BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਏ. ਟੀ. ਐਮ 'ਚੋਂ ਦੋ ਹਜਾਰ ਦਾ ਨਕਲੀ ਨੋਟ ਨਿਕਲਣ ਕਰਕੇ ਗ੍ਰਾਹਕ ਪ੍ਰੇਸ਼ਾਨ

ਸ਼ਿਕਾਇਤ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ- ਬੈਂਕ ਮੈਨੇਜਰ
ਤਲਵੰਡੀ ਸਾਬੋ, 1 ਦਸੰਬਰ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲਾ ਧਨ ਅਤੇ ਨਕਲੀ ਨੋਟ ਬੰਦ ਕਰਨ ਲਈ ਨੋਟ ਬੰਦੀ ਕੀਤੀ ਗਈ ਸੀ ਉਥੇ ਹੀ ਹੁਣ ਏ. ਟੀ. ਐਮ ਵਿੱਚੋਂ ਨਕਲੀ ਨੋਟ ਮਿਲਣ ਦੇ ਮਾਮਲੇ ਲਗਤਾਰ ਸਾਹਮਣੇ ਆ ਰਹੇ ਹਨ। ਤਾਜਾ ਮਾਮਲੇ ਵਿੱਚ ਤਲਵੰਡੀ ਸਾਬੋ ਦੇ ਇੱਕ ਬੈਂਕ ਵਿੱਚ ਇੱਕ ਗਾਹਕ ਨੂੰ ਦੋ ਹਜਾਰ ਦਾ ਨਕਲੀ ਨੋਟ ਨਿਕਲਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਬੈਂਕ ਪ੍ਰਬੰਧਕ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਗੁਰਵਿੰਦਰ ਸਿੰਘ ਨੇ ਅੱਜ ਤਲਵੰਡੀ ਸਾਬੋ ਦੇ ਰੋੜੀ ਰੋਡ 'ਤੇ ਸਥਿਤ ਇਲਾਹਾਬਾਦ ਬੈਕ ਦੇ ਏ. ਟੀ. ਐਮ ਵਿੱਚੋਂ ਦੋ ਹਜਾਰ ਰੁਪਏ ਕਢਵਾਏ ਸਨ। ਜਦੋਂ ਉਹ ਥੋੜੀ ਦੂਰੀ ਪੈਟਰੋਲ ਪੰਪ ਤੋਂ ਗੱਡੀ ਵਿੱਚ ਪੈਟਰੋਲ ਪਵਾ ਕੇ ਦੋ ਹਜਾਰ ਦਾ ਨੋਟ ਦਿੱਤਾ ਤਾਂ ਪੈਟਰੋਲ ਪੰਪ ਮੁਲਾਜਮਾਂ ਨੇ ਉਸ ਨੂੰ ਨਕਲੀ ਦਸਦੇ ਹੋਏ ਵਾਪਸ ਕਰ ਦਿੱਤਾ। ਉਸੇ ਸਮੇਂ ਗਾਹਕ ਬੈਂਕ ਵਿੱਚ ਆਇਆ ਤੇ ਇਹ ਸਾਰੀ ਕਹਾਣੀ ਬੈਂਕ ਅਧਿਕਾਰੀਆਂ ਨੂੰ ਦੱਸੀ। ਪੀੜਤ ਗੁਰਵਿੰਦਰ ਸਿੰਘ ਮੁਤਾਬਕ ਬੈਂਕ ਅਧਿਕਾਰੀਆਂ ਨੇ ਉਸ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਉਸ ਨੇ ਏ. ਟੀ. ਐਮ ਵਿੱਚ ਪੈਸੇ ਪਾਉਣ ਵਾਲੇ ਮੁਲਾਜਮਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਅਜਿਹਾ ਨਾ ਹੋਣ ਦਾ ਦਾਅਵਾ ਕੀਤਾ। ਪੀੜਿਤ ਨੇ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਬੈਂਕ ਦੇ ਉਚ ਅਧਿਕਾਰੀਆਂ ਨੂੰ ਵੀ ਕਰਨਗੇ। ਉਹਨਾਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਜਦੋਂ ਮਾਮਲੇ ਸਬੰਧੀ ਮੈਨੇਜਰ ਇਲਾਹਾਬਾਦ ਬੈਂਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੰਨਿਆਂ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਪ੍ਰੰਤੂ ਉਹਨਾਂ ਗਾਹਕ ਨੂੰ ਨੋਟ ਸਬੰਧੀ ਸ਼ਿਕਾਇਤ ਲਿਖ ਕੇ ਦੇਣ ਲਈ ਕਿਹਾ ਹੈ ਜਿਸ ਤੋਂ ਬਾਅਦ ਜਾਂਚ ਕੀਤੀ ਜਾਵੇਗੀ।

No comments: