BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਸੇਂਟਾਕਲੋਜ ਬਣ ਮਨਾਇਆ ਕ੍ਰਿਸਮਸ

ਜਲੰਧਰ 26 ਦਸੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁਪ ਆਫ਼ ਇੰਸਟੀਚਿਊਸ਼ਨ ਵਲੋਂ ਕ੍ਰਿਸਮਸ ਦਾ ਤਿਉਹਾਰ ਵੱਖ ਵੱਖ ਬ੍ਰਾਂਚਾਂ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ, ਨੰਗਲ ਕਰਾਰ ਖਾਂ, ਖਾਂਬਰਾ ਲੁਧਿਆਣਾ ਆਦਿ ਬ੍ਰਾਂਚਾਂ ਵਿੱਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀ ਨੇ ਸੇਂਟਾਕਲੋਜ, ਪਰੀਆਂ, ਕ੍ਰਿਸਮਸ ਟਰੀ, ਬਾਲਸ ਆਦਿ ਬਣਕੇ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੇਕ ਕੱਟਦੇ ਹੋਏ ਸਭ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਇਸਦੇ ਇਲਾਵਾ ਸੇਂਟਾਕਲੋਜ ਬਣੇ ਵਿਦਿਆਰਥੀਆਂ ਵਲੋਂ ਚਾਕਲੇਟ, ਟਾਫੀਆਂ, ਗਿਫਟਸ ਆਦਿ ਵੰਡੇ  ਗਏ ਕ੍ਰਿਸਮਸ ਦੇ ਗੀਤ ਗਾਉਂਦੇ ਹੋਏ ਅਤੇ ਉਨ੍ਹਾਂ ਗੀਤਾਂ 'ਤੇ ਡਾਂਸ ਵੀ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਵਲੋਂ ਸਭ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਸਭ ਨੂੰ ਪਿਆਰ ਨਾਲ ਮਿਲਕੇ ਰਹਿਣ ਦਾ ਸੰਦੇਸ਼ ਦਿੱਤਾ ਗਿਆ।

No comments: