BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੀਰ ਹਕੀਕਤ ਰਾਏ ਸਕੂਲ ਵਿਚ ਨਟਾਸ ਵੱਲੋਂ ਸਮਾਜਿਕ ਬੁਰਾਈਆਂ ਨੂੰ ਦਰਸਾਉਂਦੇ ਨੁੱਕੜ ਨਾਟਕਾਂ ਦਾ ਆਯੋਜਨ

ਜਲੰਧਰ 23 ਦਸੰਬਰ (ਗੁਰਕੀਰਤ ਸਿੰਘ)- ਪਟਿਆਲਾ ਕਈ ਦਹਾਕਿਆਂ ਤੋਂ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਂਦੇ ਪਟਿਆਲਾ ਦੇ ਪ੍ਰਸਿੱਧ ਰੰਗਮੰਚਕਰਮੀ ਅਤੇ ਨੈਸ਼ਨਲ ਥਇਏਟਰ ਆਰਟਸ ਸੋਸਾਇਟੀ 'ਨਟਾਸ' ਦੇ ਡਾਇਰੈਕਟਰ ਸ੍ਰੀ ਪ੍ਰਾਣ ਸੱਭਰਵਾਲ ਆਪਣੀ ਟੀਮ ਨਾਲ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਆਪਣੇ ਛੋਟੇ ਵੱਡੇ ਨਾਟਕਾਂ ਰਾਹੀਂ ਪ੍ਰਦਰਸ਼ਿਤ ਕਰਕੇ ਲੱਖਾਂ-ਕਰੋੜਾਂ ਲੋਕਾਂ ਦਾ ਦਿਲ ਜਿੱਤ ਚੁਕੇ ਹਨ। ਇਸੇ ਕੜੀ ਨੂੰ ਜਾਰੀ ਰੱਖਦੇ ਹੋਏ ਅੱਜ ਉਨਾਂ ਨੇ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਸਕੂਲ ਵਿਚ ਚਾਰ ਨੁੱਕੜ ਨਾਟਕਾਂ ਦਾ ਮੰਚਨ ਕੀਤਾ। ਲੋਕਤੰਤਰ 'ਤੇ ਵਿਅੰਗ ਕਰਦਾ ਨਾਟਕ 'ਸਬਜ਼ਬਾਗ', ਕਾਮੇਡੀ ਨਾਟਕ 'ਕਾਕਾ ਪਟਾਕਾ' ਅਤੇ 'ਸੁੱਖੀ ਕੁੱਕ' ਨੇ ਜਿੱਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ, ਉਥੇ ਹੀ ਦਿਲ ਨੂੰ ਛੂਹਣ ਵਾਲੇ ਨਾਟਕ 'ਇਕ ਵਿਚਾਰੀ ਮਾਂ' ਦੀ ਪੇਸ਼ਕਾਰੀ ਨੇ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਦਿੱਤੀਆਂ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਰਮੇਸ਼ ਠਾਕੁਰ, ਮੁੱਖ ਮਹਿਮਾਨ ਡਾ. ਸੁਰਿੰਦਰ ਮੌਦਗਿਲ, ਪ੍ਰੋ. ਆਰ ਕੇ ਕੱਕੜ, ਡਾ. ਕੇ.ਕੇ. ਮੌਦਗਿਲ ਸਮੇਤ ਸਕੂਲ ਦੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਸ਼ੋਕ ਵਰਮਾ, ਜਨਰਲ ਸਕੱਤਰ ਚਰਣਜੀਤ ਚੌਹਾਨ, ਸੁਨੀਲ ਕੁਮਾਰ ਤੇ ਹੋਰਾਂ ਨੇ ਕਲਾਕਾਰਾਂ ਸ੍ਰੀ ਪ੍ਰਾਣ ਸੱਭਰਵਾਲ, ਗੋਪਾਲ ਸ਼ਰਮਾ, ਇੰਦਰਪ੍ਰੀਤ, ਜਗਦੀਸ਼ ਕੁਮਾਰ, ਰਜਤ ਚੌਹਾਨ, ਸਵੀਟੀ ਰਾਜਪੂਤ, ਰਾਜਸ਼੍ਰੀ ਅਤੇ ਯੁਵਰਾਜ ਧਾਲੀਵਾਲ ਦੀ ਸ਼ਲਾਘਾ ਕਰਦੇ ਹੋਏ ਉਨਾਂ ਨੂੰ ਸਨਮਾਨਿਤ ਕੀਤਾ, ਉਥੇ ਹੀ ਪ੍ਰਿੰਸੀਪਲ ਰਮੇਸ਼ ਕੁਮਾਰ ਠਾਕੁਰ ਨੇ ਆਪਣੀ ਜੇਬ ਵਿਚੋਂ 5000 ਰੁਪਏ ਦਾ ਸਹਿਯੋਗ ਨਟਾਸ ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਸਮੇਤ ਸਮਾਜ ਸੇਵਕ ਦੀਪਕ ਸੇਠ, ਰੇਖਾ ਰਾਣੀ ਅਤੇ ਫੋਰਟੀਸ ਹਸਪਤਾਲ ਮੋਹਾਲੀ ਦੇ ਮਾਰਕੀਟਿੰਗ ਅਫਸਰ ਦੇਵਦੱਤ ਸ਼ਰਮਾ, ਪ੍ਰਸਿੱਧ ਰੰਗਮੰਚਕਰਮੀ ਸ੍ਰੀਮਤੀ ਸੁਨੀਤਾ ਸੱਭਰਵਾਲ ਵੀ ਹਾਜ਼ਰ ਸਨ।

No comments: