BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਸੈਕੰਡਰੀ ਸਕੂਲ ਲਹਿਰੀ ਵਿੱਚ ਲੱਗਿਆ ਵਿਗਿਆਨ ਮੇਲਾ

ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਸੁਖਦੀਪ ਕੌਰ ਦੀ ਸਰਪ੍ਰਸਤੀ ਹੇਠ ਵਿਗਿਆਨ ਮੇਲਾ ਲਗਾਇਆ ਗਿਆ ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਪਾਠਕ੍ਰਮ ਨਾਲ ਸਬੰਧਿਤ ਕਿਰਿਆਵਾਂ ਨੂੰ ਮਾਡਲ ਅਤੇ ਚਾਰਟਾਂ ਦਾ ਸਹਾਇਤਾ ਨਾਲ ਪ੍ਰਦਰਸ਼ਿਤ ਕੀਤਾ। ਵਿਦਿਆਰਥੀਆਂ ਵੱਲੋਂ ਸਾਇੰਸ ਮਿਸਟ੍ਰੈਸ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੁੱਲ 32 ਕਿਰਿਆਵਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਰੇਸ਼ਿਆਂ ਦੀ ਪਹਿਚਾਣ, ਭੋਜਨ ਦੇ ਪੋਸ਼ਕ ਤੱਤਾਂ ਦੀ ਪਰਖ, ਬਿਜਲਈ ਸਰਕਟ, ਸਵਿੱਚ, ਉੱਲੀ ਦਾ ਅਧਿਐਨ, ਵਾਸ਼ਪਣ, ਹਵਾ ਦਬਾਅ, ਸੂਈ ਛੇਦ ਕੈਮਰਾ, ਰਗੜ ਦੁਆਰਾ ਚਾਰਜ ਆਦਿ ਵਿਸ਼ਿਆਂ ਬਾਰੇ ਰੌਚਕ ਤਰੀਕਿਆਂ ਦੁਆਰਾ ਜਾਣਕਾਰੀ ਦਿੱਤੀ ਗਈ। ਮੇਲੇ ਦਾ ਉਦਘਾਟਨ ਸਮਕ ਚੇਅਰਮੈਨ ਸ. ਲਖਵਿੰਦਰ ਸਿੰਘ ਨੇ ਕੀਤਾ। ਪ੍ਰਿੰਸੀਪਲ ਕੋਟਸ਼ਮੀਰ ਸ. ਸੁਰਜੀਤ ਸਿੰਘ ਜੀ ਵੀ ਬੱਚਿਆਂ ਦਾ ਹੌਸਲਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਸਕੂਲ ਵਿੱਚ ਪਹੁੰਚੇ ਅਤੇ ਬੱਚਿਆਂ ਨਾਲ ਕਿਰਿਆਵਾਂ ਸਬੰਧੀ ਗੱਲਬਾਤ ਕੀਤੀ।
ਸਮਕ ਇੰਚਾਰਜ ਸ. ਜਗਬੀਰ ਸਿੰਘ ਨੇ ਮੇਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਵਿਦਿਆਰਥੀਆਂ ਵਿੱਚ ਗਣਿਤ ਅਤੇ ਸਾਇੰਸ ਮੇਲੇ ਪ੍ਰਤੀ ਬਹੁਤ ਉਤਸ਼ਾਹ ਸੀ ਅਤੇ ਉਹ ਕਈ ਦਿਨਾਂ ਤੋਂ ਤਿਆਰੀਆਂ ਵਿੱਚ ਲੱਗੇ ਹੋਏ ਸਨ ਅਤੇ ਜਿੰਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੇ ਮਾਡਲਾਂ ਅਤੇ ਚਾਰਟਾਂ ਨਾਲ ਪਾਠਕ੍ਰਮ ਨੂੰ ਪ੍ਰਦਰਸਿਤ ਕੀਤਾ। ਇਸ ਦੌਰਾਨ ਪੰਚਾਇਤ ਮੈਂਬਰ ਸ. ਗੋਰਾ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸਮੂਹ ਸਟਾਫ ਹਾਜ਼ਰ ਸੀ।

No comments: