BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਨ.ਐਸ.ਐਸ. ਦਾ ਸੱਤ ਰੋਜਾ ਕੈਂਪ ਪਿੰਡ ਰਜਾਪੁਰ ਵਿੱਖੇ ਸ਼ੁਰੂ

ਜਲੰਧਰ 23 ਦਸੰਬਰ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਸੱਤ ਦਿਨਾਂ ਸਪੈਸ਼ਲ ਕੈਂਪ ਦੀ ਸ਼ੁਰੁਆਤ ਸ਼ੁਕਰਵਾਰ ਸ਼ਾਮ ਨਜਦੀਕੀ ਪਿੰਡ ਰਜਾਪੁਰ ਵਿੱਖੇ ਕੀਤੀ ਗਈ। ਇਸ ਮੌਕੇ ਪਿੰਡ ਦੀ ਸਰਪੰਚ ਸ਼੍ਰੀਮਤੀ ਭੋਲੀ, ਉਹਨਾਂ ਦੇ ਪਤੀ ਸ਼੍ਰੀ ਸਤਪਾਲ, ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ, ਪਿ੍ਰੰਸੀਪਲ ਡਾ. ਅਰਚਨਾ ਗਰਗ, ਐਨ.ਐਸ.ਐਸ. ਪ੍ਰੋਗ੍ਰਾਮ ਅਫਸਰ ਸ਼੍ਰੀਮਤੀ ਅਮਨ ਜਯੋਤੀ ਅਤੇ ਕਾਲਜ ਦੇ ਐਨ.ਐਸ.ਐਸ. ਵਾਲੰਟੀਅਰਾਂ ਨੇ ਪਿੰਡ ਵਿੱਚ ਸਕੂਲ ਦੀ ਗ੍ਰਾਉਂਡ ਵਿੱਚ ਪੌਧਾਰੋਪਣ ਵੀ ਕੀਤਾ। ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੁੰ ਸੰਬੋਧਨ ਕਰਦਿਆਂ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਵਿਦਿਆਰਥਣਾਂ ਨੂੰ ਸੇਵਾ ਭਾਵ ਨਾਲ ਜਿੰਦਗੀ ਗੁਜਾਰਨ ਲਈ ਪ੍ਰੇਰਿਆ ਅਤੇ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਪਿ੍ਰੰਸੀਪਲ ਡਾ. ਅਰਚਨਾ ਗਰਗ ਨੇ ਐਨ.ਐਸ.ਐਸ. ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਅਤੇ ਪਿੰਡ ਵਾਸੀਆਂ ਨੂੰ ਕਾਲਜ ਦੇ ਵਿਦਿਆਰਥਣਾਂ ਵੱਲੋਂ ਪਿੰਡ ਵਿੱਚ ਹਫਤੇ ਦੌਰਾਨ ਕੀਤੀਆ ਜਾਣ ਵਾਲੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਦਿੱਤੀ। ਕਾਲਜ ਦੀ ਐਨ.ਐਸ.ਐਸ. ਟੀਮ ਦੇ ਮੈਂਬਰ ਰਮਨਦੀਪ ਕੌਰ, ਸ਼ਿਵਾਨੀ ਪੱਬੀ,  ਸੁਰਭੀ ਸ਼ਰਮਾ, ਨਿਧੀ ਵਾਲੀਆ ਅਤੇ ਕੁਲਬੀਰ ਕੌਰ ਵੀ ਇਸ ਮੌਕੇ ਹਾਜਰ ਸਨ।

No comments: