BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤਿੰਨ ਲੜਕੇ ਗ੍ਰਿਫਤਾਰ ਕੀਤੇ

ਜੰਡਿਆਲਾ ਗੁਰੂ 25 ਦਸੰਬਰ (ਕੰਵਲਜੀਤ ਸਿੰਘ,ਪਰਗਟ ਸਿੰਘ)- ਖੂਨੀ ਚਾਈਨਾ ਡੋਰ ਦੇ ਨਾਮ ਹੇਠ ਗੁਪਤ ਤੋਰ ਤੇ ਵੇਚੇ ਜਾਂਦੇ ਗਟੁ ਵੱਡੀ ਗਿਣਤੀ ਵਿਚ ਜੰਡਿਆਲਾ ਪੁਲਿਸ ਵਲੋਂ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਇੰਚਾਰਜ ਲਖਬੀਰ ਸਿੰਘ ਵਲੋਂ ਅਪਨੀ ਪੁਲਿਸ ਪਾਰਟੀ ਸਮੇਤ ਰਾਤ ਦੋ ਵਜੇ ਬਾਲਮੀਕੀ ਚੋਂਕ ਰੋਡ ਤੇ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕੀਤੀ ਹੋਈ ਸੀ। ਕਿ ਮੋਟਰਸਾਈਕਲ ਤੇ ਤਿੰਨ ਲੜਕੇ ਬੜੀ ਤੇਜੀ ਨਾਲ ਆ ਰਹੇ ਸਨ। ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਤਾਂ ਉਹਨਾਂ ਨੇ ਮੋਟਰਸਾਈਕਲ ਹੋਰ ਤੇਜ਼ ਕਰ ਲਿਆ। ਤੁਰੰਤ ਉਹਨਾਂ ਦਾ ਪਿੱਛਾ ਕਰਕੇ ਘਾਹ ਮੰਡੀ ਚੋਂਕ ਵਿਚ ਫੜ ਲਿਆ। ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਕੀਤੀ। ਤਾਂ ਉਹਨਾਂ ਦੇ ਬੈਗਾਂ ਵਿਚੋਂ 50 ਦੇ ਕਰੀਬ ਗਟੁ ਬਰਾਮਦ ਕੀਤੇ ਗਏ। ਚੌਂਕੀ ਇੰਚਾਰਜ ਲਖਬੀਰ ਸਿੰਘ ਨਾਲ ਗੱਲਬਾਤ ਦੋਰਾਨ ਉਹਨਾਂ ਦੱਸਿਆ। ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਦੇ ਤਹਿਤ ਅਤੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋਸ਼ੀਆਂ ਸਾਹਿਲ, ਹਰੀਸ਼ ਦੋਨੋ ਭਰਾ ਪੁੱਤਰ ਬਲਦੇਵ ਰਾਜ, ਹਮਾ ਪੁੱਤਰ ਕ੍ਰਿਸ਼ਨ ਲਾਲ ਸਾਰੇ ਵਾਸੀ ਬਰਤਨ ਬਾਜ਼ਾਰ ਜੰਡਿਆਲਾ ਗੁਰੂ। ਖਿਲਾਫ ਪਰਚਾ ਨੰਬਰ 277 ਧਾਰਾ 188 ਅਧੀਨ ਕਾਰਵਾਈ ਕਰਕੇ ਅਗਲੇਰੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

No comments: