BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

71 ਡੱਬੇ ਸ਼ਰਾਬ ਦੇਸੀ ਮਾਰਕਾ ਹਰਿਆਣਾ ਸਮੇਤ ਟਰੈਕਟਰ ਟਰਾਲੀ ਮੁਲਜਮ ਕਾਬੂ

ਤਲਵੰਡੀ ਸਾਬੋ, 13 ਦਸੰਬਰ (ਗੁਰਜੰਟ ਸਿੰਘ ਨਥੇਹਾ)- ਥਾਣਾ ਤਲਵੰਡੀ ਸਾਬੋ ਦੀ ਪੁਲਸ ਨੇ 71 ਡੱਬੇ ਸ਼ਰਾਬ ਦੇਸੀ ਮਾਰਕਾ ਹਰਿਆਣਾ ਸਮੇਤ ਟਰੈਕਟਰ ਟਰਾਲੀ ਫੜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਬ ਥਾਣੇਦਾਰ ਹਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਥਾਣਾ ਮੁਖੀ ਜੀ ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਪਿੰਡ ਕੌਰ ਸਿੰਘ ਬਹਿਮਣ ਵੱਲ ਗਸ਼ਤ 'ਤੇ ਜਾ ਰਹੇ ਸੀ ਕਿ ਰਸਤੇ ਵਿੱਚ ਇੱਕ ਸ਼ੱਕੀ ਹਾਲਤ ਵਿੱਚ ਟਰੈਕਟਰ ਟਰਾਲੀ ਜਾਂਦਾ ਦੇਖਿਆ ਜਿਸ ਨੂੰ ਜਦੋਂ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 71 ਡੱਬੇ ਦੇਸੀ ਸ਼ਰਾਬ ਮਾਰਕਾ ਹਰਿਆਣਾ ਬਰਾਮਦ ਹੋਈ ਦੋਸ਼ੀ ਦੀ ਪਹਿਚਾਣ ਕੁੱਕੂ ਸਿੰਘ ਪੁੱਤਰ ਨੰਦ ਸਿੰਘ ਵਾਸੀ ਗਹਿਲੇਵਾਲਾ ਵਜੋਂ ਹੋਈ ਪੁਲਸ ਟਰੈਕਟਰ ਟਰਾਲੀ ਸਮੇਤ ਸ਼ਰਾਬ ਆਪਣੇ ਕਬਜੇ ਵਿੱਚ ਲੈ ਕਿ ਮੁਲਜਮ ਨੂੰ ਹਵਾਲਤ ਬੰਦ ਕਰਕੇ ਮੁਲਜਮ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱੱਤੀ।

No comments: