਸਿਰਸਾ ਨੂੰ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਕਾਰਵਾਈ ਕਰਨ ਉਪਰੰਤ ਜੇਲ ਭੇਜ ਦਿੱਤਾ ਹੈ। ਇਸ ਸਬੰਧੀ ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਦੋਵੇ ਕਥਿਤ ਦੋਸ਼ੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਸਾਨੂੰ ਕਿਸੇ ਵਿਅਕਤੀ ਤੋਂ ਡਰ ਸੀ ਜਿਸ ਕਰਕੇ ਹੀ ਅਸੀਂ ਪਿਸਤੌਲ ਤੇ ਕਾਰਤੂਸ ਲਿਆਂਦੇ ਸਨ।

No comments: