BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

'ਆਪ' ਆਗੂ ਸ਼ਰਨਪ੍ਰੀਤ ਢਿੱਲੋਂ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਿਲ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਨਗਰ ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਭਖਣ ਦੇ ਨਾਲ ਨਾਲ ਜੋੜ ਤੋੜ ਦੀ ਰਾਜਨੀਤੀ ਨੇ ਵੀ ਸ਼ੁਰੂਆਤ ਕਰ ਦਿੱਤੀ ਹੈ ਤੇ ਇਸੇ ਲੜੀ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਉਦੋਂ ਝਟਕਾ ਲੱਗਾ ਜਦੋਂ 'ਆਪ' ਆਗੂ ਸ਼ਰਨਪ੍ਰੀਤ ਢਿੱਲੋਂ ਜਾਫਰ ਨੇ ਆਪਣੇ ਸਾਥੀਆਂ ਸਮੇਤ 'ਆਪ' ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਅੱਜ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਦੀ ਹਾਜਰੀ ਵਿੱਚ ਸ਼ਰਨਪ੍ਰੀਤ ਢਿੱਲੋਂ ਨੇ ਆਪਣੇ ਦਰਜਨਾਂ ਸਮੱਰਥਕਾਂ ਸਮੇਤ 'ਆਪ' ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਟਾਣਾ ਨੇ ਉਕਤ ਆਗੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸ਼ਰਨਪ੍ਰੀਤ ਢਿੱਲੋਂ ਨੇ ਕਿਹਾ ਕਿ 'ਆਪ' ਬੀਤੇ ਸਮੇਂ ਵਿੱਚ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਨਹੀ ਉੱਤਰ ਸਕੀ ਜਿਸ ਕਾਰਨ ਉਹ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਜਟਾਣਾ ਨੇ ਕਿਹਾ ਕਿ 'ਆਪ' ਲੋਕਾਂ ਨੂੰ ਵਰਗਲਾ ਕੇ ਲੋਕਾਂ ਦੀਆਂ ਵੋਟਾਂ ਤਾਂ ਇੱਕ ਵਾਰ ਹਾਸਿਲ ਕਰ ਗਈ ਪ੍ਰੰਤੂ ਹੁਣ ਵਰਕਰਾਂ ਤੇ ਆਮ ਲੋਕਾਂ ਨੂੰ ਪਾਰਟੀ ਦੀ ਸੱਚਾਈ ਦਾ ਪਤਾ ਲੱਗ ਗਿਆ ਹੈ ਜਿਸ ਕਾਰਣ ਹੁਣ ਨਾ ਕੇਵਲ ਆਮ ਲੋਕ ਸਗੋਂ ਪਾਰਟੀ ਵਰਕਰ ਵੀ ਪਾਰਟੀ ਤੋਂ ਦੂਰੀ ਬਣਾਉਣ ਲੱਗ ਪਏ ਹਨ।
ਇਸ ਮੌਕੇ ਰੂਬਲ ਔਲਖ, ਵਿੰਨੀ ਸਿੱਧੂ, ਹਰਪ੍ਰੀਤ ਗਿੱਲ, ਹਰਜਿੰਦਰ ਸਿੰਘ, ਜਸ਼ਨ ਬਰਾੜ, ਮਲਕੀਤ ਸਿੰਘ, ਨਾਜਰ ਸਿੰਘ ਆਦਿ ਤੋਂ ਇਲਾਵਾ ਯੂਥ ਕਾਂਗਰਸ ਸੂਬਾ ਸਕੱਤਰ ਸੰਦੀਪ ਭੁੱਲਰ, ਰਣਜੀਤ ਸੰਧੂ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਗੁਰਤਿੰਦਰ ਸਿੰਘ ਰਿੰਪੀ ਮਾਨ, ਗੁਰਪ੍ਰੀਤ ਮਾਨਸ਼ਾਹੀਆ ਕੌਂਸਲਰ, ਬਰਿੰਦਰਪਾਲ ਮਹੇਸ਼ਵਰੀ, ਅੰਮ੍ਰਿਤਪਾਲ ਕਾਕਾ, ਗੁਰਤੇਜ ਕਣਕਵਾਲ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਢਿੱਲੋਂ ਕੌਂਸਲਰ ਰਾਮਾਂ, ਇਕਬਾਲ ਸਿੱਧੂ, ਮਨਜੀਤ ਲਾਲੇਆਣਾ, ਸੂਬਾ ਸਿੰਘ, ਹਰਤੇਜ ਮੱਲਵਾਲਾ, ਭਜਨਾ ਦੁੱਨੇਵਾਲਾ, ਪ੍ਰੀਤਾ ਕਣਕਵਾਲ, ਹਰਬੰਸ ਰਾਮਸਰਾ, ਹਰਪ੍ਰੀਤ ਰਾਮਸਰਾ, ਕੁਲਦੀਪ ਕਮਾਲੂ, ਨਾਨਕ ਸ਼ੇਖਪੁਰਾ, ਦਿਲਪ੍ਰੀਤ ਜਗਾ ਤੇ ਜਸਕਰਨ ਗੁਰੂਸਰ ਆਦਿ ਆਗੂ ਹਾਜਰ ਸਨ।

No comments: