BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਸਤਾਰ ਅਵਾਰਡ- 2017 ਵਿੱਚ ਖਾਲਸਾ ਸਕੂਲ ਤਲਵੰਡੀ ਸਾਬੋ ਨੇ ਬਾਜੀ ਮਾਰੀ

ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਬੱਚਿਆਂ ਨੂੰ ਕੀਤਾ ਦਸਤਾਰਾਂ ਅਤੇ ਸ਼ੀਲਡਾਂ ਨਾਲ ਸਮਨਾਨਿਤ
ਤਲਵੰਡੀ ਸਾਬੋ, 4 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵੱਲੋਂ  ਬਠਿੰਡਾ ਜਿਲ੍ਹੇ ਦੇ ਸਾਰੇ ਸਕੂਲ ਦੇ ਵਿਦਿਆਰਥੀਆਂ ਲਈ ਦਸਤਾਰ ਅਵਾਰਡ -2017  ਆਯੋਜਤ  ਕੀਤਾ ਗਿਆ ਜਿਸ ਵਿੱਚ ਬਠਿੰਡਾ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 350 ਵਿਦਿਅਰਥੀਆਂ ਨੇ ਭਾਗ ਲਿਆ। ਇਸ ਦਸਤਾਰ ਅਵਾਰਡ  ਵਿੱਚ ਸੀਨੀਅਰ  ਗਰੁੱਪ ਵਿੱਚੋਂ ਤਿੰਨੋ ਪੁਜੀਸ਼ਨਾਂ ਖਾਲਸਾ ਸਕੂਲ ਸੀਨੀ. ਸੈਕੰ. ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੀਆਂ। ਜਿਹਨਾਂ ਵਿੱਚੋ ਅਜੀਤਪਾਲ ਸਿੰਘ ਪੁੱਤਰ ਅਮਮ੍ਰਿਤਪਾਲ ਸਿੰਘ ਸ਼੍ਰੇਣੀ ਦਸਵੀਂ ਦੇ ਵਿਦਿਆਰਥੀ ਨੇ ਪਹਿਲਾ ਸਥਾਨ, ਮਲਕੀਤ ਸਿੰਘ ਪੁੱਤਰ ਦੇਸਰਾਜ ਸ਼੍ਰੇਣੀ ਦਸਵੀਂ ਦੇ ਵਿਦਿਆਰਥੀ ਨੇ ਦੂਜਾ ਅਤੇ ਵਿਜੈ ਰਾਜ ਭੁਪਿੰਦਰ ਸਿੰਘ ਪੁੱਤਰ ਕਰਮ ਸਿੰਘ ਸ਼੍ਰੇਣੀ ਗਿਆਰਵੀਂ ਦੇ ਵਿਦਿਆਰਥੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਨੇ ਸੰਬੋਧਨ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ।
ਦੂਜੇ ਪਾਸੇ ਧਾਰਮਿਕ ਗਤੀਵਿਧੀਆਂ ਵਿੱਚ ਚਰਚਿਤ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਬੱਚਿਆਂ ਦੁਆਰਾ ਵੀ ਇਸ ਦਸਤਾਰ ਐਵਾਰਡ ਵਿੱਚ ਭਾਗ ਲਿਆ ਗਿਆ ਜਿਸ ਤਹਿਤ ਇਸ ਸਕੂਲ ਦੇ 17 ਬੱਚਿਆਂ ਵਿੱਚੋਂ ਪੰਜ ਬੱਚਿਆਂ ਨੂੰ ਸੁੰਦਰ ਦਸਤਾਰਾਂ ਸਜਾਉਣ ਬਦਲੇ ਦਸਤਾਰਾਂ ਨਾਕ ਸਨਮਾਨਿਤ ਕੀਤਾ ਜਦੋਂ ਕਿ ਸਾਰੇ ਬੱਚਿਆਂ ਨੂੰ ਉਕਤ ਸੰਸਥਾ ਵੱਲੋਂ ਸ਼ੀਲਡਾਂ ਦੇ ਕੇ ਸਨਮਾਨਿਆ ਗਿਆ। ਸਕੂਲ ਮੁਖੀ ਸ. ਲਖਵਿੰਦਰ ਸਿੰਘ ਸਿੱਧੂ ਨੇ ਜਿੱਥੇ ਇਸ ਐਵਾਰਡ ਲਈ ਸ਼ਿਰਕਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਉੱਥੇ ਦਸਤਾਰ ਪ੍ਰਤੀ ਬੋਲਦਿਆਂ ਕਿਹਾ ਕਿ ਇਸ ਦਸਤਾਰ ਨੂੰ ਇੱਕ ਕੱਪੜਾ ਨਾ ਸਮਝਿਆ ਜਾਵੇ ਇਸ ਨੂੰ ਸਾਡੇ ਸਿਰ 'ਤੇ ਸਜਾਉਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਹਨ। ਉਹਨਾਂ ਆਸ ਜਿਤਾਈ ਕਿ ਇਹਨਾਂ ਬੱਚਿਆਂ ਨੂੰ ਦੇਖ ਕੇ ਬਾਕੀ ਦੇ ਬੱਚੇ ਵੀ ਪ੍ਰੇਰਨਾ ਲੈਣਗੇ ਅਤੇ ਆਂਪਣੇ ਸਿਰਾਂ 'ਤੇ ਦਸਤਾਰ ਸਜਾਉਣਗੇ।

No comments: