BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੀ ਵਿਦਿਆਰਥਣ ਕੁਮਾਰੀ ਕਮਲਪ੍ਰੀਤ ਵੋਆਇਸ ਆਫ ਪੰਜਾਬ ਵਿਚ ਚੁਣੀ ਗਈ

ਜਲੰਧਰ 23 ਦਸੰਬਰ (ਗੁਰਕੀਰਤ ਸਿੰਘ)- ਪੀ. ਟੀ. ਸੀ. ਪੰਜਾਬੀ ਦੁਆਰਾ ਆਯੋਜਿਤ ਵੋਆਇਸ ਆਫ ਪੰਜਾਬ ਵਿੱਚ ਪੀ. ਸੀ. ਐਮ. ਐਸ. ਡੀ. ਕਾਲਜ ਦੀ ਵਿਦਿਆਰਥਣ ਕਮਲਪ੍ਰੀਤ (ਬੀ. ਸੀ. ਏ. ਸਮੈਸਟਰ ਪਹਿਲਾ) ਨੂੰ ਪਹਿਲੇ ਦੌਰ ਦੇ ਆਡੀਸ਼ਨ ਤੇ ਬਾਅਦ ਵਿਚ  ਮੈਗਾ ਆਡੀਸ਼ਨ ਵਿੱਚ ਚੁਣਿਆ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਦੱਸਿਆ ਕਿ ਕੁਮਾਰੀ ਕਮਲਪ੍ਰੀਤ ਨੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੁਆਰਾ ਆਯੋਜਿਤ ਯੂਥ ਫੈਸਟੀਵਲ ਵਿੱਚ ਤੇ ਅੰਤਰ ਕਾਲਜ ਪ੍ਰਤੀਯਗਿਤਾਵਾਂ ਵਿੱਚ ਹਿੱਸਾ ਲਿਆ ਤੇ ਇਨਾਮ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਇਸ ਪ੍ਰਤੀਯੋਗਿਤਾ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡੀਨ, ਈ. ਐਮ. ਏ ਪ੍ਰੋ. ਗੀਤਾ ਕਹੋਲ ਨੇ ਵੀ ਕਮਲ ਨੂੰ ਸੁਨਹਿਰੇ ਭੱਿਵਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੱਮੁਚੇ ਐਸ. ਡੀ. ਪਰਿਵਾਰ ਨੇ ਵੀ ਕਮਲਪ੍ਰੀਤ ਨੁੰ ਸ਼ੁਬਕਾਮਨਾਵਾਂ ਦਿੱਤੀਆਂ।

No comments: