BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ ਵੱਖ ਵਾਰਡਾਂ ਤੋਂ ਜੇਤੂ ਕੌਂਸਲਰਾਂ ਨੇ ਜਿੱਤ ਲਈ ਵਾਰਡ ਵਾਸੀਆਂ ਦਾ ਕੀਤਾ ਧੰਨਵਾਦ

ਤਲਵੰਡੀ ਸਾਬੋ, 18 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇਤਿਹਾਸਿਕ ਨਗਰ ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਦੇ ਬੀਤੇ ਕੱਲ ਆਏ ਨਤੀਜਿਆਂ ਮੁਤਾਬਿਕ ਵੱਖ ਵੱਖ ਵਾਰਡਾਂ ਵਿੱਚੋਂ ਜਿੱਤਣ ਵਾਲੇ ਉਮੀਦਵਾਰਾਂ ਨੇ ਆਪੋ ਆਪਣੇ ਵਾਰਡਾਂ ਦੇ ਲੋਕਾਂ ਦਾ ਉਨਾਂ ਨੂੰ ਜਿੱਤ ਦੁਆਉਣ ਲਈ ਧੰਨਵਾਦ ਕੀਤਾ ਹੈ। ਅੱਜ ਇੱਥੋਂ ਜਾਰੀ ਵੱਖੋ ਵੱਖ ਪ੍ਰੈੱਸ ਬਿਆਨਾਂ ਵਿੱਚ ਵਾਰਡ ਨੰ: 14 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਬੀਬੀ ਸ਼ਵਿੰਦਰ ਕੌਰ ਚੱਠਾ ਸਾਬਕਾ ਪ੍ਰਧਾਨ ਨਗਰ ਪੰਚਾਇਤ, ਵਾਰਡ ਨੰ: 10 ਤੋਂ ਆਜਾਦ ਕੌਂਸਲਰ ਐਡਵੋਕੇਟ ਸਤਿੰਦਰਪਾਲ ਸਿੰਘ ਸਿੱਧੂ, ਵਾਰਡ ਨੰ: 15 ਤੋਂ ਕਾਂਗਰਸੀ ਕੌਂਸਲਰ ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਵਾਰਡ ਨੰ: 2 ਤੋਂ ਕਾਂਗਰਸ ਦੇ ਨਿਰਵਿਰੋਧ ਜੇਤੂ ਰਹੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਵਾਰਡ ਨੰ: 11 ਤੋਂ ਕਾਂਗਰਸੀ ਕੌਂਸਲਰ ਹਰਬੰਸ ਸਿੰਘ ਨੇ ਆਪੋ ਆਪਣੇ ਵਾਰਡਾਂ ਵਿੱਚੋਂ ਜਿੱਤ ਦੁਆਉਣ ਲਈ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਜਿੱਥੇ ਉਹ ਆਪੋ ਆਪਣੇ ਵਾਰਡਾਂ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਣਗੇ ਉੱਥੇ ਵਾਰਡ ਵਾਸੀਆਂ ਦੇ ਕੰਮ ਕਾਰ ਲਈ ਭਾਵੇਂ ਉਨਾਂ ਨੂੰ ਅੱਧੀ ਰਾਤ ਵੀ ਕੋਈ ਆਵਾਜ ਦੇਵੇ ਉਹ ਉਨਾਂ ਲਈ ਹਾਜਰ ਹੋਣਗੇ।

No comments: